ਭਾਰਤ ''ਚ ਸ਼ਿਓਮੀ ਦਾ ਪਹਿਲਾ Mi Home ਸਟੋਰ ਹੋਇਆ ਸ਼ੁਰੂ
Saturday, May 20, 2017 - 04:05 PM (IST)

ਜਲੰਧਰ- ਸ਼ਿਓਮੀ ਨੇ ਭਾਰਤ ''ਚ ਆਪਣਾ ਪਹਿਲਾ Mi Home ਸਟੋਰ ਬੈਂਗਲੂਰੁ ''ਚ ਖੋਲਿਆ ਹੈ। ਅੱਜ ਤੋਂ ਇਹ ਸਟੋਰ ਜਨਤਾ ਲਈ ਖੁੱਲ ਗਿਆ ਹੈ। ਸ਼ਿਓਮੀ ਇੰਡੀਆ ਨੇ ਵੀਪੀ ਅਤੇ ਮੈਨੇਜਿੰਗ ਡਾਇਰੈਕਟਰ ਮਨੂ ਕੁਮਾਰ ਜੈਨ ਨੇ ਟਵੀਟ ਜੇ ਰਾਹੀ ਬੈਂਗਲੂਰੁ ਦੇ ਫਿਨੀਕਸ ਮਾਰਕੀਟ ਸਿਟੀ ਮਾਲ ''ਚ Mi Home ਦੇ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ।
ਸ਼ਿਓਮੀ ਦੇ ਮੁਤਾਬਕ ਇਸ ਸਟੋਰ ''ਚ ਹਰ ਉਹ ਚੀਜ਼ ਮਿਲੇਗੀ, ਜਿਸ ਨੂੰ ਕੰਪਨੀ ਭਾਰਤ ''ਚ ਵੇਚਦੀ ਹੈ। ਕੰਪਨੀ ਦਾ ਪਲਾਨ ਵਾਲੇ ਸਮੇਂ ''ਚ ਦਿੱਲੀ, ਮੁੰਬਈ, ਹੈਦਰਾਬਾਅਦ ਅਤੇ ਚੇਨਈ ''ਚ ਵੀ ਇਸ ਤਰ੍ਹਾਂ ਦੇ ਸਟੋਰ ਖੋਲਣ ਦਾ ਹੈ। 2019 ਤੱਕ ਕੰਪਨੀ ਦੇਸ਼ਭਰ ''ਚ ਇਸ ਤਰ੍ਹਾਂ ਤੋਂ 100 Mi Homes ਖੋਲ ਸਕਦੀ ਹੈ।
ਸ਼ਿਓਮੀ ਦੇ ਬੈਂਗਲੂਰੁ ਵਾਲੇ Mi Home ''ਚ ਸ਼ਿਓਮੀ ਦੇ ਕਈ ਤਰ੍ਹਾਂ ਦੇ ਪ੍ਰੋਡੈਕਟਸ ਵਿਕਣਗੇ। ਇੱਥੇ ਸਮਾਰਟਫੋਨਜ਼, ਹੈੱਡਫੋਨਜ਼, ਏਅਰ ਪਿਊਰੀਫਾਇਰਸ, ਵੀ. ਆਰ. ਹੈੱਡਸੈੱਟਸ, ਪਾਵਰਬੈਂਕਸ ਅਤੇ ਸੈਲਫੀ ਸਟਿੱਕ Vgah ਦੀ ਸ਼ਾਪਿੰਗ ਕੀਤੀ ਜਾ ਸਕਦੀ ਹੈ। ਹਾਲ ਹੀ ''ਚ ਲਾਂਚ ਰੈੱਡਮੀ 4 ਨੂੰ ਵੀ ਇੱਥੋਂ ਖਰੀਦਿਆ ਜਾ ਸਕਦਾ ਹੈ। ਐਮਾਜ਼ਾਨ ਇੰਡੀਆ ਅਤੇ Mi.com ''ਤੇ ਇਸ ਦੀ ਪਹਿਲੀ ਸੇਲ 23 ਮਈ ਨੂੰ ਹੋਵੇਗੀ।