ਸ਼ਾਓਮੀ ਨੇ ਭਾਰਤ ’ਚ ਲਾਂਚ ਕੀਤੀ Mi Notebook 14 , ਜਾਣੋ ਕੀਮਤ ਤੇ ਖੂਬੀਆਂ

06/12/2020 10:57:35 AM

ਗੈਜੇਟ ਡੈਸਕ– ਸ਼ਾਓਮੀ ਨੇ ਭਾਰਤ ’ਚ ਆਪਣੀ Mi Notebook ਸੀਰੀਜ਼ ਨੂੰ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ਤਹਿਤ Mi Notebook 14 ਅਤੇ Mi Notebook 14 ਹੈਰੀਜ਼ੋਨ ਐਡੀਸ਼ਨ ਲਾਂਚ ਕੀਤੇ ਗਏ ਹਨ। ਇਨ੍ਹਾਂ ਦੋਵਾਂ ਦੀ ਸ਼ੁਰੂਆਤੀ ਕੀਮਤ 41,999 ਰੁਪਏ ਅਤੇ 54,999 ਰੁਪਏ ਹੈ। ਆਓ ਜਾਣਦੇ ਹਾਂ ਵਿੰਡੋਜ਼ 10 ਆਪਰੇਟਿੰਗ ਸਿਸਟਮ ’ਤੇ ਚੱਲਣ ਵਾਲੇ ਸ਼ਾਓਮੀ ਦੇ ਇਨ੍ਹਾਂ ਲੈਪਟਾਪ ਦੀਆਂ ਖੂਬੀਆਂ ਬਾਰੇ।

Mi Notebook 14 ਹੋਰੀਜ਼ੋਨ ਐਡੀਸ਼ਨ ਦੇ ਫੀਚਰਜ਼
ਹੋਰੀਜ਼ੋਨ ਦੇ ਨਾਲ ਕੰਪਨੀ ਨੇ ਪ੍ਰਸਿੱਧ ਲਾਈਟ ਅਤੇ ਪੋਰਟੇਬਲ ਅਲਟਰਾਬੁੱਕ ਕੈਟਾਗਿਰੀ ’ਚ ਐਂਟਰੀ ਕੀਤੀ ਹੈ। 1.35 ਕਿਲੋਗ੍ਰਾਮ ਭਾਰ ਵਾਲੇ ਇਸ ਲੈਪਟਾਪ ’ਚ ਕਈ ਸ਼ਾਨਦਾਰ ਫੀਚਰਜ਼ ਦਿੱਤੇ ਗਏ ਹਨ। ਇਸ ਵਿਚ 14 ਇੰਚ ਦੀ ਫੁਲ ਐੱਚ.ਡੀ. ਹੋਰੀਜ਼ੋਨ ਡਿਸਪਲੇਅ ਹੈ। ਲੈਪਟਾਪ 91 ਫੀਸਦੀ ਸਕਰੀਨ-ਟੂ-ਬਾਡੀ ਨਾਲ ਆਉਂਦਾ ਹੈ। ਲੈਪਟਾਪ ’ਚ ਸਿਜ਼ਰ ਸਵਿੱਚ ਕੀਅ-ਬੋਰਡ, ਸਟੀਰੀਓ ਸਪੀਕਰ, ਮਲਟੀ ਟੱਚ ਟ੍ਰੈਕਪੈਡ ਅਤੇ ਯੂ.ਐੱਸ.ਬੀ. 3 ਪੋਰਟ ਮਿਲ ਜਾਂਦੇ ਹਨ। 

 

ਲੈਪਟਾਪ ’ਚ ਸ਼ਾਨਦਾਰ ਬੈਟਰੀ ਬੈਕਅਪ ਮਿਲ ਜਾਂਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਪੂਰਾ ਚਾਰਜ ਹੋਣ ’ਤੇ ਇਹ ਲੈਪਟਾਪ 10 ਘੰਟਿਆਂ ਦਾ ਬੈਕਅਪ ਦੋਵੇਗਾ। 65 ਵਾਟ ਦੇ ਚਾਰਜਰ ਰਾਹੀਂ ਇਹ 35 ਮਿੰਟਾਂ ’ਚ 0 ਤੋਂ 50 ਫੀਸਦੀ ਤਕ ਚਾਰਜ ਹੋ ਜਾਂਦਾ ਹੈ। 

 

ਇਹ ਲੈਪਟਾਪ 8 ਜੀ.ਬੀ. ਰੈਮ+512 ਜੀ.ਬੀ. ਦੀ SATA SSD ਸਟੋਰੇਜ ਨਾਲ ਆਉਂਦਾ ਹੈ। ਇਸ ਲਾਈਨਅਪ ਦੇ ਪ੍ਰੀਮੀਅਮ ਮਾਡਲ ’ਚ 8 ਜੀ.ਬੀ. ਰੈਮ ਨਾਲ 512 ਜੀ.ਬੀ. PCi Express Gen 3 NVMe SSD ਮਿਲ ਜਾਂਦੀ ਹੈ। 

Mi Notebook 14 ਦੇ ਫੀਚਰਜ਼
ਇਹ ਸ਼ਾਓਮੀ ਦਾ ਕਿਫ਼ਾਇਤੀ ਲੈਪਟਾਪ ਹੈ। ਇਸ ਵਿਚ 14 ਇੰਚ ਦੀ ਹੋਰੀਜ਼ੋਨ ਡਿਸਪਲੇਅ ਦਿੱਤੀ ਗਈ ਹੈ। ਡਿਸਪਲੇਅ ਫੁਲ-ਐੱਚ.ਡੀ. ਰੈਜ਼ੋਲਿਊਸ਼ਨ ਅਤੇ 91 ਫੀਸਦੀ ਦੇ ਸਕਰੀਨ-ਟੂ-ਬਾਡੀ ਰੇਸ਼ੀਓ ਨਾਲ ਆਉਂਦੀ ਹੈ। ਕੰਪਨੀ ਨੇ ਇਸ ਲੈਪਟਾਪ ਨੂੰ ਤਿੰਨ ਮਾਡਲਾਂ ’ਚ ਲਾਂਚ ਕੀਤਾ ਹੈ। ਸੀਰੀਜ਼ ਦੇ ਸਭ ਤੋਂ ਉਪਰਲੇ ਮਾਡਲ ’ਚ 512 ਜੀ.ਬੀ. ਦੀ SATA SSD ਸਟੋਰੇਜ ਮਿਲਦੀ ਹੈ। ਲੈਪਟਾਪ ’ਚ ਇੰਟੈੱਲ ਦੇ ਅਲਟਰਾ ਐੱਚ.ਡੀ. ਗ੍ਰਾਫਿਕ ਕਾਰਡ ਲੱਗੇ ਹਨ। ਇਸ ਸੀਰੀਜ਼ ਦੇ ਸਾਰੇ ਲੈਪਟਾਪ ਇੰਟੈੱਲ 10th ਜਨਰੇਸ਼ਨ ਕੋਰ ਆਈ5 ਪਰੋਸੈਸਰ ਨਾਲ ਆਉਂਦੇ ਹਨ। ਲੈਪਟਾਪ ’ਚ 8 ਜੀ.ਬੀ. ਰੈਮ ਨਾਲ Mi Webcam HD ਮਿਲ ਜਾਂਦੀ ਹੈ। 

 

ਅਗਲੇ ਹਫ਼ਤੇ ਸ਼ੁਰੂ ਹੋਵੇਗੀ ਵਿਕਰੀ
ਇਨ੍ਹਾਂ ਲੈਪਟਾਪਸ ਦੀ ਵਿਕਰੀ 17 ਜੂਨ 2020 ਤੋਂ ਸ਼ੁਰੂ ਹੋਵੇਗੀ। ਗਾਹਕ ਇਨ੍ਹਾਂ ਨੂੰ ਐਮਾਜ਼ੋਨ ਇੰਡੀਆ ਅਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦ ਸਕਦੇ ਹਨ।


Rakesh

Content Editor

Related News