ਸ਼ਾਓਮੀ ਦੇ CEO ਨੇ ਕਿਹਾ ਜੇਕਰ ਘੱਟ ਪਿਆ Mi9 ਦਾ ਸਟਾਕ ਤਾਂ ਮੈਂ ਆਪ ਬਣਾਵਾਂਗਾ ਫੋਨ

Tuesday, Mar 05, 2019 - 06:40 PM (IST)

ਸ਼ਾਓਮੀ ਦੇ CEO ਨੇ ਕਿਹਾ ਜੇਕਰ ਘੱਟ ਪਿਆ Mi9 ਦਾ ਸਟਾਕ ਤਾਂ ਮੈਂ ਆਪ ਬਣਾਵਾਂਗਾ ਫੋਨ

ਗੈਜੇਟ ਡੈਸਕ—ਚੀਨ ਦੀ ਕੰਪਨੀ ਸ਼ਾਓਮੀ (Xiaomi) ਦੇ ਸੀ.ਈ.ਓ. ਲੀ ਜੁਨ ਸਖਤ ਮਿਹਨਤ ਕਰਨ ਲਈ ਦੁਨੀਆ ਭਰ 'ਚ ਮਸ਼ਹੂਰ ਹਨ। ਨਾਲ ਹੀ, ਕੰਪਨੀ ਦੀ ਗ੍ਰੋਥ ਲਈ ਉਹ ਕੋਈ ਕਮੀ ਨਹੀਂ ਛੱਡਦੇ ਹਨ। ਲੀ ਜੁਨ, ਅਜੇ ਰੋਜ਼ਾਨਾ ਕੰਪਨੀ ਦੀ ਪੂਰੀ ਟੀਮ ਨਾਲ ਇੰਗੇਜ ਰਹਿੰਦੇ ਹਨ। ਲੀ ਜੁਨ ਦਾ ਇਕ ਹਾਲੀਆ ਪੋਸਟ ਸ਼ਾਓਮੀ ਦੇ ਫੈਂਸ ਨਾਲ-ਨਾਲ ਕੰਪਨੀ ਦੇ ਕਰਮਚਾਰੀਆਂ ਦਾ ਹੌਂਸਲਾ ਵਧਾਉਣ ਵਾਲਾ ਹੈ। ਸ਼ਾਓਮੀ ਦੇ ਸੀ.ਈ.ਓ. ਨੇ ਸੋਮਵਾਰ ਨੂੰ Weibo ਪੋਸਟ 'ਚ ਫੈਂਸ ਨੂੰ  ਭਰੋਸਾ ਜਤਾਇਆ ਹੈ ਕਿ ਜੇਕਰ ਪਹਿਲੇ ਮਹੀਨੇ 'ਚ Mi 9 ਦਾ ਸਟਾਕ 10 ਲੱਖ ਯੂਨੀਟ ਤੋਂ ਘਟ ਹੁੰਦਾ ਹੈ ਤਾਂ ਉਹ ਆਪ ਫੈਕਟਰੀ ਜਾਣਗੇ ਅਤੇ ਸਕਰੂਡਰਾਈਵਰ ਲੈ ਕੇ ਮੋਬਾਇਲ ਦੀ ਅਸੈਂਬਲਿੰਗ ਪ੍ਰਕਿਰਿਆ 'ਚ ਤੇਜ਼ੀ ਲਿਆਉਣਗੇ।

PunjabKesari

ਪ੍ਰੋਡਕਟ ਮੈਨੇਜਰ ਨੇ ਸਾਂਝੀ ਕੀਤੀ ਕੰਮ ਕਰਦੇ ਹੋਏ ਦੀ ਫੋਟੋ
ਕਾਫੀ ਲੋਕਾਂ ਨੂੰ ਲੀ ਜੁਨ ਦੀ ਇਹ ਗੱਲ ਮਜ਼ਾਕ ਲੱਗ ਸਕਦੀ ਹੈ ਪਰ ਸ਼ਾਓਮੀ ਦਾ ਪ੍ਰੋਡਕਟ ਮੈਨੇਜਰ ਵਾਂਗ ਤੇਂਗ ਥਾਮਸ ਦਾ ਕਹਿਣਾ ਹੈ ਕਿ ਜੁਨ ਆਪਣੀ ਹਰ ਕੀਤੀ ਹੋਈ ਗੱਲ ਨੂੰ ਗੰਭੀਰਤਾ ਨਾਲ ਲੈਂਦੇ ਹਨ। ਥਾਮਸ ਨੇ ਲੀ ਜੁਨ ਦੀ ਇਕ ਫੋਟੋ ਵੀ ਸਾਂਝੀ ਕੀਤੀ ਹੈ, ਜਿਸ 'ਚ ਜੁਨ ਹੱਥ 'ਚ ਅਸੈਂਬਲੀ ਲਾਈਨ ਦੀ ਨਹੀਂ ਹੈ। ਇਹ ਫੋਟੋ 2013 ਦੀ ਹੈ, ਜਿਸ 'ਚ ਜੁਨ ਪਹਿਲੇ  Mi Router ਦੀ ਅਸੈਂਬੀ ਲਾਈਨ 'ਚ ਮਦਦ ਕਰ ਰਹੇ ਹਨ।


author

Karan Kumar

Content Editor

Related News