E4 OLED ਡਿਸਪਲੇਅ ਤੇ ਡਾਲਬੀ ਵਿਜ਼ਨ ਦੀ ਸਪੋਰਟ ਨਾਲ Xiaomi ਨੇ ਲਾਂਚ ਕੀਤਾ ਨਵਾਂ ਲੈਪਟਾਪ

07/05/2022 12:46:27 PM

ਗੈਜੇਟ ਡੈਸਕ– ਸ਼ਾਓਮੀ ਨੇ ਚੀਨ ’ਚ 4 ਜੁਲਾਈ ਨੂੰ ਆਯੋਜਿਤ ਮੈਗਾ ਈਵੈਂਟ ’ਚ ਆਪਣੇ ਨਵੇਂ ਲੈਪਟਾਪ Xiaomi Book Pro 2022 ਨੂੰ ਲਾਂਚ ਕਰ ਦਿੱਤਾ ਹੈ। ਇਸ ਲੈਪਟਾਪ ਨੂੰ 14 ਇੰਚ ਅਤੇ 16 ਇੰਚ ਦੋ ਸਾਈਜ਼ ’ਚ ਪੇਸ਼ ਕੀਤਾ ਗਿਆ ਹੈ. Xiaomi Book Pro 2022 ਦੇ ਨਾਲ E4 OLED ਡਿਸਪਲੇਅ ਦਿੱਤੀ ਗਈ ਹੈ ਜਿਸ ਦੇ ਨਾਲ ਡਾਲਬੀ ਵਿਜ਼ਨ ਦਾ ਵੀ ਸਪੋਰਟ ਹੈ। ਸ਼ਾਓਮੀ ਦੇ ਇਸ ਲੈਪਟਾਪ ’ਚ ਇੰਟੈਲ ਦਾ ਪ੍ਰੋਸੈਸਰ ਦਿੱਤਾ ਗਿਆ ਹੈ। 

Xiaomi Book Pro 2022 ਦੀ ਕੀਮਤ
Xiaomi Book Pro 2022 ਦੇ 14 ਇੰਚ ਮਾਡਲ ਦੀ ਕੀਮਤ 6,799 ਚੀਨੀ ਯੁਆਨ (ਕਰੀਬ 80,000 ਰੁਪਏ) ਹੈ। ਇਸ ਕੀਮਤ ’ਚ ਇੰਟੈਲ ਦਾ i5 ਵਰਜ਼ਨ ਵਾਲਾ ਪ੍ਰੋਸੈਸਰ ਮਿਲੇਗਾ। i7 ਵਰਜ਼ਨ ਦੀ ਕੀਮਤ 8,499 ਯੁਆਨ (ਕਰੀਬ 1,00,000 ਰੁਪਏ) ਹੈ। Xiaomi Book Pro ਦੇ 16 ਇੰਚ ਮਾਡਲ ਦੀ ਸ਼ੁਰੂਆਤੀ ਕੀਮਤ 7,399 ਯੁਆਨ (ਕਰੀਬ 87,000 ਰੁਪਏ) ਹੈ। 

Xiaomi Book Pro 14 ਇੰਚ ਦੇ ਫੀਚਰਜ਼
Xiaomi Book Pro 2022 ਦੇ 14 ਇੰਚ ਵਾਲੇ ਮਾਡਲ ’ਚ E4 OLED ਡਿਸਪਲੇਅ ਹੈ ਜਿਸ ਦੇ ਨਾਲ ਕਲਰ ਕਰੈਕਸ਼ਨ ਲਈ 3D LUT ਦਾ ਸਪੋਰਟ ਹੈ। Book Pro 2022 ’ਚ ਵਿੰਡੋਜ਼ 11 ਦਿੱਤਾ ਗਿਆ ਹੈ ਅਤੇ ਡਿਸਪਲੇਅ ਦਾ ਰਿਫ੍ਰੈਸ਼ ਰੇਟ 90Hz ਹੈ। ਡਿਸਪਲੇਅ ਦੇ ਨਾਲ ਡਾਲਬੀ ਵਿਜ਼ਨ ਅਤੇ ਗੋਰਿਲਾ ਗਲਾਸ 3 ਦਾ ਸਪੋਰਟ ਹੈ। ਡਿਸਪਲੇਅ ਦੀ ਬ੍ਰਾਈਟਨੈੱਸ 600 ਨਿਟਸਹੈ। ਇਸ ਵਿਚ 12ਵੀਂ ਜਨਰੇਸ਼ਨ ਦਾ ਇੰਟੈਲ ਕੋਰ ਪੀ ਸੀਰੀਜ਼ ਦਾ ਪ੍ਰੋਸੈਸਰ,16 ਜੀ.ਬੀ. LPDDR5 ਰੈਮ ਦੇ ਨਾਲ 512 ਜੀ.ਬੀ. ਸਟੋਰੇਜ ਹੈ। ਇਸ ਦੇ ਨਾਲ 100W ਟਾਈਪ-ਸੀ ਚਾਰਜਿੰਗ ਪੋਰਟ ਹੈ। ਲੈਪਟਾਪ ਦਾ ਭਾਰ 1.5 ਕਿਲੋਗ੍ਰਾਮ ਹੈ। 

Xiaomi Book Pro 16 ਇੰਚ ਦੇ ਫੀਚਰਜ਼
Xiaomi Book Pro 16 ਇੰਚ ਵਾਲੇ ਮਾਡਲ ਦੇ ਫੀਚਰਜ਼ ਵੀ 14 ਇੰਚ ਵਾਲੇ ਹੀ ਹਨ, ਹਾਲਾਂਕਿ, ਇਸ ਦੀ ਡਿਸਪਲੇਅ ਨਾਲ ਟੱਚ ਦਾ ਸਪੋਰਟ ਹੈ। ਇਸ ਵਿਚ ਵੀ ਵਿੰਡੋਜ਼ 11 ਦੇ ਨਾਲ 12ਵੀਂ ਜਨਰੇਸ਼ਨ ਦਾ ਇੰਟੈਲ ਕੋਰ ਪੀ ਸੀਰੀਜ਼ ਦਾ ਪ੍ਰੋਸੈਸਰ ਹੈ ਅਤੇ ਡਿਸਪਲੇਅ ਦਾ ਰਿਫ੍ਰੈਸ਼ ਰੇਟ 60Hz ਹੈ। ਡਿਸਪਲੇਅ ’ਤੇ ਗੋਰਿਲਾ ਗਲਾਸ 3 ਹੈ। ਇਸ ਵਿਚ ਚਾਰਜਿੰਗ ਲਈ 100W ਦੀ ਚਾਰਜਿੰਗ ਦਾ ਸਪੋਰਟ ਹੈ। ਇਸ ਲੈਪਟਾਪ ਦਾ ਭਾਰ 1.8 ਕਿਲੋਗ੍ਰਾਮ ਹੈ। 


Rakesh

Content Editor

Related News