Xiaomi Black Shark 2 ਦੇ ਫੀਚਰਸ ਲੀਕ, ਇਸ ਦਿਨ ਹੋ ਸਕਦੈ ਲਾਂਚ

Thursday, Oct 18, 2018 - 01:52 PM (IST)

Xiaomi Black Shark 2 ਦੇ ਫੀਚਰਸ ਲੀਕ, ਇਸ ਦਿਨ ਹੋ ਸਕਦੈ ਲਾਂਚ

ਗੈਜੇਟ ਡੈਸਕ– ਸ਼ਾਓਮੀ ਬਲੈਕ ਸ਼ਾਰਕ ਕੰਪਨੀ ਦਾ ਪਹਿਲਾ ਗੇਮਿੰਗ ਸਮਾਰਟਫੋਨ ਹੈ ਜਿਸ ਨੂੰ ਇਸ ਸਾਲ ਅਪ੍ਰੈਲ ’ਚ ਲਾਂਚ ਕੀਤਾ ਗਿਆ ਸੀ। ਕੰਪਨੀ ਨੇ ਅਜੇ ਇਸ ਸਮਾਰਟਫੋਨ ਨੂੰ ਚੀਨ ਤੋਂ ਇਲਾਵਾ ਕਿਸੇ ਬਾਜ਼ਾਰ ’ਚ ਉਤਾਰਿਆ ਵੀ ਨਹੀਂ ਸੀ ਕਿ ਹੁਣ ਇਸ ਦੇ ਅਪਗ੍ਰੇਡ ਵਰਜਨ ਦੀਆਂ ਖਬਰਾਂ ਮਿਲੀਆਂ ਸ਼ੁਰੂ ਹੋ ਗਈਆਂ ਹਨ। ਹਾਲ ਹੀ ’ਚ ਗਲੋਬਲ ਵੈੱਬਸਾਈਟ ’ਤੇ ਸ਼ਾਓਮੀ ਬਲੈਕ ਸ਼ਾਰਕ 2 ਵੇਰੀਐਂਟ ਲਿਸਟ ਕਰ ਦਿੱਤਾ ਗਿਆ ਹੈ ਜਿਸ ਤੋਂ ਫੋਨ ਨੂੰ ਜਲਦੀ ਹੀ ਲਾਂਚ ਕੀਤੇ ਜਾਣ ਦੇ ਸੰਕੇਤ ਮਿਲੇ ਹਨ। ਹੁਣ ਬਲੈਕ ਸ਼ਾਰਕ 2 ਨੂੰ ਬੈਂਚਮਾਰਕਿੰਗ ਵੈੱਬਸਾਈਟ ਗੀਕਬੈਂਚ ’ਤੇ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਇਕ ਲੀਕ ਪੋਸਟ ਤੋਂ ਨਵੇਂ ਬਲੈਕ ਸ਼ਾਰਕ ਫੋਨ ਦੇ ਲਾਂਚ ਦੀ ਤਰੀਕ ਦਾ ਪਤਾ ਲੱਗਾ ਹੈ। 

PunjabKesari

ਲੀਕ ਪੋਸਟਰ ਮੁਤਾਬਕ, ਨਵੇਂ ਸ਼ਾਓਮੀ ਬਲੈਕ ਸ਼ਾਰਕ ਵੇਰੀਐਂਟ ਨੂੰ 23 ਅਕਤੂਬਰ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸ ਪੋਸਟਰ ਨੂੰ ਸਭ ਤੋਂ ਪਹਿਲਾਂ MySmartPrice ਨੇ ਦੇਖਿਆ ਪਰ ਇਸ ਪੋਸਟਰ ’ਚ ਬਲੈਕ ਸ਼ਾਰਕ 2 ਲਾਂਚ ਹੋਣ ਦਾ ਜ਼ਿਕਰ ਨਹੀਂ ਹੈ ਇਸ ਲਈ ਹੋ ਸਕਦਾ ਹੈ ਕਿ ਇਹ ਬਲੈਕ ਸ਼ਾਰਕ ਵੇਰੀਐਂਟ ਦਾ ਗਲੋਬਲ ਲਾਂਚ ਹੋਵੇ। ਬਲੈਕ ਸ਼ਾਰਕ 2 ਨੂੰ ਮਾਡਲ ਨੰਬਰ AWM-A0 ਨਾਲ ਲਿਸਟ ਕੀਤਾ ਗਿਆ ਹੈ। ਸਿੰਗਲ ਕੋਰ ’ਚ ਹੈਂਡਸੈੱਟ ਨੇ 2403 ਜਦੋਂ ਕਿ ਮਲਟੀ-ਕੋਰ ’ਚ 8389 ਸਕੋਰ ਕੀਤਾ। ਲਿਸਟਿੰਗ ਮੁਤਾਬਕ, ਡਿਵਾਈਸ ਐਂਡਰਾਇਡ 8.1 ਓਰੀਓ ’ਤੇ ਚੱਲਦਾ ਹੈ। ਇਸ ਵਿਚ ਸਨੈਪਡ੍ਰੈਗਨ 845 ਪ੍ਰੋਸੈਸਰ ’ਤੇ ਚੱਲਦਾ ਹੈ ਅਤੇ ਇਸ ਵਿਚ 8 ਜੀ.ਬੀ. ਰੈਮ ਹੈ। 

ਹਾਲ ਹੀ ’ਚ ਟੀਨਾ ਲਿਸਟਿੰਗ ਤੋਂ ਖੁਲਾਸਾ ਹੋਇਆ ਸੀ ਕਿ ਆਉਣ ਵਾਲੇ ਬਲੈਕ ਸ਼ਾਰਕ 2 ’ਚ 5.99-ਇੰਚ ਦੀ ਫੁੱਲ-ਐੱਚ.ਡੀ. + ਡਿਸਪਲੇਅ, 4000 mAhਦੀ ਬੈਟਰੀ ਹੈ। ਫੋਨ ’ਚ ਕੁਆਲਕਾਮ ਸਨੈਪਡ੍ਰੈਗਨ 845 ਪ੍ਰੋਸੈਸਰ, ਗ੍ਰਾਫਿਕਸ ਲਈ ਐਡਰੀਨੋ 630 ਜੀ.ਪੀ.ਯੂ. ਹੈ। ਰੈਮ 8 ਜੀ.ਬੀ. ਹੈ। ਸਮਾਰਟਫੋਨ ’ਚ ਲਿਕੁਇੱਡ ਕੂਲਿੰਗ ਟੈਕਨਾਲੋਜੀ ਦਿੱਤੀ ਗਈ ਹੈ ਜਿਸ ਨਾਲ ਗੇਮਿੰਗ ਐਕਸਪੀਰੀਅੰਸ ਨੂੰ ਵਧਾਉਣ ’ਚ ਮਦਦ ਮਿਲਦੀ ਹੈ। ਨਵੇਂ ਬਲੈਕ ਸ਼ਾਰਕ ਹੈਂਡਸੈੱਟ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਪਹਿਲੇ ਬਲੈਕ ਸ਼ਾਰਕ ਫੋਨ ਦੀ ਕੀਮਤ 2,999 ਚੀਨੀ ਯੁਆਨ (ਕਰੀਬ 31,100 ਰੁਪਏ) ਅਤੇ 3,499 ਚੀਨੀ ਯੁਆਨ (ਕਰੀਬ 36,300 ਰੁਪਏ) ਹੈ। 


Related News