ਸ਼ਾਓਮੀ Black Shark 2 ਗੇਮਿੰਗ ਸਮਾਰਟਫੋਨ ਭਾਰਤ ’ਚ ਲਾਂਚ, ਜਾਣੋ ਕੀਮਤ
Monday, May 27, 2019 - 03:54 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਗੇਮਿੰਗ ਫੋਨ ਦਾ ਭਾਰਤ ’ਚ ਵਿਸਤਾਰ ਕਰਦੇ ਹੋਏ Xiaomi Black Shark 2 ਨੂੰ ਭਾਰਤ ’ਚ ਲਾਂਚ ਕਰ ਦਿੱਤਾ ਹੈ। ਸ਼ਾਓਮੀ ਬਲੈਕ ਸ਼ਾਰਕ 2 ਨੂੰ ਇਸੇ ਸਾਲ ਮਾਰਚ ’ਚ ਪਹਿਲੀ ਵਾਰ ਚੀਨ ’ਚ ਲਾਂਚ ਕੀਤਾ ਗਿਆ ਸੀ। ਇਸ ਫੋਨ ਦੀਆਂ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਸ Xiaomi Black Shark 2 ’ਚ ਤੁਹਾਨੂੰ ਸਨੈਪਡ੍ਰੈਗਨ 855 ਪ੍ਰੋਸੈਸਰ ਅਤੇ 128 ਜੀ.ਬੀ. ਤਕ ਦੀ ਸਟੋਰੇਜ ਮਿਲੇਗੀ।
Xiaomi Black Shark 2 ਦੇ ਫੀਚਰਜ਼
ਫੋਨ ’ਚ ਲਿਕੁਇੱਡ ਕੂਲ 3.0 ਤਕਨੀਕ ਦਿੱਤੀ ਗਈ ਹੈ। ਜੋ ਫੋਨ ਨੂੰ ਗਰਮ ਨਹੀਂ ਹੋ ਦੇਵੇਗੀ। ਇਸ ਤੋਂ ਇਲਾਵਾ ਫੋਨ ’ਚ ਸ਼ਾਨਦਾਰ ਗੇਮਿੰਗ ਅਨੁਭਵ ਲਈ ਕੁਆਲਕਾਮ ਦਾ ਸਨੈਪਡ੍ਰੈਗਨ ਇਲਾਈਟ ਦਿੱਤਾ ਗਿਆ ਹੈ। ਫੋਨ ’ਚ 6.39-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇਅ ਹੈ ਜਿਸ ਦਾ ਰੈਜ਼ੋਲਿਊਸ਼ਨ 1080x2340 ਪਿਕਸਲ ਹੈ। ਫੋਨ ’ਚ ਕੁਆਲਕਾਮ ਦਾ ਸਨੈਪਡ੍ਰੈਗਨ 855 ਪ੍ਰੋਸੈਸਰ, ਗ੍ਰਾਫਿਕਸ ਲਈ ਐਡਰੀਨੋ 640, 256 ਜੀ.ਬੀ. ਸਟੋਰੇਜ ਅਤੇ 12 ਜੀ.ਬੀ. ਤਕ ਰੈਮ ਮਿਲੇਗੀ।
ਫੋਟੋਗ੍ਰਾਫੀ ਲਈ ਫੋਨ ’ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ ਜਿਸ ਵਿਚ ਇਕ ਕੈਮਰਾ 48 ਮੈਗਾਪਿਕਸਲ ਅਤੇ ਦੂਜਾ 12 ਮੈਗਾਪਿਕਸਲ ਦਾ ਹੈ। ਰੀਅਰ ਕੈਮਰੇ ਨਾਲ 2x ਆਪਟਿਕਲ ਜ਼ੂਮ ਮਿਲੇਗੀ। ਉਥੇ ਹੀ ਇਸ ਵਿਚ 20 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।
ਫੋਨ ’ਚ 4ਜੀ VoLTE, ਵਾਈ-ਫਾਈ, ਬਲੂਟੁੱਥ 5.0, ਜੀ.ਪੀ.ਐੱਸ., ਏ/ਜੀ.ਪੀ.ਐੱਸ., ਇਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਅਤੇ 4000mAh ਦੀ ਬੈਟਰੀ ਹੈ। ਬੈਟਰੀ ਦੇ ਨਾਲ ਫਾਸਟ ਚਾਰਜਿੰਗ ਮਿਲੇਗੀ ਜਾਂ ਨਹੀਂ ਇਸ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
Xiaomi Black Shark 2 ਦੀ ਕੀਮਤ
ਸ਼ਾਓਮੀ ਬਲੈਕ ਸ਼ਾਰਕ 2 ਦੀ ਭਾਰਤ ’ਚ ਕੀਮਤ 39,999 ਰੁਪਏ ਹੈ। ਇਸ ਕੀਮਤ ’ਚ ਤੁਹਾਨੂੰ 6 ਜੀ.ਬੀ.ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਮਿਲੇਗੀ। ਉਥੇ ਹੀ ਇਸ ਫੋਨ ਦੇ 12 ਜੀ.ਬੀ.ਰੈਮ ਅਤੇ 256 ਜੀ.ਬੀ. ਸਟੋਰੇਜ ਵੇਰੀਐਂਟ ਨੂੰ 49,999 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਸ਼ਾਓਮੀ ਬਲੈਕ ਸ਼ਾਰਕ 2 ਸ਼ੈਡੋ ਬਲੈਕ ਅਤੇ ਫ੍ਰੋਜ਼ੇਨ ਸਿਲਵਰ ਕਲਰ ਵੇਰੀਐਂਟ ’ਚ ਮਿਲੇਗਾ। ਫੋਨ ਦੀ ਵਿਕਰੀ 4 ਜੂਨ ਤੋਂ ਫਲਿਪਕਾਰਟ ’ਤੇ ਹੋਵੇਗੀ।