ਸ਼ਾਓਮੀ 2020 ’ਚ ਲਾਂਚ ਕਰੇਗੀ 10 ਤੋਂ ਜ਼ਿਆਦਾ 5G ਸਮਾਰਟਫੋਨਜ਼

Tuesday, Oct 22, 2019 - 01:53 PM (IST)

ਸ਼ਾਓਮੀ 2020 ’ਚ ਲਾਂਚ ਕਰੇਗੀ 10 ਤੋਂ ਜ਼ਿਆਦਾ 5G ਸਮਾਰਟਫੋਨਜ਼

ਗੈਜੇਟ ਡੈਸਕ– ਚੀਨ ਦੀ ਦਿੱਗਜ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਹੁਣ 5ਜੀ ਸਮਾਰਟਫੋਨਜ਼ ਬਣਾਉਣ ’ਤੇ ਫੋਕਸ ਕਰਨਾ ਚਾਹ ਰਹੀ ਹੈ। ਸ਼ਾਓਮੀ ਦੇ ਸੀ.ਈ.ਓ. ਲੀ ਜੂਨ ਨੇ ਕੰਪਨੀ ਦੇ 5ਜੀ ਸਮਾਰਟਫੋਨਜ਼ ਨੂੰ ਲੈ ਕੇ ਚੱਲ ਰਹੀ ਪਲਾਨਿੰਗ ਬਾਰੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਸ਼ਾਓਮੀ 10 ਤੋਂ ਜ਼ਿਆਦਾ 5ਜੀ ਸਮਾਰਟਫੋਨਜ਼ ਲਿਆਉਣ ਦੀ ਸੋਚ ਰਹੀ ਹੈ। ਕੰਪਨੀ ਚਾਹੁੰਦੀ ਹੈ ਕਿ 5ਜੀ ਨੈੱਟਵਰਕ ਕੁਨੈਕਟੀਵਿਟੀ ਦੇ ਪੂਰੀ ਤਰ੍ਹਾਂ ਸ਼ੁਰੂ ਹੋਣ ’ਤੇ ਉਸ ਕੋਲ 5ਜੀ ਸਮਾਰਟਫੋਨਜ਼ ਦੀ ਚੰਗੀ ਰੇਂਜ ਮੌਜੂਦ ਹੋਵੇ। ਕੰਪਨੀ ਨੇ ਇਹ ਵੀ ਸਾਫ ਕੀਤਾ ਹੈ ਕਿ ਉਹ ਮਹਿੰਗੇ ਅਤੇ ਪ੍ਰੀਮੀਅਮ 5ਜੀ ਡਿਵਾਈਸਿਜ਼ ਦੇ ਨਾਲ ਐਂਟਲੀ ਲੈਵਲ 5ਜੀ ਸਮਾਰਟਫੋਨਜ਼ ਵੀ ਲਿਆਏਗੀ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਜ਼ ਨੂੰ 5ਜੀ ਸਪੀਡ ਦਾ ਐਕਸਪੀਰੀਅੰਸ ਮਿਲੇ। 

ਰੈੱਡਮੀ ਕੇ30 ਹੋਵੇਗਾ 5ਜੀ ਨਾਲ ਲੈਸ
ਦੱਸਿਆ ਜਾ ਰਿਹਾ ਹੈ ਕਿ ਸ਼ਾਓਮੀ ਦਾ ਅਪਕਮਿੰਗ ਸਮਾਰਟਫੋਨ ਰੈੱਡਮੀ ਕੇ30 5ਜੀ ਸਪੋਰਟ ਦੇ ਨਾਲ ਆਏਗਾ। ਇਹ ਫੋਨ ਜਲਦੀ ਹੀ ਲਾਂਚ ਕੀਤਾ ਜਾ ਸਕਦਾ ਹੈ। ਰਾਇਟਰਸ ਦੀ ਇਕ ਰਿਪੋਰਟ ਮੁਤਾਬਕ, ਲੀ ਜੂਨ ਨੇ ਵਰਲਡ ਇੰਟਰਨੈੱਟ ਕਾਨਫਰੰਸ ’ਚ ਕੰਪਨੀ ਦੁਆਰਾ ਸਾਲ 2020 ’ਚ 10 ਤੋਂ ਜ਼ਿਆਦਾ 5ਜੀ ਸਮਾਰਟਫੋਨਜ਼ ਮਾਡਲ ਲਾਂਚ ਕਰਨ ਦੀ ਗੱਲ ਕਹੀ। 

ਸ਼ਾਓਮੀ ਦੇ 5ਜੀ ਫੋਨ ਨੂੰ ਯੂਜ਼ਰਜ਼ ਦਾ ਜ਼ਬਰਦਸਤ ਰਿਸਪਾਂਸ
ਕੰਪਨੀ 5ਜੀ ਸਮਾਰਟਫੋਨਜ਼ ’ਤੇ ਕਾਫੀ ਸਮੇਂ ਤੋਂ ਕੰਮ ਕਰ ਰਹੀ ਹੈ। ਇਸੇ ਦਾ ਨਤੀਜਾ ਰਿਹਾ ਕਿ ਕੰਪਨੀ ਨੇ ਸਤੰਬਰ ’ਚ ਮੀ 9 ਪ੍ਰੋ 5ਜੀ ਨੂੰ ਲਾਂਚ ਕੀਤਾ। ਇਸ ਫੋਨ ਨੂੰ ਯੂਜ਼ਰਜ਼ ਨੂੰ ਸ਼ਾਨਦਾਰ ਰਿਸਪਾਂਸ ਮਿਲਿਆ। ਕੰਪਨੀ ਇਸੇ ਤੋਂ ਪ੍ਰੇਰਿਤ ਹੋ ਕੇ ਤੇਜ਼ੀ ਨਾਲ 5ਜੀ ਸਮਾਰਟਫੋਨਜ਼ ਲਾਂਚ ਕਰਨ ਦੀ ਦਿਸ਼ਾ ’ਚ ਕੰਮ ਕਰ ਰਹੀ ਹੈ। ਜੂਨ ਨੇ ਕਿਹਾ ਕਿ ਇੰਡਸਟਰੀ ਦੇ ਲੋਕਾਂ ’ਚ ਡਰ ਹੈ ਕਿ ਅਗਲੇ ਸਾਲ 4ਜੀ ਮਾਡਲਸ ਦੀ ਵਿਕਰੀ ਬੰਦ ਹੋ ਜਾਵੇਗੀ। ਇਹ ਇਕ ਅਜਿਹਾ ਕਦਮ ਹੈ ਜਿਸ ਨੂੰ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਚੁੱਕਣਾ ਪਵੇਗਾ। ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਆਪਰੇਟਰਸ ਵੀ ਆਪਣੇ 5ਜੀ ਬੇਸ ਸਟੇਸ਼ੰਸ ਦਾ ਤੇਜ਼ੀ ਨਾਲ ਵਿਸਤਾਰ ਕਰਨਗੇ। 


Related News