ਸ਼ਾਓਮੀ ਨੇ ਲਾਂਚ ਕੀਤਾ 20 ਵਾਟ ਦਾ ਵਾਇਰਲੈੱਸ ਫਾਸਟ ਚਾਰਜਰ
Monday, Nov 11, 2019 - 11:48 AM (IST)

ਗੈਜੇਟ ਡੈਸਕ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ 20 ਵਾਟ ਦਾ ਵਾਇਰਲੈੱਸ ਫਾਸਟ ਚਾਰਜਰ ਲਾਂਚ ਕੀਤਾ ਹੈ। ਇਸ ਦੀ ਖਾਸੀਅਤ ਹੈ ਕਿ ਇਹ ਫੋਨ ਨੂੰ ਲੈਂਡਸਕੇਪ ਅਤੇ ਵਰਟਿਕਲ ਦੋਵਾਂ ਸਥਿਤੀਆਂ ’ਚ ਆਸਾਨੀ ਨਾਲ ਚਾਰਜ ਕਰ ਸਕਦਾ ਹੈ। ਇਸ ਵਾਇਰਲੈੱਸ ਚਾਰਜਰ ਨੂੰ ਸਭ ਤੋਂ ਪਹਿਲਾਂ ਚੀਨ ’ਚ 99 ਚੀਨੀ ਯੁਆਨ (ਕਰੀਬ 1008 ਰੁਪਏ) ਦੀ ਕੀਮਤ ’ਚ ਉਪਲੱਬਧ ਕੀਤਾ ਜਾਵੇਗਾ। ਹਾਲਾਂਕਿ ਸ਼ੁਰੂਆਤ ’ਚ ਕੰਪਨੀ ਨੇ ਇਸ ’ਤੇ ਡਿਸਕਾਊਂਟ ਦਿੰਦੇ ਹੋਏ ਇਸ ਨੂੰ 79 ਚੀਨੀ ਯੁਆਨ (ਕਰੀਬ 805 ਰੁਪਏ) ਦੀ ਕੀਮਤ ’ਚ ਮੁਹੱਈਆ ਕਰਨ ਦਾ ਫੈਸਲਾ ਲਿਆ ਹੈ। ਵਿਕਰੀ ਲਈ ਇਹ ਚਾਰਜਰ ਚੀਨ ’ਚ 11 ਨਵੰਬਰ ਯਾਨੀ ਅੱਜ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।
ਇਸ ਚਾਰਜਰ ਨੂੰ ਹੇਠਲੇ ਪਾਸੋਂ ਸਰਕੁਲਰ ਬੇਸ ਡਿਜ਼ਾਈਨ ਦਿੱਤਾ ਗਿਆ ਹੈ, ਉਥੇ ਹੀ ਉਪਰਲੇ ਪਾਸੇ ਇਹ ਇਕ ਪਾਵਰ ਬੈਂਕ ਦੀ ਤਰ੍ਹਾਂ ਹੀ ਲੱਗਦਾ ਹੈ। ਸ਼ਾਓਮੀ ਦਾ ਇਹ ਨਵਾਂ 20 ਵਾਟ ਵਾਇਰਲੈੱਸ ਚਾਰਜਰ Qi ਵਾਇਰਲੈੱਸ ਚਾਰਜਿੰਗ ਤਕਨੀਕ ’ਤੇ ਕੰਮ ਕਰੇਗਾ। ਇਸ ਨਾਲ ਆਈਫੋਨ ਅਤੇ ਸੈਮਸੰਗ ਗਲੈਕਸੀ ਨੋਟ ਨੂੰ ਚਾਰਜ ਕੀਤਾ ਜਾ ਸਕਦਾ ਹੈ। ਚਾਰਜਿੰਗ ਟਾਈਮ ਦੀ ਗੱਲ ਕਰੀਏ ਤਾਂ ਇਹ ਹਰ ਇਕ ਡਿਵਾਈਸ ਲਈ ਵੱਖ-ਵੱਖ ਹੋ ਸਕਦਾ ਹੈ।