200MP ਕੈਮਰਾ ਤੇ 6800mAh ਦੀ ਬੈਟਰੀ ਵਾਲਾ Xiaomi ਦਾ ਸਭ ਤੋਂ ਪਾਵਰਫੁਲ ਫੋਨ ਲਾਂਚ
Saturday, Dec 27, 2025 - 05:11 PM (IST)
ਗੈਜੇਟ ਡੈਸਕ- Xiaomi 17 Ultra ਨੂੰ ਕੰਪਨੀ ਨੇ ਇਸ ਹਫਤੇ ਚੀਨ 'ਚ ਲਾਂਚ ਕੀਤਾ ਹੈ। ਇਹ ਕੰਪਨੀ ਦੀ Xiaomi 17 ਸੀਰੀਜ਼ ਦਾ ਚੌਥਾ ਫੋਨ ਹੈ। ਸ਼ਾਓਮੀ ਦਾ ਇਹ ਫੋਨ Xiaomi 15 Ultra ਦਾ ਸਕਸੈਸਰ ਹੈ, ਜੋ ਇਸ ਸਾਲ ਦੀ ਸ਼ੁਰੂਆਤ 'ਚ ਲਾਂਚ ਹੋਇਆ ਸੀ। ਇਸ ਹੈਂਡਸੈੱਟ 'ਚ ਕੰਪਨੀ ਨੇ ਕਈ ਅਪਗ੍ਰੇਡਸ ਕੀਤੇ ਹਨ।
ਇਹ ਫੋਨ Snapdragon 8 Elite Gen 5 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਫੋਨ 'ਚ Leica ਟਿਊਨਡ ਰੀਅਰ ਕੈਮਰਾ ਸੈੱਟਅਪ ਮਿਲੇਗਾ, ਜੋ 50 ਮੈਗਾਪਿਕਸਲ ਦੇ ਮੇਨ ਕੈਮਰਾ ਅਤੇ 200 ਮੈਗਾਪਿਕਸਲ ਦੇ ਟੈਲੀਫੋਟੋ ਲੈੱਨਜ਼ ਦੇ ਨਾਲ ਆਉਂਦਾ ਹੈ। ਆਓ ਜਾਣਦੇ ਹਾਂ ਇਸ ਫੋਨ ਦੀ ਕੀਮਤ ਅਤੇ ਹੋਰ ਖੂਬੀਆਂ ਬਾਰੇ...
ਕੀਮਤ
Xiaomi 17 Ultra ਨੂੰ ਕੰਪਨੀ ਨੇ ਚੀਨ 'ਚ 6999 ਯੁਆਨ (ਕਰੀਬ 90 ਹਜ਼ਾਰ ਰੁਪਏ) ਦੀ ਸ਼ੁਰੂਆਤੀ ਕੀਮਤ 'ਤੇ ਲਾਂਚ ਕੀਤਾ ਹੈ। ਇਹ ਕੀਮਤ ਫੋਨ ਦੇ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵੇਰੀਐਂਟ ਦੀ ਹੈ। ਉਥੇ ਹੀ ਫੋਨ ਦੇ ਟਾਪ ਵੇਰੀਐਂਟ 16 ਜੀ.ਬੀ. ਰੈਮ+1 ਟੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 8,499 ਯੁਆਨ (ਕਰੀਬ 1,09,000 ਰੁਪਏ) ਹੈ।
ਇਹ ਫੋਨ ਭਾਰਤ 'ਚ ਲਾਂਚ ਹੋਵੇਗਾ ਜਾਂ ਨਹੀਂ ਇਸ ਬਾਰੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਚੀਨ 'ਚ ਇਹ ਫੋਨ ਕਾਲੇ, ਚਿੱਟੇ, ਕੋਲਡ ਸਮੋਕੀ ਪਰਪਲ ਅਤੇ ਹਰੇ ਰੰਗ 'ਚ ਲਾਂਚ ਹੋਇਆ ਹੈ।
ਫੋਨ ਦੇ ਫੀਚਰਜ਼
Xiaomi 17 Ultra 'ਚ 6.9 ਇੰਚ ਦੀ LTPO AMOLED ਡਿਸਪਲੇਅ ਮਿਲਦੀ ਹੈ, ਜੋ 120Hz ਰਿਫ੍ਰੈਸ਼ ਰੇਟ ਸਪੋਰਟ ਦੇ ਨਾਲ ਆਉਂਦਾ ਹੈ। ਸਕਰੀਨ ਦੀ ਪ੍ਰੋਟੈਕਸ਼ਨ ਲਈ ਡ੍ਰੈਗਨ ਕ੍ਰਿਸਟਲ ਗਲਾਸ 3 ਦਿੱਤਾ ਗਿਆ ਹੈ। ਫੋਨ Snapdragon 8 Elite Gen 5 ਪ੍ਰੋਸੈਸਰ ਦੇ ਨਾਲ ਆਉਂਦਾ ਹੈ। ਇਸ ਵਿਚ 16 ਜੀ.ਬੀ. ਰੈਮ ਅਤੇ 1 ਟੀ.ਬੀ. ਤਕ ਸਟੋਰੇਜ ਮਿਲਦੀ ਹੈ।
ਫੋਨ 'ਚ Leica ਟਿਊਨਡ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਮਿਲਦਾ ਹੈ। ਇਸ ਵਿਚ 50 ਮੈਗਾਪਿਕਸਲ ਦਾ LOFIC ਲੈੱਨਜ਼ ਮਿਲਦਾ ਹੈ, ਜੋ 1 ਇੰਚ ਦਾ ਹੈ। ਇਸਤੋਂ ਇਲਾਵਾ 50 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਲੈੱਨਜ਼ ਮਿਲਦਾ ਹੈ। ਫੋਨ 'ਚ 200 ਮੈਗਾਪਿਕਸਲ ਦਾ ਟੈਲੀਫੋਟੋ ਲੈੱਨਜ਼ ਦਿੱਤਾ ਗਿਆ ਹੈ। ਫਰੰਟ 'ਚ ਵੀ ਕੰਪਨੀ ਨੇ 50 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ।
ਸਮਾਰਟਫੋਨ ਨੂੰ ਪਾਵਰ ਦੇਣ ਲਈ 6800mAh ਦੀ ਬੈਟਰੀ ਦਿੱਤੀ ਗਈ ਹੈ, ਜੋ 90 ਵਾਟ ਦੀ ਵਾਇਰਡ ਅਤੇ 50 ਮੈਗਾਪਿਕਸਲ ਦੀ ਵਾਇਰਲੈੱਸ ਫਾਸਟ ਚਾਰਜਿੰਗ ਸਪੋਰਟ ਕਰਦੀ ਹੈ। ਫੋਨ IP66 + IP68 + IP69 ਰੇਟਿੰਗ ਅਤੇ 3ਡੀ ਅਲਟ੍ਰਾਸੋਨਿਕ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ।
