Xiaomi 14 ਭਾਰਤ ''ਚ ਲਾਂਚ, 11 ਮਾਰਚ ਤੋਂ ਸ਼ੁਰੂ ਹੋਵੇਗੀ ਵਿਕਰੀ, ਤੁਹਾਡੇ ਹੋਸ਼ ਉਡਾ ਦੇਵੇਗੀ ਇਸ ਦੀ ਕੀਮਤ

Thursday, Mar 07, 2024 - 10:33 PM (IST)

Xiaomi 14 ਭਾਰਤ ''ਚ ਲਾਂਚ, 11 ਮਾਰਚ ਤੋਂ ਸ਼ੁਰੂ ਹੋਵੇਗੀ ਵਿਕਰੀ, ਤੁਹਾਡੇ ਹੋਸ਼ ਉਡਾ ਦੇਵੇਗੀ ਇਸ ਦੀ ਕੀਮਤ

ਗੈਜੇਟ ਡੈਸਕ - Xiaomi ਨੇ ਭਾਰਤ 'ਚ ਆਪਣਾ ਫਲੈਗਸ਼ਿਪ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਭਾਰਤ 'ਚ Xiaomi 14 ਨੂੰ ਪੇਸ਼ ਕੀਤਾ ਹੈ, ਜਿਸ ਨੂੰ ਚੀਨੀ ਬਾਜ਼ਾਰ 'ਚ ਪਹਿਲਾਂ ਹੀ ਲਾਂਚ ਕੀਤਾ ਗਿਆ ਸੀ। ਚੀਨ 'ਚ ਕੰਪਨੀ ਨੇ ਇਸ ਸੀਰੀਜ਼ 'ਚ ਤਿੰਨ ਸਮਾਰਟਫੋਨ Xiaomi 14, Xiaomi 14 Pro ਅਤੇ Xiaomi 14 Ultra ਲਾਂਚ ਕੀਤੇ ਸਨ।

ਹਾਲਾਂਕਿ, ਕੰਪਨੀ ਨੇ ਭਾਰਤ ਵਿੱਚ ਸਿਰਫ ਇੱਕ ਸਮਾਰਟਫੋਨ ਲਾਂਚ ਕੀਤਾ ਹੈ। ਇਹ ਫੋਨ ਮਹਿੰਗਾ ਹੈ, ਪਰ ਪਾਵਰਫੂਲ ਫੀਚਰ ਨਾਲ ਆਉਂਦਾ ਹੈ। ਇਸ ਵਿੱਚ ਫਲੈਗਸ਼ਿਪ ਗ੍ਰੇਡ ਕੈਮਰਾ ਅਤੇ ਹੋਰ ਵਿਸ਼ੇਸ਼ਤਾਵਾਂ ਹਨ। ਆਓ ਜਾਣਦੇ ਹਾਂ ਇਸ ਦੇ ਵੇਰਵੇ।

Xiaomi 14 ਨੂੰ ਭਾਰਤ 'ਚ ਸਿਰਫ ਇਕ ਵੇਰੀਐਂਟ ਨਾਲ ਲਾਂਚ ਕੀਤਾ ਗਿਆ ਹੈ। 12GB ਰੈਮ ਅਤੇ 512GB ਸਟੋਰੇਜ ਵਿਕਲਪ ਹੈ। ਇਸ ਦੀ ਕੀਮਤ 70 ਹਜ਼ਾਰ ਰੁਪਏ ਰੱਖੀ ਗਈ ਹੈ। Xiaomi 14 ਦੀ ਵਿਕਰੀ ਭਾਰਤ ਵਿੱਚ 11 ਮਾਰਚ ਤੋਂ ਸ਼ੁਰੂ ਹੋਵੇਗੀ ਅਤੇ ਇਸਨੂੰ Amazon India ਅਤੇ Xiaomi ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ - ਦਸੰਬਰ 2024 ਤੱਕ ਖ਼ਤਮ ਹੋ ਜਾਵੇਗਾ ਅਯੁੱਧਿਆ 'ਚ ਰਾਮ ਮੰਦਰ ਦਾ ਨਿਰਮਾਣ

ਜਾਣੋ ਸਪੈਸੀਫਿਕੇਸ਼ਨ
ਇਹ ਹੈਂਡਸੈੱਟ 6.36-ਇੰਚ LTPO OLED ਡਿਸਪਲੇਅ ਦੇ ਨਾਲ ਆਉਂਦਾ ਹੈ, ਜੋ 120Hz ਰਿਫਰੈਸ਼ ਰੇਟ ਨੂੰ ਸਪੋਰਟ ਕਰਦਾ ਹੈ। ਇਸ ਵਿੱਚ ਕਾਰਨਿੰਗ ਗੋਰਿਲਾ ਗਲਾਸ ਵਿਕਟਸ ਦਾ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਕੰਪਨੀ ਨੇ ਇਸ ਫੋਨ ਦੇ ਪਿਛਲੇ ਪਾਸੇ ਗਲਾਸ ਦੀ ਵਰਤੋਂ ਕੀਤੀ ਹੈ।

Xiaomi 14 ਸਮਾਰਟਫੋਨ Qualcomm ਦੇ ਲੇਟੈਸਟ ਪ੍ਰੋਸੈਸਰ Snapdragon 8 Gen 3 'ਤੇ ਕੰਮ ਕਰਦਾ ਹੈ। ਇਸ 'ਚ ਤੁਹਾਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ ਦਾ ਮੇਨ ਲੈਂਸ 50MP ਦਾ ਹੈ। ਇਸ ਤੋਂ ਇਲਾਵਾ, ਇੱਕ 50MP ਟੈਲੀਫੋਟੋ ਲੈਂਸ ਅਤੇ 50MP ਅਲਟਰਾ ਵਾਈਡ ਐਂਗਲ ਲੈਂਸ ਉਪਲਬਧ ਹੈ।

ਕੰਪਨੀ ਨੇ ਫਰੰਟ 'ਚ 32MP ਸੈਲਫੀ ਕੈਮਰਾ ਦਿੱਤਾ ਹੈ। ਸੁਰੱਖਿਆ ਲਈ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਉਪਲਬਧ ਹੈ। ਇਸ ਫੋਨ ਦੀ ਜੇਕਰ ਬੈਟਰੀ ਦੀ ਗੱਲ ਕਰੀਏ ਤਾਂ ਸਿਰਫ 4610mAh ਦੀ ਹੈ, ਜੋ 90W ਵਾਇਰਡ ਚਾਰਜਿੰਗ ਅਤੇ 50W ਵਾਇਰਲੈੱਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਵਿੱਚ 10W ਰਿਵਰਸ ਵਾਇਰਲੈੱਸ ਚਾਰਜਿੰਗ ਵੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Inder Prajapati

Content Editor

Related News