Xiaomi ਦੇ ਸਭ ਤੋਂ ਪਾਵਰਫੁਲ ਫੋਨ ਲਾਂਚ, ਮਿਲਦੇ ਹਨ ਕਮਾਲ ਦੇ ਫੀਚਰਜ਼

07/05/2022 2:19:10 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ ਫਲੈਗਸ਼ਪ ਸੀਰੀਜ਼ ਨੂੰ ਗਲੋਬਲੀ ਲਾਂਚ ਕਰ ਦਿੱਤਾ ਹੈ। ਇਸ ਸੀਰੀਜ਼ ’ਚ ਕੰਪਨੀ ਨੇ ਤਿੰਨ ਸਮਾਰਟਫੋਨ- Xiaomi 12S Ultra, Xiaomi 12S ਅਤੇ Xiaomi 12S Pro ਨੂੰ ਲਾਂਚ ਕੀਤਾ ਹੈ। ਤਿੰਨੋਂ ਹੀ ਸਮਾਰਟਫੋਨ Qualcomm Snapdragon 8+ Gen 1 ਪ੍ਰੋਸੈਸਰ ਨਾਲ ਆਉਂਦੇ ਹਨ। ਇਸ ਵਿਚ ਦਮਦਾਰ ਫੀਚਰਜ਼ ਮਿਲਦੇ ਹਨ। ਸ਼ਾਓਮੀ ਨੇ ਇਸ ਸੀਰੀਜ਼ ’ਚ ਜਰਮਨ ਕੈਮਰਾ ਬ੍ਰਾਂਡ Leica ਦੇ ਨਾਲ ਮਿਲ ਕੇ ਕੈਮਰਾ ਕੰਫੀਗ੍ਰੇਸ਼ਨ ਆਫਰ ਕੀਤਾ ਹੈ। ਯਾਨੀ ਜਿਸ ਤਰ੍ਹਾਂ ਵਨਪਲੱਸ 9 ਸੀਰੀਜ਼ ’ਚ Hasselblad ਬ੍ਰਾਂਡਿੰਗ ਵਾਲਾ ਕੈਮਰਾ ਦਿੱਤਾ ਗਿਆ ਸੀ, ਉਸੇ ਤਰ੍ਹਾਂ ਦੇ ਸ਼ਾਓਮੀ ਦੇ ਫਲੈਗਸ਼ਿਪ ਫੋਨਾਂ ’ਚ Leica ਬ੍ਰਾਂਡਿੰਗ ਵਾਲਾ ਕੈਮਰਾ ਮਿਲੇਗਾ। 

ਕੰਪਨੀ ਜਲਦ ਹੀ ਇਸ ਸਮਾਰਟਫੋਨ ਸੀਰੀਜ਼ ਨੂੰ ਭਾਰਤ ’ਚ ਲਾਂਚ ਕਰ ਸਕਦੀ ਹੈ। ਹਾਲਾਂਕਿ, ਇਸ ਦੀ ਅਧਿਕਾਰਤ ਤਾਰਖ ਦਾ ਐਲਾਨ ਨਹੀਂ ਕੀਤਾ ਗਿਆ। ਆਓ ਜਾਣਦੇ ਹਾਂ ਸ਼ਾਓਮੀ ਦੇ ਨਵੇਂ ਫੋਨਾਂ ਦੀ ਕੀਮਤ ਅਤੇ ਫੀਚਰਜ਼ ਬਾਰੇ...

PunjabKesari

Xiaomi 12S ਦੀ ਕੀਮਤ ਤੇ ਫੀਚਰਜ਼
ਸ਼ਾਓਮੀ ਦਾ ਇਹ ਫੋਨ 6.28 ਇੰਚ ਦੀ ਫੁਲ ਐੱਚ.ਡੀ. ਪਲੱਸ ਅਮੋਲੇਡ ਡਿਸਪਲੇਅ ਨਾਲ ਆਉਂਦਾ ਹੈ। ਇਸ ਵਿਚ 120Hz ਦਾ ਰਿਫ੍ਰੈਸ਼ ਰੇਟ ਅਤੇ 1100 ਨਿਟਸ ਦੀ ਪੀਕ ਬ੍ਰਾਈਟਨੈੱਸ ਮਿਲਦੀ ਹੈ। ਫੋਨ ’ਚ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿਲਾ ਗਲਾਸ ਦਿੱਤਾ ਗਿਆ ਹੈ। ਫੋਨ ’ਚ Snapdragon 8+ Gen 1 ਪ੍ਰੋਸੈਸਰ ’ਤੇ ਕੰਮ ਕਰਦਾ ਹੈ। 

ਹੈਂਡਸੈੱਟ ’ਚ 4500mAh ਦੀ ਬੈਟਰੀ ਅਤੇ 67 ਵਾਟ ਦੀ ਚਾਰਜਿੰਗ ਮਿਲਦੀ ਹੈ। ਇਸ ਵਿਚ 50 ਵਾਟ ਦੀ ਵਾਇਰਲੈੱਸ ਚਾਰਜਿੰਗ ਵੀ ਦਿੱਤੀ ਗਈ ਹੈ। ਫੋਨ 50MP + 13MP + 5MP ਦੇ ਟ੍ਰਿਪਲ ਰੀਅਰ ਕੈਮਰਾ ਦੇ ਨਾਲ ਆਉਂਦਾ ਹੈ। ਫੋਨ ਦੇ 8 ਜੀ.ਬੀ. ਰੈਮ+128 ਜੀ.ਬੀ. ਦੀ ਸਟੋਰੇਜ ਵਾਲੇ ਮਾਡਲ ਦੀ ਕੀਮਤ 3999 ਯੁਆਨ (ਕਰੀਬ 47,100 ਰੁਪਏ) ਹੈ। ਇਸਦਾ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲਾ ਮਾਡਲ 4299 ਯੁਆਨ (ਕਰੀਬ 50,700 ਰੁਪਏ) ’ਚ ਆਉਂਦਾ ਹੈ। ਸਮਾਰਟਫੋਨ ਦੇ 12 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4699 ਯੁਆਨ (ਕਰੀਬ 55,400 ਰੁਪਏ) ਅਤੇ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲ ਮਾਡਲ ਦੀ ਕੀਮਤ 5199 ਯੁਆਨ (ਕਰੀਬ 61,300 ਰੁਪਏ) ਹੈ। 

Xiaomi 12S Pro ’ਚ ਕੀ ਹੈ ਖਾਸ
ਇਸ ਫੋਨ ਨੂੰ ਵੀ ਕੰਪਨੀ ਨੇ ਚਾਰ ਕੰਫੀਗ੍ਰੇਸ਼ਨ ’ਚ ਲਾਂਚ ਕੀਤਾ ਹੈ। ਇਸ ਦੇ ਬੇਸ ਵੇਰੀਐਂਟ ਯਾਨੀ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 4699 ਯੁਆਨ (ਕਰੀਬ 55,400 ਰੁਪਏ) ਹੈ। ਉਥੇ ਹੀ ਫੋਨ ਦਾ ਟਾਪ ਮਾਡਲ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਨਾਲ 5899 ਯੁਆ੍ਵ (ਕਰੀਬ 69,500 ਰੁਪਏ) ਦੀ ਕੀਮਤ ’ਚ ਲਾਂਚ ਹੋਇਆ ਹੈ। 

ਫੋਨ ’ਚ 6.73 ਇੰਚ ਦੀ 2ਕੇ ਐਮੋਲੇਡ ਡਿਸਪਲੇਅ ਮਿਲਦੀ ਹੈ। ਇਸ ਵਿਚ 4600mAh ਦੀ ਬੈਟਰੀ ਅਤੇ 120 ਵਾਟ ਦੀ ਫਾਸਟ ਚਾਰਜਿੰਗ, 50 ਵਾਟ ਦੀ ਵਾਇਰਲੈੱਸ ਚੈਰਜਿੰਗ ਅਤੇ 10 ਵਾਟ ਦੀ ਰਿਵਰਸ ਚਾਰਜਿੰਗ ਮਿਲਦੀ ਹੈ। ਫੋਨ ’ਚ 50MP + 50MP + 50MP ਦਾ ਟ੍ਰਿਪਲ ਰੀਅਰ ਕੈਮਰਾ ਅਤੇ 32 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ Snapdragon 8+ Gen 1 ’ਤੇ ਕੰਮ ਕਰਦਾ ਹੈ। 

Xiaomi 12S Ultra ਦੀ ਕੀਮਤ ਤੇ ਫੀਚਰਜ਼
ਇਸ ਫੋਨ ’ਚ 6.73 ਇੰਚ ਦੀ 2ਕੇ ਐਮੋਲੇਡ ਡਿਸਪਲੇਅ ਮਿਲਦੀ ਹੈ। ਫੋਨ ’ਚ ਕਾਰਨਿੰਗ ਗੋਰਿਲਾ ਕਲਾਸ ਮਿਲਦਾ ਹੈ। ਇਸ ਵਿਚ  Snapdragon 8+ Gen 1 ਪ੍ਰੋਸੈਸਰ ਦਿੱਤਾ ਗਿਆ ਹੈ। ਡਿਵਾਈਸ 4860mAh ਦੀ ਬੈਟਰੀ 67 ਵਾਟ ਚਾਰਜਿੰਗ, 50 ਵਾਟ ਵਾਇਰਲੈੱਸ ਚਾਰਜਿੰਗ ਅਤੇ 10 ਵਾਟ ਰਿਵਰਸ ਚਾਰਜਿੰਗ ਨਾਲ ਆਉਂਦਾ ਹੈ। ਇਸ ਵਿਚ 50MP + 48MP + 48MP ਦਾ ਕੈਮਰਾ ਮਿਲਦਾ ਹੈ। ਫਰੰਟ ’ਚ ਕੰਪਨੀ ਨੇ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਹੈ। 

ਡਿਵਾਈਸ ਤਿੰਨ ਕੰਫੀਗ੍ਰੇਸ਼ਨ ਅਤੇ ਦੋ ਰੰਗਾਂ ’ਚ ਆਉਂਦਾ ਹੈ। ਇਸ ਦੇ ਸ਼ੁਰੂਆਤੀ ਮਾਡਲ ਯਾਨੀ 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵਾਲੇ ਮਾਡਲ ਦੀ ਕੀਮਤ 5,999 ਯੁਆਨ (ਕਰੀਬ 70,700 ਰੁਪਏ ਹੈ। ਉਥੇ ਹੀ ਇਸਦਾ ਟਾਪ ਵੇਰੀਐਂਟ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲਾ ਮਾਡਲ 6999 ਯੁਆਨ 9ਕਰੀਬ 82,500 ਰੁਪਏ) ’ਚ ਆਉਂਦਾ ਹੈ। 


Rakesh

Content Editor

Related News