ਸ਼ਿਓਮੀ ਦੇ Mi Band hrx ਐਡੀਸ਼ਨ ਦੀ ਕੀਮਤ ''ਚ ਕੀਤੀ ਗਈ ਕਟੌਤੀ
Sunday, Apr 29, 2018 - 06:08 PM (IST)

ਜਲੰਧਰ- ਭਾਰਤ 'ਚ ਸਿਹਤ ਵੱਲ ਵੱਧਦੀ ਜਾਗਰੂਕਤਾ ਦੇ ਵਿਚਕਾਰ ਵਿਅਰੇਬਲ ਦਾ ਮਾਰਕੀਟ ਤੇਜ਼ੀ ਨਾਲ ਵੱਧ ਰਿਹਾ ਹੈ ਬਾਜ਼ਾਰ 'ਚ ਕਾਫੀ ਅਜਿਹੀਆਂ ਕੰਪਨੀਆਂ ਦੇ ਫਿੱਟਨੈੱਸ ਟਰੈਕਰਸ ਜਾਂ ਫਿੱਟਨੈੱਸ ਬੈਂਡ ਮੌਜੂਦ ਹਨ। ਪਰ ਆਪਣੀ ਘੱਟ ਕੀਮਤ ਦੇ ਚੱਲਦੇ ਚੀਨ ਦੀ ਦਿੱਗਜ ਟੈਕਨਾਲੌਜੀ ਕੰਪਨੀ ਸ਼ਿਓਮੀ ਦਾ ਫਿੱਟਨੈੱਸ ਟ੍ਰੈਕਰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਕੰਪਨੀ ਨੇ ਪਿਛਲੇ ਸਾਲ ਆਪਣਾ ਮੀ ਬੈਂਡ 2 ਲਾਂਚ ਕੀਤਾ ਸੀ। ਨਾਲ ਹੀ ਕੰਪਨੀ ਮੀ ਬੈਂਡ ਦਾ ਐੱਚ. ਆਰ. ਐਕਸ ਐਡੀਸ਼ਨ ਵੀ ਲੈ ਕੇ ਆਈ ਸੀ। ਸ਼ਿਓਮੀ ਇਸ ਮੀ ਬੈਂਡ 'ਤੇ 500 ਰੁਪਏ ਦੀ ਆਕਰਸ਼ਕ ਛੋਟ ਦੇ ਰਹੀ ਹੈ।
ਕੰਪਨੀ ਨੇ ਇਹ ਮੀ ਬੈਂਡ 1799 ਰੁਪਏ 'ਚ ਭਾਰਤੀ ਬਾਜ਼ਾਰ 'ਚ ਪੇਸ਼ ਕੀਤਾ ਹੈ। ਪਰ ਇਸ ਸਮੇਂ ਕੰਪਨੀ ਮੀ ਬੈਂਡ 'ਤੇ 500 ਰੁਪਏ ਦੀ ਭਾਰੀ ਛੋਟ ਦੇ ਰਹੀ ਹੈ। ਇਸ ਛੋਟ ਤੋਂ ਬਾਅਦ ਮੀ ਬੈਂਡ ਦੀ ਕੀਮਤ ਹੁਣ ਸਿਰਫ 1299 ਰੁਪਏ ਰਹਿ ਗਈ ਹੈ। ਇਹ ਬੈਂਡ ਤੁਸੀਂ 1299 ਰੁਪਏ 'ਚ ਕੰਪਨੀ ਦੀ ਆਧਿਕਾਰਿਕ ਵੈੱਬਸਾਈਟ ਮੀ ਡਾਟ ਕਾਮ 'ਤੇ ਜਾ ਕੇ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇਹ ਬੈਂਡ ਈ-ਕਾਮਰਸ ਵੈੱਬਸਾਈਟ ਅਮੇਜ਼ਾਨ ਇੰਡੀਆ ਅਤੇ ਫਲਿੱਪਕਾਰਟ 'ਤੇ ਵੀ ਉਪਲੱਬਧ ਹੈ। ਇੱਥੇ ਵੀ ਇਸ ਦੀ ਕੀਮਤ 1299 ਰੁਪਏ ਹੀ ਵਿਖਾਈ ਜਾ ਰਹੀ ਹੈ।