Xbox ਨੇ ਦੋ ਨਵੇਂ ਰੰਗਾਂ ''ਚ ਲਾਂਚ ਕੀਤਾ ਵਨ ਵਾਇਰਲੈੱਸ ਕੰਟਰੋਲਰ

01/11/2017 5:49:13 PM

ਜਲੰਧਰ- ਮਾਈਕ੍ਰੋਸਾਫਟ ਦੇ ਵੀਡੀਓ ਗੇਮਿੰਗ ਬ੍ਰਾਂਡ Xbox ਨੇ ਵਨ ਵਾਇਰਲੈੱਸ ਕੰਟਰੋਲਰ ਨੂੰ ਦੋ ਨਵੇਂ ਰੰਗਾਂ ''ਚ ਲਾਂਚ ਕੀਤਾ ਹੈ। ਕੰਪਨੀ ਇਨ੍ਹਾਂ ਨੂੰ ਲਾਲ ਅਤੇ ਹਰੇ ਰੰਗ ''ਚ 64.99 ਡਾਲਰ (ਕਰੀਬ 4,442 ਰੁਪਏ) ਦੀ ਕੀਮਤ ਨਾਲ ਵਿਕਰੀ ਲਈ ਉਪਲੱਬਧ ਕਰੇਗੀ। ਇਨ੍ਹਾਂ ਨੂੰ 24 ਜਨਵਰੀ ਤੋਂ ਮਾਈਕ੍ਰੋਸਾਫਟ ਸਟੋਰ ''ਤੇ ਉਪਲੱਬਧ ਕੀਤਾ ਜਾਵੇਗਾ। ਫਿਲਹਾਲ ਕੰਪਨੀ ਨੇ ਇਨ੍ਹਾਂ ਦੀ ਪ੍ਰੀ-ਆਰਡਰ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 
Xbox ਵਨ ਵਾਇਰਲੈੱਸ ਕੰਟਰੋਲਰ ''ਚ ਡੁਅਲ ਸ਼ਾਕ 4 ਤਕਨੀਕ ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਨੂੰ ਯੂਜ਼ਰ ਵਿੰਡੋਜ਼ 10 ਅਤੇ ਸੈਮਸੰਗ ਗਿਅਰ VR ਦੇ ਨਾਲ ਵੀ ਆਸਾਨੀ ਨਾਲ ਯੂਜ਼ ਕਰ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨੂੰ ਜਲਦੀ ਹੀ ਭਾਰਤ ''ਚ ਵੀ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ।

Related News