6,000 ਰੁਪਏ ਸਸਤਾ ਮਿਲ ਰਿਹਾ Xiaomi ਦਾ ਇਹ 5G ਸਮਾਰਟਫੋਨ

Thursday, Oct 28, 2021 - 11:00 AM (IST)

6,000 ਰੁਪਏ ਸਸਤਾ ਮਿਲ ਰਿਹਾ Xiaomi ਦਾ ਇਹ 5G ਸਮਾਰਟਫੋਨ

ਗੈਜੇਟ ਡੈਸਕ– ਸ਼ਾਓਮੀ ਨੇ ਹਾਲ ਹੀ ’ਚ Xiaomi 11 Lite NE 5G ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ Xiaomi 11 Lite NE 5G ਸੁਪਰ ਲਾਈਟਵੇਟ ਅਤੇ ਅਲਟਾ-ਸਲਿਮ ਸਮਾਰਟਫੋਨ ਹੈ। ਇਸ ਦਾ ਭਾਰ 158 ਗ੍ਰਾਮ ਹੈ, ਜਦਕਿ ਥਿਕਨੈੱਸ 6.81mm ਹੈ। ਮੀ ਇੰਡੀਆ ਮੁਤਾਬਕ, Xiaomi 11 Lite NE 5G ਨੂੰ ਲਿਮਟਿਡ ਪੀਰੀਅਡ ਦੀਵਾਲੀ ਆਫਰ ’ਚ 6,000 ਰੁਪਏ ਦੀ ਭਾਰੀ ਛੋਟ ਨਾਲ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਹੈ, ਜਿਥੋਂ ਗਾਹਕ ਇਸ ਫੋਨ ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵਾਲੇ ਮਾਡਲ ਨੂੰ 20,999 ਰੁਪਏ ’ਚ ਖਰੀਦ ਸਕਣਗੇ। ਜਦਕਿ ਫੋਨ ਦੀ ਅਸਲ ਕੀਮਤ 26,999 ਰੁਪਏ ਹੈ। ਫੋਨ ਦਾ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਮਾਡਲ 28,999 ਰੁਪਏ ’ਚ ਮਿਲੇਗਾ। Xiaomi 11 Lite NE 5G ਤਿੰਨ ਰੰਗਾਂ-  Diamond Dazzle, Jazz Blue, Tuscany Coral ਅਤੇ Vinyl Black ’ਚ ਆਏਗਾ। 

ਆਫਰ
Xiaomi 11 Lite NE 5G ਨੂੰ ਮੀ ਇੰਡੀਆ ਸਟੋਰ ਤੋਂ ਖਰੀਦਣ ’ਤੇ 6,000 ਰੁਪਏ ਦਾ ਭਾਰੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਵਿਚ ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ’ਤੇ 2,000 ਰੁਪਏ ਦਾ ਇੰਸਟੈਂਟ ਡਿਸਕਾਊਂਟ, 1000 ਰੁਪਏ ਦਾ ਵਾਧੂ ਰਿਵਾਰਡ ਮੀ ਕੂਪਨ ਅਤੇ 5000 ਰੁਪਏ ਦਾ ਐਕਸਚੇਂਜ ਆਫਰ ਸ਼ਾਮਲ ਹੈ। ਇਸ ਤੋਂ ਇਲਾਵਾ ਫੋਨ ਨੂੰ ਨੋ-ਕਾਸਟ ਈ.ਐੱਮ.ਆਈ. ’ਤੇ ਖਰੀਦਣ ਦਾ ਆਫਰ ਦਿੱਤਾ ਜਾ ਰਿਹਾ ਹੈ। ਨਾਲ ਹੀ Xiaomi 11 Lite NE 5G ਦੀ ਅਸੈਸਰੀਜ਼ ਖਰੀਦਣ ’ਤੇ 1,500 ਰੁਪਏ ਦਾ ਡਿਸਕਾਊਂਟ ਮਿਲੇਗਾ। ਇੰਨਾ ਹੀ ਨਹੀਂ, ਗਾਹਕ ਮੀ ਅਤੇ ਰੈੱਡਮੀ ਸਮਾਰਟਫੋਨ ਦੀ ਖਰੀਦ ’ਤੇ 2,000 ਰੁਪਏ ਦੇ ਮੈਜਿਕ ਪੁਆਇੰਟਸ ਹਾਸਲ ਕਰ ਸਕਣਗੇ। Xiaomi 11 Lite NE 5G ਦੀ ਖਰੀਦ ’ਤੇ ਦੋ ਸਾਲਾਂ ਤਕ ਐਕਸੀਡੈਂਟਲ ਅਤੇ ਲਿਕਵਿਡ ਡੈਮੇਜ ’ਤੇ ਮੁਫਤ ਸਕਰੀਨ ਰਿਪਲੇਸਮੈਂਟ ਦੀ ਸੁਵਿਧਾ ਦਿੱਤੀ ਜਾ ਰਹੀ ਹੈ। 


author

Rakesh

Content Editor

Related News