WWDC 2018: ਐਪਲ ਲਾਂਚ ਕਰ ਸਕਦੀ ਹੈ ਹੁਣ ਤਕ ਦੀ ਸਭ ਤੋਂ ਪਾਵਰਫੁੱਲ MacBook Pro

06/04/2018 5:03:45 PM

ਜਲੰਧਰ— ਐਪਲ ਕੈਲੀਫੋਰਨੀਆ ਦੇ ਸੈਨ ਜੋਸ 'ਚ ਸੋਮਵਾਰ ਨੂੰ ਆਪਣੀ ਐਨੁਅਲ ਡਿਵੈਲਪ ਕਾਨਫਰੰਸ ਦਾ ਆਯੋਜਨਤ ਕਰ ਰਹੀ ਹੈ। ਕੁਝ ਸਮੇਂ ਬਾਅਦ ਹੀ ਇਸ ਈਵੈਂਟ ਦਾ ਆਯੋਜਤ ਸ਼ੁਰੂ ਹੋ ਜਾਵੇਗਾ। ਇਸ ਈਵੈਂਟ 'ਚ ਐਪਲ ਉਨ੍ਹਾਂ ਸਾਰੇ ਪਲੇਟਪਾਰਮ ਬਾਰੇ ਦੱਸੇਗੀ ਜਿਨ੍ਹਾਂ ਨਾਲ ਮੋਬਾਇਲ ਅਤੇ ਡੈਸਕਟਾਪ ਆਪਰੇਟਿੰਗ ਸਿਸਟਮ 'ਚ ਬਦਲਾਅ ਆਏਗਾ। ਭਾਰਤੀ ਸਮੇਂ ਅਨੁਸਾਰ ਇਹ ਈਵੈਂਟ ਰਾਤ ਨੂੰ 10:30 'ਤੇ ਸ਼ੁਰੂ ਹੋਵੇਗਾ। ਅਜਿਹੀ ਉਮੀਦ ਹੈ ਕਿ ਕੰਪਨੀ ਇਸ ਈਵੈਂਟ 'ਚ iOS 12, macOS 11.4, watchOS 5 ਅਤੇ tvOS 'ਚ ਅਪਡੇਟ ਨੂੰ ਲੈ ਕੇ ਜਾਣਕਾਰੀ ਦੇਵੇਗੀ। 

ਇਨ੍ਹਾਂ ਮਹੱਤਵਪੂਰਨ ਚੀਜ਼ਾਂ ਤੋਂ ਇਲਾਵਾ ARKit 'ਚ ਵੀ ਵੱਡਾ ਸੁਧਾਰ ਕਰ ਸਕਦੀ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਏ.ਆਰ. (ਆਗਮੈਂਟਿਡ ਰਿਐਲਿਟੀ) ਪਲੇਟਫਾਰਮ ਹੈ। ਅਜਿਹੀਆਂ ਖਬਰਾਂ ਹਨ ਕਿ ਕੰਪਨੀ ਏ.ਆਰ. ਕੰਟੈਂਟ ਨੂੰ ਦੂਜੇ ਆਈਫੋਨ ਯੂਜ਼ਰਸ ਨਾਲ ਸ਼ੇਅਰ ਕਰਨ ਦੀ ਸਹੂਲਤ ਮਿਲ ਸਕਦੀ ਹੈ। WWDC ਸਾਫਟਵੇਅਰ ਦਾ ਇਕ ਈਵੈਂਟ ਹੈ ਪਰ ਕੰਪਨੀ ਇਸ ਈਵੈਂਟ 'ਚ ਹਾਰਡਵੇਅਰ ਬਾਰੇ ਵੀ ਵੱਡੇ ਬਦਲਾਵਾਂ ਬਾਰੇ ਦੱਸ ਸਕਦੀ ਹੈ। ਰਿਪੋਰਟਾਂ ਮੁਤਾਬਕ ਐਪਲ ਈਵੈਂਟ 'ਚ ਜ਼ਿਆਦਾ ਪਾਵਰਫੁੱਲ ਸੀ.ਪੀ.ਯੂ. ਦੇ ਨਾਲ ਅਪਡੇਟਿਡ ਮੈਕਬੁੱਕ ਪ੍ਰੋ ਲਾਂਚ ਕਰ ਸਕਦੀ ਹੈ। 

ਇਕ ਮੈਕਬੁੱਕ ਪ੍ਰੋ ਮਾਡਲ MacBookPro14,3 ਦੇ ਨਾਂ ਨਾਲ ਗੀਕਬੈਂਚ 'ਤੇ ਸਪਾਟ ਹੋਈ ਹੈ। ਲਿਸਟਿੰਗ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਇਸ ਵਿਚ Intel’s Core i7-8750H CPU ਦਾ ਇਸਤੇਮਾਲ ਕਰ ਸਕਦੀ ਹੈ। ਚਿੱਪਸੈੱਟ ਦੀ ਬੇਸ ਕਲਾਕ ਫ੍ਰੀਕੁਐਂਸੀ 2.21 ਗੀਗਾਹਰਟਜ਼ ਦੀ ਹੈ। ਗੀਕਬੈਂਚ 'ਤੇ ਲਿਸਟਿੰਗ ਮਾਡਲ ਮੁਤਾਬਕ ਇਸ ਨੂੰ ਸਿੰਗਲ ਕੋਰ 'ਚ 4,902 ਅਤੇ ਮਲਟੀ ਕੋਰ 'ਚ 22,316 ਦਾ ਸਕੋਰ ਮਿਲਿਆ ਹੈ। ਇਸ ਤੋਂ ਇਲਾਵਾ MacBookPro14,3 ਨੂੰ ਲੈ ਕੇ ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਇਸ ਵਿਚ 32ਜੀ.ਬੀ. ਰੈਮ ਆ ਸਕਦੀ ਹੈ।


Related News