ਫਿਜ਼ੂਲਖਰਚੀ ਕਰੋਗੇ ਤਾਂ ਇਹ ਰਿਸਟਬੈਂਡ ਦਵੇਗਾ 255 ਵੋਲਟ ਦਾ ਝਟਕਾ
Friday, May 20, 2016 - 06:07 PM (IST)

ਜਲੰਧਰ : ਜੇ ਤੁਸੀਂ ਵੀ ਉਨ੍ਹਾਂ ਲੋਕਾਂ ''ਚੋਂ ਹੋ ਜੋ ਪੈਸੇ ਦੀ ਬਚਤ ਕਰਨਾ ਚਾਹੁੰਦੇ ਹਨ ਪਰ ਕਰ ਨਹੀਂ ਪਾਉਂਦੇ ਤਾਂ ਪਾਵਲੋਕ ਰਿਸਟਬੈਂਡ ਤੁਹਾਡੇ ਲਈ ਹੀ ਬਣਿਆ ਹੈ। ਹੱਥ ''ਤੇ ਪਾਈ ਜਾਣ ਵਾਲੀ ਇਹ ਡਿਵਾਈਜ਼ ਤੁਹਾਡੇ ਬੈਂਕ ਅਕਾਊਂਟ ਨਾਲ ਲਿੰਕ ਹੋ ਜਾਂਦੀ ਹੈ, ਇਸ ਤੋਂ ਬਾਅਦ ਤੁਸੀਂ ਕੋਈ ਵੀ ਅਮਾਊਂਟ ਸੈੱਟ ਕਰ ਸਕਦੇ ਹੋ ਤੇ ਜਦੋਂ ਤੁਹਾਡੇ ਬੈਂਕ ਅਕਾਊਂਟ ''ਚੋਂ ਸੈੱਟ ਕੀਤੀ ਅਮਾਊਂਟ ਤੋਂ ਘਟ ਪੈਸੇ ਹੋਏ ਤਾਂ ਪਾਵਲੋਕ ਰਿਸਟਬੈਂਡ ਤੁਹਾਨੂੰ 255-ਵੋਲਟ ਬਿਜਲੀ ਦਾ ਝਟਕਾ ਦਵੇਗਾ।
ਇਸ ਪ੍ਰੋਟੋਟਾਈਪ ਬਣਾਉਣ ਵਾਲੀ ਕੰਪਨੀ ਇੰਟੈਲੀਜੈਂਟ ਇਨਵਾਇਰਮੈਂਟ (ਬੈਂਕਿੰਗ ਟੈਕਨਾਲੋਜੀ ਫਰਮ) ਦੇ ਸੀ. ਈ. ਓ. ਦਾ ਕਹਿਣਾ ਹੈ ''''ਆਪਣੀ ਇੱਛਾ ਸ਼ਕਤੀ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਪਰ ਹਰ ਕੋਈ ਇੱਛਾ ਸ਼ਕਤੀ ਨਹੀਂ ਰੱਖਦਾ। ''''
ਹਾਲਾਂਕਿ ਇਸ ਬੈਂਡ ਨੂੰ ਕਿਸੇ ਬੈਂਕ ਵੱਲੋਂ ਅਜੇ ਤੱਕ ਸਾਈਨ ਨਹੀਂ ਕੀਤਾ ਗਿਆ ਹੈ। ਜਦੋਂ ਤੱਕ ਕੋਈ ਬੈਂਕ ਇਸ ਨੂੰ ਸਾਈਨ ਨਹੀਂ ਕਰ ਲੈਂਦਾ ਉਦੋਂ ਤੱਕ ਤੁਹਾਨੂੰ ਆਪਣੇ ਖਰਚਿਆਂ ਨੂੰ ਆਪ ਹੀ ਕੰਟਰੋਲ ਕਰਨਾ ਹੋਵੇਗਾ।