ਦੁਨੀਆ ਦਾ ਸਭ ਤੋਂ ਪਤਲਾ ਜੈਸਚਰ ਕੰਟਰੋਲ ਵਾਲਾ ਸਮਾਰਟ ਬੈਂਡ, ਜਾਣੋ ਖੂਬੀਆਂ
Monday, Nov 19, 2018 - 02:45 PM (IST)

ਗੈਜੇਟ ਡੈਸਕ– ਫਾਸਟ੍ਰੈਕ ਆਪਣੇ ਵਿਅਰੇਬਲ ਰੇਂਜ ਨੂੰ ਹੌਲੀ-ਹੌਲੀ ਅੱਗੇ ਵਧਾ ਰਹੀ ਹੈ। ਕੰਪਨੀ ਨੇ ਹੁਣ ਨਵਾਂ ਸਮਾਰਟਬੈਂਡ ‘ਰਿਫਲੈਕਸ ਵੈੱਬ’ ਲਾਂਚ ਕੀਤਾ ਹੈ। ਇਸ ਬੈਂਡ ਦੀ ਖਾਸੀਅਤ ਇਹ ਹੈ ਕਿ ਇਹ ਦੁਨੀਆ ਦਾ ਸਭ ਤੋਂ ਪਤਲਾ ਸਮਾਰਟ ਬੈਂਡ ਹੈ। ਉਥੇ ਹੀ ਇਸ ਵਿਚ ਕੀ ਬਿਹਤਰੀਨ ਜੈਸਚਰਜ਼ ਵੀ ਹਨ। ਜਿਵੇਂ ਗੁੱਟ ਨੂੰ ਮੋੜਨਾ, ਮਿਊਜ਼ਿਕ ਬਦਲਣਾ, ਤਸਵੀਰ ਕਲਿੱਕ ਕਰਨਾ, ਕਾਲ ਰਿਜੈਕਟ ਕਰਨਾ, ਨੋਟੀਫਿਕੇਸ਼ਨ ਨੂੰ ਸਕਰੋਲ ਕਰਨਾ ਅਤੇ ਪ੍ਰੈਜੇਂਟੇਸ਼ਨ ਦੇਖਣਾ ਆਦਿ। ਰਿਫਲੈਕਸ ਦੇ ਇਸ ਬੈਂਡ ’ਚ ਐਕਟੀਵਿਟੀ ਟ੍ਰੈਕਰ ਵੀ ਹੈ ਜੋ 24 ਘੰਟੇ ਦੇ ਐਕਟਿਵ ਸਲੀਪਿੰਗ ਟ੍ਰੈਕਿੰਗ ਨੂੰ ਸਪੋਰਟ ਕਰਦਾ ਹੈ। ਯੂਜ਼ਰਜ਼ ਇਸ ਦੌਰਾਨ ਕੈਲੰਡਰ ਅਲਰਟ ਅਤੇ ਰਿਮਾਇੰਡਰ ਨੂੰ ਵੀ ਸੈੱਟ ਕਰ ਸਕਦੇ ਹਨ।
ਕੀਮਤ
ਨਵੇਂ ਰਿਫਲੈਕਸ ਵੈੱਬ ਦੀ ਕੀਮਤ ਕੰਪਨੀ ਨੇ 3500 ਰੁਪਏ ਤੋਂ ਲੈ ਕੇ 6500 ਰੁਪਏ ਤਕ ਰੱਖੀ ਗਈ ਹੈ। ਸਮਾਰਟ ਬੈਂਡ ਚਾਰਕੋਲ ਬਲੈਕ ਕਲਰ ’ਚ ਆਉਂਦਾ ਹੈ।
ਫੀਚਰਜ਼
ਫਾਸਟ੍ਰੈਕ ਰਿਫਲੈਕਸ ਵੈੱਬ 9mm ਅਤੇ OLED ਡਿਸਪਲੇਅ ਦੇ ਨਾਲ ਆਉਂਦਾ ਹੈ। ਇਹ ਬੈਂਡ ਵਾਟਰ ਰੈਸਿਸਟੈਂਟ ਵੀ ਹੈ।ਯੂਜ਼ਰਜ਼ ਇਸ ਰਾਹੀਂ ਐਂਡਰਾਇਡ ਫੋਨ ’ਤੇ ਕਾਲ ਨੂੰ ਰਿਜੈਕਟ ਵੀ ਕਰ ਸਕਦੇ ਹਨ। ਸਮਾਰਟ ਬੈਂਡ ’ਚ ਕਈ ਰਿਮਾਇੰਡਰ ਵੀ ਹਨ। ਹਾਲਾਂਕਿ ਕੰਪਨੀ ਨੇ ਇਸ ਬੈਂਡ ਨੂੰ ਲੈ ਕੇ ਅਜੇ ਤਕ ਬੈਟਰੀ ਬੈਕਅਪ ਦਾ ਐਲਾਨ ਨਹੀਂ ਕੀਤਾ।
ਇਸ ਸਾਲ ਹੀ ਫਾਸਟ੍ਰੈਕ ਨੇ ਰਿਫਲੈਕਸ 2.0 ਸਮਾਰਟ ਬੈਂਡ ਲਾਂਚ ਕੀਤਾ ਸੀ ਜਿਥੇ ਇਸ ਨੂੰ ਅਮੇਜ਼ਨ ਦੀ ਪ੍ਰਾਈ ਡੇਅ ਸੇਲ ਦੌਰਾਨ ਲਾਂਚ ਕੀਤਾ ਗਿਆ ਸੀ। ਇਸ ਬੈਂਡ ਦੀ ਕੀਮਤ 1,995 ਰੁਪਏ ਸੀ। ਉਥੇ ਹੀ ਸਮਾਰਟ ਬੈਂਡ ਇਲੈਕਟ੍ਰਿਕ ਬਲਿਊ, ਨਿਯਾਨ ਗ੍ਰੀਨ ਅਤੇ ਚਾਰਕੋਲ ਬਲੈਕ ’ਚ ਉਪਲੱਬਧ ਸੀ।