ਲਾਂਚ ਹੋਇਆ ਦੁਨੀਆਂ ਦਾ ਸਭ ਤੋਂ ਮਹਿੰਗਾ ਸਮਾਰਟਫੋਨ, ਜਾਣੋ ਸਪੈਸੀਫਿਕੇਸ਼ਨ
Friday, Jan 27, 2017 - 11:01 AM (IST)

ਜਲੰਧਰ- ਲਗਜ਼ਰੀ ਹੈਂਡਸੈੱਟ ਨਿਰਮਾਤਾ ਕੰਪਨੀ Vertu ਨੇ Constellation ਨਾਂ ਤੋਂ ਆਪਣਾ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ। ''Vertu Constellation'' ਨਾਂ ਤੋਂ ਲਾਂਚ ਹੋਇਆ ਇਹ ਸ਼ਾਨਦਾਰ ਸਮਾਰਟਫੋਨ ਫਰਵਰੀ ਦੇ ਮਿਡ ''ਚ ਉਪਲੱਬਧ ਹੋ ਜਾਵੇਗਾ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਸਮਾਰਟਫੋਨ ਹੁਣ ਤੱਕ ਦਾ ਸਭ ਤੋਂ ਮਹਿੰਗਾ ਡਿਊਲ-ਸਿਮ ਸਮਾਰਟਫੋਨ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਇਸ ਤੋਂ ਪਹਿਲਾਂ ਸਿਗਨੇਚਰ ਟੱਚ ਸਮਾਰਟਫੋਨ ਲਾਂਚ ਕੀਤਾ ਸੀ, ਜਿਸ ਦੀ ਕੀਮਤ 5 ਲੱਖ ਰੁਪਏ ਸੀ।
ਐਨੋਡਾਈਜ਼ਡ ਐਲੂਮੀਨੀਅਮ ਬਾਡੀ ਨਾਲ ਲੈਸ ਇਸ ਸਮਾਰਟਫੋਨ ਨੂੰ ਬਾਹਰ ਤੋਂ ਸਾਫਟ ਲੈਦਰ ਫਿੱਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ ''ਤੇ ਲੱਗਣ ਵਾਲੇ ਲੈਦਰ ਨੂੰ ਇਟਲੀ ਦੀ ਇਕ ਟੈਨਰੀ ਤੋਂ ਖਰੀਦਿਆ ਗਿਆ ਹੈ। ਇਸ ਸਮਾਰਟਫੋਨ ਦੇ ਫੀਚਰਸ, ਲੁੱਕ ਅਤੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ 5.5 ਇੰਚ ਦਾ QHD ਐਮਾਲੋਡ ਡਿਸਪਲੇ, ਕਵਾਲਕਮ ਸਨੈਪਡ੍ਰੈਗਨ 820 ਪ੍ਰੋਸੈਸਰ, 4GB ਰੈਮ ਅਤੇ 128GB ਮੈਮਰੀ ਦਿੱਤੀ ਗਈ ਹੈ। ਜਿਸ ਨੂੰ ਤੁਸੀਂ ਮਾਈਕ੍ਰੋ ਐੱਸ. ਡੀ. ਕਾਰਡ ਦੀ ਸਹਾਇਤਾ ਨਾਲ 256GB ਤੱਕ ਵਧਾਇਆ ਜਾ ਸਕਦਾ ਹੈ।
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 12MP ਦੇ ਰਿਅਰ ਕੈਮਰਾ ਦਿੱਤਾ ਗਿਆ ਹੈ। ਫਰੰਟ ਫੇਸਿੰਗ ਸਟੀਰਿਓ ਸਪੀਕਰਸ ਫਿੱਟ ਕੀਤੇ ਗਏ ਹਨ। ਇੰਨ੍ਹਾਂ ਸਪੀਕਰਸ ਨੂੰ ਡਾਲਬੀ ਡਿਜ਼ੀਟਲ ਪਲੱਸ ਟੈਕਨਾਲੋਜੀ ਨਾਲ ਲੈਸ ਕੀਤਾ ਗਿਆ ਹੈ। ਐਂਡਰਾਇਡ 6.0 ਮਾਰਸ਼ਮੈਲੋ ''ਤੇ ਰਨ ਕਰਨ ਵਾਲੇ ਇਸ ਸਮਾਰਟਫੋਨ ''ਚ ਪਾਵਰ ਲਈ 3,200mAh ਦੀ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਲਈ ਇਸ ਫੋਨ Wi-6i, ਐੱਨ. ਐੱਫ. ਸੀ., ਬਲੂਟੁਥ ਅਤੇ ਯੂ. ਐੱਸ. ਬੀ. ਟਾਈਪ-ਸੀ ਸਪੋਰਟ ਵੀ ਦਿੱਤਾ ਗਿਆ ਹੈ।