ਦੁਨੀਆ ਦਾ ਪਹਿਲਾ ਸਮਾਰਟਫੋਨ ਜਿਸ ਵਿਚ ਲੱਗਾ ਹੈ ਨਾਈਟ ਵਿਜ਼ਨ ਕੈਮਰਾ

Tuesday, Jun 07, 2016 - 09:52 AM (IST)

ਦੁਨੀਆ ਦਾ ਪਹਿਲਾ ਸਮਾਰਟਫੋਨ ਜਿਸ ਵਿਚ ਲੱਗਾ ਹੈ ਨਾਈਟ ਵਿਜ਼ਨ ਕੈਮਰਾ
ਜਲੰਧਰ : ਡੈਨਿਸ਼ ਕੰਪਨੀ ਲੁਮੀਗੋਨ (Lumigon) ਨੇ ਸਮਾਰਟਫੋਨ ਲਾਂਚ ਕੀਤਾ ਹੈ ਅਤੇ ਇਹ ਦੁਨੀਆ ਦਾ ਪਹਿਲਾ ਅਜਿਹਾ ਸਮਾਰਟਫੋਨ ਹੈ, ਜਿਸ ਵਿਚ ਨਾਈਟ ਵਿਜ਼ਨ ਕੈਮਰਾ ਲੱਗਾ ਹੈ । ਲੁਮੀਗੋਨ ਟੀ3 ਨਾਂ ਦੇ ਇਸ ਸਮਾਰਟਫੋਨ ਵਿਚ ਇਕ ਖਾਸ ਗੱਲ ਇਹ ਹੈ ਕਿ ਇਸ ਨੂੰ ਮਰੀਨ ਗ੍ਰੇਡ 316 ਸਟੇਨਲੈੱਸ ਸਟੀਲ ਨਾਲ ਬਣਾਇਆ ਗਿਆ ਹੈ। ਇਸ ਕਾਰਨ ਲੁਮੀਗੋਨ ਟੀ3 ਮਾਰਕੀਟ ਵਿਚ ਮਿਲਣ ਵਾਲੇ ਸਭ ਤੋਂ ਟੱਫ ਸਮਾਰਟਫੋਨਸ ਵਿਚੋਂ ਇਕ ਹੈ। ਲੁਮੀਗੋਨ ਟੀ3 ਸਿਰਫ ਟੱਫ ਸਮਾਰਟਫੋਨ ਹੀ ਨਹੀਂ ਹੈ ਸਗੋਂ ਇਹ ਵਾਟਰ ਅਤੇ ਡਸਟ ਰਜਿਸਟੈਂਟ ਸਹੂਲਤ ਨਾਲ ਵੀ ਲੈਸ ਹੈ। ਫਿਲਹਾਲ ਇਸ ਨੂੰ ਅਮਰੀਕਾ ਵਿਚ ਲਾਂਚ ਕੀਤਾ ਗਿਆ ਹੈ ਅਤੇ ਇਹ ਸਮਾਰਟਫੋਨ ਭਾਰਤ ਵਿਚ ਕਦੋਂ ਲਾਂਚ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ।
 
ਸਿਮ -ਡਿਊਲ ਸਿਮ ਕਾਰਡ ਅਤੇ 4ਜੀ ਸਪੋਰਟ
ਡਿਸਪਲੇ4.8 ਇੰਚ ਐੱਚ. ਡੀ. ( 720x1280 ਪਿਕਸਲ ਰੈਜ਼ੋਲਿਊਸ਼ਨ) ਸੁਪਰ ਐਮੋਲਿਡ ਡਿਸਪਲੇ
ਪ੍ਰੋਸੈਸਰ- ਆਕਟਾ-ਕੋਰ (2.2GHz) ਚਿਪਸੈੱਟ
ਰੈਮ -3 ਜੀ. ਬੀ.
ਸਟੋਰੇਜ-128 ਜੀ. ਬੀ. ਦੀ ਇਨਬਿਲਟ ਸਟੋਰੇਜ
ਪ੍ਰਾਇਮਰੀ ਕੈਮਰਾ -ਡੁਅਲ ਟੋਲ ਐੱਲ. ਈ. ਡੀ. ਫਲੈਸ਼ ਦੇ ਨਾਲ 13
ਕੈਮਰਾ -ਮੈਗਾਪਿਕਸਲ ਰਿਅਰ ਕੈਮਰਾ, ਫੇਸ ਡਿਟੈਕਸ਼ਨ ਆਟੋ ਫੋਕਸ, 120 ਫ੍ਰੇਮਸ ਪ੍ਰਤੀ ਸੈਕਿੰਡ ਸਲੋ ਮੋਸ਼ਨ ਵੀਡੀਓ ਅਤੇ 4ਕੇ ਰਿਕਾਰਡਿੰਗ ਜਿਹੇ ਫੀਚਰਜ਼
ਸੈਕੰਡਰੀ ਕੈਮਰਾ -ਐੱਲ. ਈ. ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ
ਕੈਮਰਾ- ਫ੍ਰੰਟ ਫੇਸਿੰਗ ਕੈਮਰਾ
ਆਪ੍ਰੇਟਿੰਗ ਸਿਸਟਮ-ਐਂਡ੍ਰਾਇਡ
ਹੋਰ- ਬਲੂਟੁਥ ਵੀ4.1, ਵਾਈ-ਫਾਈ, ਐੱਨ. ਐੱਫ. ਸੀ.,
ਫੀਚਰਸ- ਆਈ. ਆਰ. ਬਲਾਸਟਰ, ਮਾਈਕਰੋ- ਯੂ. ਐੱਸ. ਬੀ. ਅਤੇ ਫਿੰਗਰਪ੍ਰਿੰਟ ਸੈਂਸਰ
ਬੈਟਰੀ- ਬੈਟਰੀ ਕਪੈਸਟੀ ਬਾਰੇ ਜਾਣਕਾਰੀ ਨਹੀਂ ਪਰ ਵਾਇਰਲੈੱਸ ਚਾਰਜਿੰਗ ਸਪੋਰਟ ਮਿਲੇਗਾ ।
ਰੰਗ ਕਾਲੇ, ਸਫੈਦ ਅਤੇ ਨਾਰੰਗੀ ਰੰਗਾਂ ਦੇ ਇਲਾਵਾ 24 ਕੈਰੇਟ ਗੋਲਡ ਐਡੀਸ਼ਨ ਵਿਚ ਵੀ ਉਪਲੱਬਧ
 
ਨਾਈਟ ਵਿਜ਼ਨ ਕੈਮਰਾ
ਇਸ ਸਮਾਰਟਫੋਨ ਵਿਚ ਸਧਾਰਨ ਕੈਮਰੇ ਦੇ ਇਲਾਵਾ 4 ਮੈਗਾਪਿਕਸਲ ਦਾ ਨਾਈਟ ਵਿਜ਼ਨ ਕੈਮਰਾ ਲੱਗਾ ਹੈ, ਜਿਸ ਨਾਲ ਡਿਊਲ ਇਨਫ੍ਰਾਰੈੱਡ ਫਲੈਸ਼ ਦਿੱਤੀ ਗਈ ਹੈ ਅਤੇ ਇਸ ਦੀ ਮਦਦ ਨਾਲ ਯੂਜ਼ਰ ਰਾਤ ਦੇ ਸਮੇਂ ਵਿਚ ਵੀ ਸਾਫ਼ ਤਸਵੀਰਾਂ ਖਿੱਚ ਸਕਦਾ ਹੈ ।

Related News