ਦੁਨੀਆ ਦੀ ਸਭ ਤੋਂ ਮਹਿੰਗੀ ਕਾਰ: 1105 ਕਰੋੜ ’ਚ ਵਿਕੀ 1955 ਮਾਡਲ ਦੀ ਮਰਸਿਡੀਜ਼-ਬੈਂਜ਼ 300

05/21/2022 6:00:43 PM

ਆਟੋ ਡੈਸਕ– ਮਰਸਿਡੀਜ਼ ਕਾਰਾਂ ਦਾ ਜਲਵਾ ਹਮੇਸ਼ਾ ਤੋਂ ਰਿਹਾ ਹੈ। ਹਾਲ ਹੀ ’ਚ ਜਰਮਨੀ ਦੇ ਸੋਥੇਬੀ ’ਚ ਇਕ ਪੁਰਾਣੀ ਕਾਰ ਦੀ ਨਿਲਾਮੀ ਹੋਈ ਜਿਸਨੇ ਦੁਨੀਆ ਦੀਆਂ ਕਈ ਸੁਪਰ ਲਗਜ਼ਰੀ ਅਤੇ ਮਹਿੰਗੀਆਂ ਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਹ ਕਾਰ ਹੈ 1955 ਮਾਡਲ ਦੀ ਮਰਸਿਡੀਜ਼-ਬੈਂਜ਼ 300 ਐੱਸ.ਐੱਲ.ਆਰ.। ਰਿਪੋਰਟ ਮੁਤਾਬਕ, ਮਰਸਿਡੀਜ਼-ਬੈਂਜ਼ 300 ਐੱਸ.ਐੱਲ.ਆਰ. 142 ਮਿਲੀਅਨ ਡਾਲਰ (ਕਰੀਬ 1,105 ਕਰੋੜ ਰੁਪਏ) ’ਚ ਨਿਲਾਮ ਹੋਈ ਹੈ।

PunjabKesari

ਜਰਮਨੀ ’ਚ ਗੁਪਤ ਨਿਲਾਮੀ ਰਾਹੀਂ ਇਹ ਕਾਰ ਵਿਕੀ। ਦੁਨੀਆ ਦੀ ਸਭ ਤੋਂ ਮਹਿੰਗੀ ਵਿੰਟੇਜ ਮਰਸਿਡੀਜ਼ ਖਰੀਦਣ ਵਾਲੇ ਦਾ ਨਾਂ ਗੁਪਤ ਰੱਖਿਆ ਗਿਆ ਹੈ। ਨਵੇਂ ਮਾਲਿਕ ਨੂੰ ਕਦੇ-ਕਦੇ ਇਸਨੂੰ ਚਲਾਉਣ ਦਾ ਮੌਕਾ ਮਿਲੇਗਾ।

PunjabKesari

ਇਸ ਕਾਰ ਨੇ 1962 ਮਾਡਲ ਦੀ ਫਰਾਰੀ 25 ਜੀ.ਟੀ.ਓ. ਦੇ ਰਿਕਾਰਡ ਨੂੰ ਤੋੜ ਦਿੱਤਾ ਜੋ ਕਿ 48.4 ਮਿਲੀਅਨ ਡਾਲਰ (ਕਰੀਬ 375 ਕਰੋੜ ਰੁਪਏ) ’ਚ ਵੇਚੀ ਗਈ ਸੀ।

PunjabKesari

ਮਰਸਿਡੀਜ਼-ਬੈਂਜ਼ 300 ਐੱਸ.ਐੱਲ.ਆਰ. ਉਸ ਸਮੇਂ ਦੀਆਂ ਸਭ ਤੋਂ ਪਾਵਰਫੁਲ ਕਾਰਾਂ ’ਚੋਂ ਇਕ ਸੀ। ਇਸ ਵਿਚ 8 ਸਿਲੰਡਰ ਦੇ ਡੀਜ਼ਲ ਇੰਜਣ ਦਾ ਇਸਤੇਮਾਲ ਕੀਤਾ ਗਿਆ ਸੀ। ਕਾਰ ਨਾਲ ਮਸ਼ਹੂਰ ਰੇਸਰ ਜੁਆਨ ਮਾਨੁਏਲ ਫੰਗੀਓ ਨੇ ਵਰਲਡ ਚੈਂਪੀਅਨ ਦਾ ਖਿਤਾਬ ਜਿੱਤਿਆ ਸੀ। 

PunjabKesari

ਕੰਪਨੀ ਨੇ ਇਸਨੂੰ ਬੇਹੱਦ ਸਪੋਰਟੀ ਲੁੱਕ ਦਿੱਤੀ ਸੀ। ਇਹ ਸਾਹਮਣੇ ਇੰਜਣ ਕੰਪਾਰਟਮੈਂਟ ਤੋਂ ਲੰਬੀ ਅਤੇ ਪਿੱਛੋਂ ਕੂਪੇ ਕਾਰ ਦੇ ਡਿਜ਼ਾਇਨ ਦੀ ਸੀ। ਕੰਪਨੀ ਨੇ ਇਸਨੂੰ ਰੇਸਿੰਗ ਲਈ ਏਅਰੋਡਾਇਨਾਮਿਕ ਡਿਜ਼ਾਇਨ ਦਿੱਤਾ ਸੀ। ਰੇਸ ਦੇ ਸਮੇਂ ਇਹ ਹਵਾ ਦੇ ਦਬਾਅ ਨੂੰ ਘੱਟ ਕਰਨ ’ਚ ਹੋਰ ਕਾਰਾਂ ਦੇ ਮੁਕਾਬਲੇ ਬਿਹਤਰ ਸੀ। 
ਕੰਪਨੀ ਨੇ ਇਸਨੂੰ ਬਾਅਦ ’ਚ 3.0 ਲੀਟਰ ਦੇ ਹਲਕੇ ਇੰਜਣ ਦੇ ਨਾਲ ਵੀ ਲਾਂਚ ਕੀਤਾ ਸੀ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਇਸ ਮਾਡਲ ਦੀਆਂ ਸਿਰਫ 9 ਕਾਰਾਂ ਹੀ ਬਣਾਈਆਂ ਸਨ ਜਿਨ੍ਹਾਂ ਚੋਂ ਦੋ ਸਪੈਸ਼ਲ ਐਡੀਸ਼ਨ ਕਾਰਾਂ ਸਨ ਅਤੇ ਇਨ੍ਹਾਂ ਨੂੰ ਰੇਸਰਾਂ ਲਈ ਸਮਰਪਿਤ ਕੀਤਾ ਗਿਆ ਸੀ। 

PunjabKesari

ਦੱਸ ਦੇਈਏ ਕਿ ਭਾਰਤੀ ਬਾਜ਼ਾਰ ’ਚ ਮਰਸਿਡੀਜ਼-ਬੈਂਜ਼ ਨੇ ਨਵੀਂ ਸੀ-ਕਲਾਸ ਸੇਡਾਨ ਨੂੰ 55 ਲੱਖ ਰੁਪਏ ਦੀ ਕੀਮਤ ’ਚ ਲਾਂਚ ਕਰ ਦਿੱਤਾ ਹੈ। ਇਹ ਭਾਰਤ ’ਚ ਕੰਪਨੀ ਦੀ ਪੰਜਵੀਂ ਜਨਰੇਸ਼ਨ ਸੀ-ਕਲਾਸ ਸੇਡਾ ਹੈ। ਇਸਨੂੰ ਤਿੰਨ ਵੇਰੀਐਂਟਸ- C200, C220d ਅਤੇ C300d ’ਚ ਪੇਸ਼ ਕੀਤਾ ਜਾਵੇਗਾ।


Rakesh

Content Editor

Related News