Google ਦੇ CEO ਸੁੰਦਰ ਪਿਚਾਈ ਦੀ ਇਕ ਸਾਲ ਦੀ ਕਮਾਈ ਜਾਣ ਕੇ ਰਹਿ ਜਾਉਗੇ ਹੈਰਾਨ
Saturday, Apr 29, 2017 - 05:08 PM (IST)
ਜਲੰਧਰ-ਭਾਰਤ ''ਚ ਪੈਦਾ ਹੋਏ ਅਤੇ ਹੁਣ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਦੀ ਇਕ ਸਾਲ ਦੀ ਕਮਾਈ (Earning) ਜਾਣ ਕੇ ਤੁਸੀਂ ਹੈਰਾਨ ਹੋ ਜਾਉਗੇ। ਸੁੰਦਰ ਪਿਚਾਈ ਨੂੰ ਪਿਛਲੇ ਸਾਲ ਕੁਲ ਭੁਗਤਾਨ US $ 200 ਮਿਲੀਅਨ ਕਰੀਬ 13 ਅਰਬ ਰੁਪਏ ਦੀ ਸੈਲਰੀ ਦਿੱਤੀ ਜਾ ਰਹੀ ਹੈ। ਇਹ 2015 ਦੀ ਤੁਲਨਾ ''ਚ ਦੁੱਗਣੀ ਹੋ ਗਈ ਹੈ।
ਮੀਡੀਆ ਰਿਪੋਰਟ ਦੇ ਮੁਤਾਬਿਕ 2016 ''ਚ ਸੁੰਦਰ ਪਿਚਾਈ ਨੂੰ $ 650,000 ਕਰੀਬ 5 ਕਰੋੜ ਰੁਪਏ ਦਿੱਤੇ ਗਏ ਸੀ ਜੋ ਕਿ 2015 ''ਚ ਦਿੱਤੀ ਗਈ ਸੈਲਰੀ ਤੋਂ ਥੋੜ੍ਹੀ ਘੱਟ ਹੈ।
ਪਰ ਲੰਬੇ ਸਮੇਂ ਤੱਕ ਗੂਗਲ ਦੇ ਕਰਮਚਾਰੀ ਰਹਿਣ ਦੇ ਬਾਅਦ ਜਦੋਂ ਅਗਸਤ 2015 ''ਚ ਕੰਪਨੀ ਦਾ ਪੁਨਰਗਠਿਨ ਕੀਤਾ ਤਾਂ ਸੁੰਦਰ ਪਿਚਾਈ ਨੂੰ ਗੂਗਲ ਦਾ ਸੀ.ਈ.ਓ ਬਣਾਇਆ ਗਿਆ। ਉਸਦੇ ਬਾਅਦ ਇਨ੍ਹਾਂ ਨੂੰ 2016 ''ਚ $ 198.7 ਮਿਲੀਅਨ ਕਰੀਬ 13 ਅਰਬ ਰੁਪਏ ਸਟਾਕ ਐਵਾਰਡ ਦੇ ਰੂਪ ''ਚ ਦਿੱਤਾ ਗਿਆ ਜੋ ਕਿ 2015 ਦੇ ਸਟਾਕ ਐਵਾਰਡ $ 99.8 ਮਿਲੀਅਨ ਕਰੀਬ 6.5 ਅਰਬ ਦੀ ਤੁਲਨਾ ''ਚ ਦੁੱਗਣਾ ਹੈ।
ਇਸ ਤਰ੍ਹਾਂ ਸੁੰਦਰ ਪਿਚਾਈ ਨੂੰ ਪਿਛਲੇ ਸਾਲ $ 199.7 ਮਿਲੀਅਨ ਦਿੱਤੇ ਗਏ ਜੋ ਕਿ ਪਹਿਲਾਂ ਦਿੱਤੇ ਗਏ $100.6 ਮਿਲੀਅਨ ਦੀ ਤੁਲਨਾ ''ਚ ਦੁੱਗਣੇ ਹੈ।
ਸੁੰਦਰ ਪਿਚਾਈ ਨੂੰ ਇੰਨੀ ਭਾਰੀ ਰਕਮ ਮਿਲਣ ਦੇ ਪਿੱਛੇ ਇਹ ਵੀ ਕਾਰਣ ਹੈ ਕਿ ਪੈਰੇਂਟ ਕੰਪਨੀ (Parent company) ਦੇ ਫਾਊਡਰ ਲੈਰੀ ਪੇਜ ਅਤੇ Kosengergy Brin ਦੁਆਰਾ ਸੀ.ਈ.ਓ. ਅਤੇ ਪ੍ਰੈਂਜੀਡੈਟ ਦੀ ਭੂਮਿਕਾ ''ਚ ਰਹਿੰਦੇ ਹੋਏ ਕੇਵਲ $1 ਕਰੀਬ 70 ਰੁਪਏ ਹੀ ਲਏ। ਜਦਕਿ ਦੋਨੋਂ ਨੂੰ ਸਟਾਕ ਹੋਲਡਿੰਗ ਦੇ ਰਾਹੀਂ $ 40 ਬਿਲੀਅਨ ਕਰੀਬ 26 ਲੱਖ ਰੁਪਏ ਮਿਲਣੇ ਚਾਹੀਦੇ ਹੈ।
ਸੁੰਦਰ ਪਿਚਾਈ ਨੂੰ ਲੀਡ ਉਸ ਸਮੇਂ ਮਿਲੀ ਜਦੋਂ ਗੂਗਲ ਦੀ ਸੇਲ 22.5 ਫੀਸਦੀ ਵੱਧ ਗਈ ਅਤੇ ਕੁੱਲ ਆਮਦਨ ''ਚ 19 ਪ੍ਰਤੀਸ਼ਤ ਦੀ ਬੜੋਤਰੀ ਹੋਈ। ਕਿਉਕਿ ਗੂਗਲ ਇੰਟਰਨੈੱਟ ਵਿਗਿਆਪਨ ''ਚ ਨੰਬਰ ਇਕ ''ਤੇ ਰੱਖਿਆ ਹੈ।
