ਲੈਂਬੋਰਗਿਨੀ ਨੂੰ ਤੋੜ ਕੇ ਬਣਾ ਦਿੱਤੀ ਸ਼ਾਨਦਾਰ Batmobile
Tuesday, May 10, 2016 - 10:25 AM (IST)
ਜਲੰਧਰ- ਜੇਕਰ ਤੁਸੀਂ ਵੀ ਬੈਟਮੋਬਿਲ ਕਾਰ ਦੇ ਦੀਵਾਨੇ ਹੋ ਅਤੇ ਇਸ ਨੂੰ ਖਰੀਦਣ ਦੀ ਇੱਛਾ ਰੱਖਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ। ਜੇਕਰ ਤੁਹਾਡੇ ਕੋਲ ਵੀ ਪੈਸੇ ਹੋ ਤਾਂ ਹੁਣ ਤੁਸੀਂ ਵੀ ਬੈਟਮੋਬਿਲ ਕਾਰ ਨੂੰ ਖਰੀਦ ਸਕਦੇ ਹੋ। ਸਾਲ 2015 ਦੀ ਵੀਡੀਓ ਗੇਮ ਬੈਟਮੈਨ : ਅਰਖਾਮ ਨਾਈਟ (Batman: Arkham Knight) ''ਤੇ ਆਧਾਰਿਤ ਬੈਟਮੈਨ ਕਾਮਿਕਸ ਨਾਲ Caresto ਨੂੰ ਇਸ ਕਾਰ ਨੂੰ ਬਣਾਉਣ ਦੀ ਪ੍ਰੇਰਨਾ ਮਿਲੀ ਹੈ। ਇਸ ਬੈਟਮੋਬਿਲ ਨੇ ਗੁਮਬਾਲ 3000 (Gumball 3000) ਸੁਪਰਕਾਰ ਰੇਸ ਵਿਚ ਹਿੱਸਾ ਲਿਆ, ਜੋ ਪਬਲਿਕ ਰੋਡ ''ਤੇ ਹੁੰਦੀ ਹੈ।
ਬੈਟਮੋਬਿਲ ਨੂੰ ਬਣਾਉਣ ਲਈ ਕਾਰ ਨਿਰਮਾਤਾ Caresto ਨੇ ਲੈਂਬੋਰਗਿਨੀ ਨੂੰ ਪੂਰੀ ਤਰ੍ਹਾਂ ਖੋਲ੍ਹ ਕੇ ਇਸ ਸ਼ਾਨਦਾਰ ਕਾਰ ਨੂੰ ਬਣਾਇਆ ਹੈ। ਬੈਟਮੋਬਿਲ ਬਾਹਰੋਂ ਦੇਖਣ ''ਚ ਜਿੰਨੀ ਵਧੀਆ ਲੱਗਦੀ ਹੈ, ਅੰਦਰੋਂ ਵੀ ਕੁਝ ਘੱਟ ਨਹੀਂ ਹੈ । ਉਂਝ ਤਾਂ ਅਜਿਹੀਆਂ ਬਣਾਈਆਂ ਗਈਆਂ ਕਾਰਾਂ ਦਾ ਡਿਜ਼ਾਈਨ ਤਾਂ ਵਧੀਆ ਹੁੰਦਾ ਹੈ ਪਰ ਇਨ੍ਹਾਂ ਵਿਚ ਉਹ ਕੰਫਰਟ ਨਹੀਂ ਮਿਲਦਾ, ਜੋ ਹੋਰ ਕਾਰਾਂ ਵਿਚ ਹੁੰਦਾ ਹੈ ਪਰ ਬੈਟਮੋਬਿਲ ਵਿਚ ਬਾਹਰੀ ਡਿਜ਼ਾਈਨ ਤੋਂ ਇਲਾਵਾ ਕਾਰ ਦੇ ਅੰਦਰ ਡਰਾਈਵ ਅਤੇ ਪੈਸੇਂਜਰ ਦੇ ਕੰਫਰਟ ਦਾ ਵੀ ਖਿਆਲ ਰੱਖਿਆ ਗਿਆ ਹੈ। ਜਿਥੋਂ ਤੱਕ ਗੱਲ ਬੈਟਮੋਬਿਲ ਦੀ ਪਾਵਰ ਦੀ ਕੀਤੀ ਜਾਵੇ ਤਾਂ ਉਹ ਵੀ ਘੱਟ ਨਹੀਂ ਹੈ ਤਾਂ ਆਓ ਡੂੰਘਾਈ ਨਾਲ ਜਾਣਦੇ ਹਾਂ ਬੈਟਮੋਬਿਲ ਬਾਰੇ-
1.) ਇਸ ਕਾਰ ਨੂੰ ਬਣਾਉਣ ਲਈ ਕੰਪਿਊਟਰ ਦੀ ਮਦਦ ਨਾਲ ਫੁਲ ਸਕੈਲ ਮੋਡਿਊਲਸ ਦੀ ਵਰਤੋਂ ਕੀਤੀ ਗਈ ਹੈ, ਇਸ ਦਾ ਡਿਜ਼ਾਈਨ ''ਅਰਖਾਮ'' ''ਤੇ ਆਧਾਰਿਤ ਹੈ।
2.)ਕਾਰ ਦੀ ਸਾਰੀ ਬਾਡੀ ਨੂੰ ਕਾਰਬਨ ਫਾਈਬਰ ਨਾਲ ਬਣਾਇਆ ਗਿਆ ਹੈ, ਕਾਰਬਨ ਫਾਈਬਰ ਅਜਿਹਾ ਮਟੀਰੀਅਲ ਹੈ ਜੋ ਐਲੂਮਿਨੀਅਮ ਤੋਂ ਵੀ ਹਲਕਾ ਹੁੰਦਾ ਹੈ ਪਰ ਇਸ ਦੀ ਮਜ਼ਬੂਤੀ ਬੇਹੱਦ ਜ਼ਿਆਦਾ ਹੁੰਦੀ ਹੈ।
3.)ਇਸ ਵਿਚ 560 ਹਾਰਸਪਾਵਰ ਦਾ ਪਾਵਰਫੁਲ ਵੀ10 ਇੰਜਣ ਲੱਗਾ ਹੈ ਜੋ ਇਸ ਕਾਰ ਨੂੰ 202 ਮੀਲ (325 ਕਿਲੋਮੀਟਰ) ਪ੍ਰਤੀ ਘੰਟੇ ਦੀ ਰਫਤਾਰ ''ਤੇ ਚੱਲਣ ਵਿਚ ਮਦਦ ਕਰਦਾ ਹੈ।
4.)ਇਸ ਦੇ ਅੰਦਰ ਲੱਗੀਆਂ ਬਲੈਕ ਲੈਦਰ ਸੀਟਾਂ ਦੇ ਨਾਲ ਐੱਲ. ਈ. ਡੀ. ਲਾਈਟਸ, ਫਰਸ਼ ਅਤੇ ਪੈਡਲ ਰੀਅਲ ਬੈਟਮੋਬਿਲ ਦਾ ਅਹਿਸਾਸ ਕਰਵਾਏਗੀ ।
5.)ਡਰਾਈਵਰ ਦੇ ਬੈਟਮੋਬਿਲ ਦੇ ਅੰਦਰ ਜਾਣ ਲਈ ਲੱਗਾ ਦਰਵਾਜ਼ਾ ਕਿਸੇ ਫਾਈਟਰ ਪਲੇਨ ਵਰਗਾ ਲੱਗਦਾ ਹੈ, ਜੋ ਉਪਰ ਵੱਲ ਖੁੱਲ੍ਹਦਾ ਹੈ ਤੇ ਜੋ ਇਲੈਕਟ੍ਰੀਕਲੀ ਆਪ੍ਰੇਟ ਹੁੰਦਾ ਹੈ।
6.)ਬੈਟਮੋਬਿਲ ''ਚ ਪਾਵਰ ਸਟੇਅਰਿੰਗ, ਸਾਊਂਡ ਸਿਸਟਮ ਅਤੇ ਕਲਾਈਮੇਟ ਕੰਟਰੋਲਸ ਇਸ ਸਪੈਸ਼ਲ ਕਾਰ ''ਚ ਹੋਰ ਕਾਰਾਂ ਵਰਗਾ ਅਹਿਸਾਸ ਕਰਵਾਉਂਦਾ ਹੈ।
7.) ਇਹ ਕਾਰ ਦੇਖਣ ਵਿਚ ਵੱਡੀ ਲੱਗਦੀ ਹੈ ਕਿਉਂਕਿ ਇਸ ਦਾ ਵ੍ਹੀਲਬੇਸ ਲਗਭਗ 11 ਫੁੱਟ ਹੈ।
8.)ਬੈਟਮੋਬਿਲ ਨੇ ਆਪਣੇ ਸਫਰ ਦੀ ਸ਼ੁਰੂਆਤ 1 ਮਈ ਤੋਂ ਡਬਲਿਨ ਵਿਚ ਸ਼ੁਰੂ ਹੋਈ ਗੁਮਬਾਲ 3000 ਰੈਲੀ ਨਾਲ ਕੀਤੀ ਸੀ, ਜੋ 7 ਮਈ ਨੂੰ ਰੋਮਾਨੀਆ ਸਥਿਤ ਬਿਕੁਰੈਸਟ ਵਿਚ ਖਤਮ ਹੋਈ।
