ਇਨ੍ਹਾਂ ਮੀਡੀਆ ਸਟਰੀਮਿੰਗ ਨਾਲ ਤੁਸੀਂ ਬਣਾ ਸਕਦੇ ਹੈ ਸਮਾਰਟ ਟੀ. ਵੀ.

Sunday, Oct 22, 2017 - 12:34 PM (IST)

ਇਨ੍ਹਾਂ ਮੀਡੀਆ ਸਟਰੀਮਿੰਗ ਨਾਲ ਤੁਸੀਂ ਬਣਾ ਸਕਦੇ ਹੈ ਸਮਾਰਟ ਟੀ. ਵੀ.

ਜਲੰਧਰ-ਇਨ੍ਹਾਂ ਦਿਨਾਂ ਗੈਜੇਟਸ ਬਾਜ਼ਾਰ 'ਚ ਮੀਡੀਆ ਸਟਰੀਮਿੰਗ ਡਿਵਾਈਸ ਦੀ ਡਿਮਾਂਡ ਤੇਜ਼ੀ ਨਾਲ ਵੱਧ ਰਹੀਂ ਹੈ। ਇਹ ਡਿਵਾਈਸ ਤੁਹਾਡੇ ਨਾਰਮਲ ਟੀ. ਵੀ. ਨੂੰ ਸਮਾਰਟ ਟੀ. ਵੀ. 'ਚ ਬਦਲਣ ਦੇ ਸਮੱਰਥ ਹੁੰਦੇ ਹਨ। ਸਮਾਰਟ ਟੀ. ਵੀ. ਇਸ ਲਈ ਕਿਉਕਿ ਇਸ 'ਚ ਕਈ ਖਾਸ ਐਪਸ ਜਿਵੇਂ ਨੈਟਪਿਕਸਲ, ਯੂਟਿਊਬ ਆਦਿ ਸ਼ਾਮਿਲ ਹਨ। ਯੂਜ਼ਰਸ ਦੀ ਡਿਮਾਂਡ ਨੂੰ ਦੇਖਦੇ ਹੋਏ ਕਈ ਮੀਡੀਆ ਸਟਰੀਮਿਰ ਕੰਪਨੀ ਜਿਵੇਂ ਗੂਗਲ ਅਮੇਜ਼ਨ ਅਤੇ ਐਪਲ ਨੇ ਆਪਣੇ ਡਿਵਾਈਸ ਨੂੰ ਬਾਜ਼ਾਰ 'ਚ ਪੇਸ਼ ਕੀਤਾ ਹੈ। ਅੱਜ ਅਸੀਂ ਤੁਹਾਨੂੰ ਕੁਝ ਮੀਡੀਆ ਸਟਰੀਮਿੰਗ ਡਿਵਾਈਸ ਬਾਰੇ ਦੱਸਣ ਜਾ ਰਹੇ ਹਾਂ।
1.  Amazon Fire TV- 
ਇਸ ਦੀ ਕੀਮਤ 4,557 ਰੁਪਏ ਹੈ। ਅਮੇਜ਼ਨ ਨੇ ਹਾਲ 'ਚ ਆਪਣਾ ਮੀਡੀਆ ਸਟਰੀਮਿੰਗ ਡਿਵਾਈਸ ਨੂੰ ਲਾਂਚ ਕੀਤਾ ਹੈ। ਇਸ ਦਾ ਵਰਤੋਂ ਕਰਨਾ ਆਸਾਨ ਹੈ। ਇਹ ਛੋਟਾ ਪਲੱਗ ਇਨ ਡਿਵਾਈਸ ਤੁਹਾਡੇ ਪੁਰਾਣੇ ਟੈਲੀਵਿਜ਼ਨ ਦੇ ਕਾਂਨਸੈਪਟ ਨੂੰ ਪੂਰੀ ਤਰ੍ਹਾਂ ਬਦਲ ਦਿੰਦਾ ਹੈ। ਅਮੇਜ਼ਨ ਫਾਇਰ ਟੀ. ਵੀ. ਦੇ ਫੀਚਰਸ 'ਤੇ ਗੌਰ ਕਰੀਏ ਤਾਂ ਇਹ 4ਕੇ ਅਲਟਰਾਂ HD ਸੁਪੋਟ ਨਾਲ ਆਉਦਾ ਹੈ, ਜੋ ਕਿ ਪ੍ਰਤੀ ਸੈਕਿੰਡ 60 ਫ੍ਰੇਮ ਤੱਕ ਦਾ ਸਮੱਰਥਨ ਕਰਦਾ ਹੈ । ਇਸ 'ਚ ਡਾਲਬੀ ਐਟਮਾਸ ਆਡੀਓ ਮੌਜ਼ੂਦ ਹੈ। ਇਸ 'ਚ 1.5 ਗੀਗਾਹਰਟਜ਼ ਕਵਾਡ-ਕੋਰ ਸੀ. ਪੀ. ਯੂ. ਅਤੇ ਕੁਨੈਕਟੀਵਿਟੀ ਲਈ ਵਾਈ ਫਾਈ 802.11 ਦਿੱਤਾ ਗਿਆ ਹੈ। ਇਸ ਨੂੰ ਵਾਇਸ Recognition ਲਈ Alexa ਵਾਇਸ ਰੀਮੋਟ ਨਾਲ ਜੋੜਿਆ ਜਾ ਸਕਦਾ ਹੈ। ਇਹ ਡਿਵਾਈਸ ਤੁਹਾਡੇ ਵਾਇਸ ਕਮਾਂਡ ਨਾਲ ਚੱਲਦਾ ਹੈ। ਯੂਜ਼ਰਸ ਇਸ ਡਿਵਾਈਸ ਨੂੰ ਖ੍ਰੀਦਣ ਲਈ ਪ੍ਰੀ ਆਰਡਰ ਕਰ ਸਕਦੇ ਹਨ, ਜਿਸ ਨੂੰ 25 ਅਕਤੂਬਰ ਤੱਕ ਅਧਿਕਾਰਿਕ ਰੂਪ ਨਾਲ ਪੇਸ਼ ਕੀਤਾ ਜਾਵੇਗਾ। 
2. Apple TV- 
ਇਸ ਦੀ ਕੀਮਤ 11,661 ਰੁਪਏ ਹੈ। ਐਪਲ ਦੇ ਟੀ. ਵੀ. ਰਾਹੀਂ ਕਈ ਖਾਸ ਮੇਜਰ ਸਰਵਿਸ ਵਰਗੇ ਯੂਟਿਊਬ , ਨੈਟਪਿਕਸਲ , ESPN ਅਤੇ ਕਈ ਦੂਜੇ ਵੀਡੀਓ ਨੂੰ ਐਕਸੈਸ ਕਰ ਸਕਦੇ ਹਨ ਅਤੇ ਨਾਲ ਹੀ ਇਹ 4ਕੇ ਰੈਜ਼ੋਲਿਊਸ਼ਨ ਸੁਪੋਟ ਨਾਲ ਆਉਦਾ ਹੈ। ਇਹ ਮੀਡੀਆ ਸਟੀਮਰ ਇਕ ਰੀਮੋਟ ਕੰਟਰੋਲ ਅਤੇ ਐਪਲ ਦੇ ਡਿਜੀਟਲ ਅਸਿਸਟੈਂਟ ਦੇ ਨਾਲ ਆਉਦਾ ਹੈ। ਤੁਸੀਂ ਆਪਣੀ ਵਾਇਸ ਕਮਾਂਡ ਰਾਹੀਂ ਇਸ 'ਚ ਤੁਸੀਂ ਐਪਸ ਨੂੰ ਓਪਨ ਕਰਨ ਤੋਂ ਇਲਾਵਾ, ਵੀਡੀਓ ਨੂੰ ਪਲੇਅ ਅਤੇ ਸਟਾਪ ਕਰ ਸਕਦੇ ਹੈ। ਇਸ ਦੇ ਨਾਲ ਆਵਾਜ਼ ਦੀ ਮਦਦ ਨਾਲ ਕੁਝ ਵੀ ਸਰਚ ਕਰ ਸਕਦੇ ਹੈ। ਇਨ੍ਹਾਂ ਸਾਰਿਆਂ ਤੋਂ ਇਲਾਵਾ , ਤੁਸੀਂ ਆਪਣੇ ਆਈਫੋਨ ਜਾਂ ਆਈਪੈਡ ਰਾਹੀਂ ਐਪਲ ਟੀ. ਵੀ. 'ਚ ਵੀਡੀਓ ਅਤੇ ਮਿਊਜ਼ਿਕ ਸਟਰੀਮ ਕਰ ਸਕਦੇ ਹੈ। ਇਹ ਦੋ ਸਟੋਰੇਜ ਵੇਰੀਐਂਟ 32GB ਅਤੇ 64GB 'ਚ ਉਪਲੱਬਧ ਹਨ।
3. Roku Ultra-
ਇਸ ਦੀ ਕੀਮਤ 18,245 ਰੁਪਏ ਹੈ। ਬਾਜ਼ਾਰ 'ਚ ਮੌਜ਼ੂਦ ਮੀਡੀਆ ਸਟਰੀਮਿੰਗ ਡਿਵਾਈਸ 'ਚ Roku Ultra ਤੁਹਾਡੇ ਲਈ ਇਕ ਬਿਹਤਰ ਆਪਸ਼ਨ ਸਾਬਿਤ ਹੋ ਸਕਦਾ ਹੈ। ਇਸ ਦੀ ਵਰਤੋਂ ਲਈ ਤੁਹਾਨੂੰ ਸਿਰਫ ਟੀ. ਵੀ. ਤੋਂ ਇਸ ਨੂੰ ਪਲੱਗ ਕਰਨਾ ਹੋਵੇਗਾ, ਜਿਸ ਤੋਂ ਬਾਅਦ ਤੁਸੀਂ 450,000 ਤੋਂ ਜਿਆਦਾ ਮੂਵੀਜ਼ ਅਤੇ ਟੀ. ਵੀ. ਸ਼ੋਅ ਦਾ ਆਨੰਦ ਲੈ ਸਕਦੇ ਹੈ। ਇਸ 'ਚ 4500 ਤੋਂ ਜਿਆਦਾ ਫ੍ਰੀ ਅਤੇ ਪੇਡ ਚੈਨਲ ਦਿੱਤੇ ਗਏ ਹਨÎ। ਇਸ ਤੋਂ ਇਲਾਵਾ ਡਿਵਾਈਸ 4ਕੇ ਕਵਾਲਿਟੀ ਕੰਟੇਂਟ ਨੂੰ ਸੁਪੋਟ ਕਰਦਾ ਹੈ। ਇਸ 'ਚ ਦਿੱਤੇ ਗਏ ਰੀਮੋਟ 'ਚ ਇਕ ਸੁਪੋਟਸ ਗੇਮਿੰਗ ਬਟਨ ਮੌਜ਼ੂਦ ਹੈ। ਇਹ ਤੁਹਾਡੀ ਵਾਇਸ ਕਮਾਂਡ ਨਾਲ ਚੱਲਦਾ ਹੈ ਜਿਸਦੀ ਮਦਦ ਨਾਲ ਤੁਸੀਂ ਆਪਣੀ ਵਾਇਸ ਤੋਂ ਵੀਡੀਓ ਨੂੰ ਸਰਚ ਕਰ ਸਕਦੇ ਹੈ।
4. Roku Streaming Stick Plus -
ਇਸ ਦੀ ਕੀਮਤ 18,245 ਰੁਪਏ ਹੈ। ਰੋਕੂ ਦਾ ਦੂਜਾ ਡਿਵਾਈਸ ਸਟਰੀਮਿੰਗ ਸਟੀਕ ਪਲੱਸ ਹੈ, ਜੋ ਇਸ ਦੇ ਅਲਟਰਾਂ ਮਾਡਲ ਵਰਗਾ ਹੈ। ਇਸ ਡਿਵਾਈਸ 'ਚ ਵੀ ਤੁਸੀਂ 4ਕੇ ਵੀਡੀਓ ਸਟਰੀਮ ਕਰ ਸਕਦੇ ਹੈ। ਇਸ ਦੇ ਐੱਚ. ਡੀ. ਐਮ. ਆਈ. ਪੋਰਟ ਨੂੰ ਤੁਸੀਂ ਆਪਣੇ ਟੀ. ਵੀ. ਤੋਂ ਪਲੱਗ ਕਰ ਕੇ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੈ। ਇਸ ਦੇ ਲਈ ਤੁਹਾਨੂੰ ਕਿਸੇ ਵਾਧੂ ਕੇਬਲ ਦੀ ਜਰੂਰਤ ਨਹੀਂ ਹੋਵੇਗੀ ਅਤੇ ਨਾਲ ਹੀ ਇਸ ਦੇ ਪਿਛਲੇ ਡਿਵਾਈਸ ਵਰਗਾ ਇਹ ਤੁਹਾਡੇ ਵਾਇਸ ਕਮਾਂਡ ਨਾਲ ਕੰਮ ਕਰੇਗਾ ਪਰ ਇਸ 'ਚ ਹੈੱਡਫੋਨ ਜੈਕ ਅਤੇ ਗੇਮਿੰਗ ਬਟਨ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ।
5. Google Chromecast Ultra-
ਗੂਗਲ ਕ੍ਰੋਮਕਾਸਟ ਐੱਚ ਡੀ ਐੱਮ ਆਈ ਪੋਰਟ ਨਾਲ ਆਉਦਾ ਹੈ। ਤੁਸੀਂ LCD ਜਾਂ LED ਟੀ. ਵੀ. ਤੋਂ ਗੂਗਲ ਕ੍ਰੋਮਕਾਸਟ ਨੂੰ ਕੁਨੈਕਟ ਕਰ ਸਕਦੇ ਹੈ। ਗੂਗਲ ਕ੍ਰੋਮਕਾਸਟ ਰਾਹੀਂ ਤੁਸੀਂ ਯੂਟਿਊਬ ਵੀਡੀਓ ਅਤੇ ਗੂਗਲ ਪਲੇਅ ਮੂਵੀ ਨੂੰ ਵੱਡੀ ਸਕਰੀਨ ਮਤਲਬ ਕਿ ਟੀ. ਵੀ. 'ਤੇ ਦੇਖ ਸਕਦੇ ਹੈ। ਗੂਗਲ ਕ੍ਰੋਮਕਾਸਟ ਨੂੰ ਟੀ. ਵੀ. ਤੋਂ ਇਲਾਵਾ ਸਮਾਰਟਫੋਨ, ਟੈਬਲੇਟ ਜਾਂ ਕੰਪਿਊਟਰ ਤੋਂ ਕੁਨੈਕਟ ਕਰਕੇ ਟੀ. ਵੀ. ਤੱਕ ਕੰਟੇਂਟ ਪਹੁੰਚਾਉਦਾ ਹੈ। ਸਮਾਰਟਫੋਨ, ਟੈਬਲੇਟ ਜਾਂ ਲੈਪਟਾਪ ਤੋਂ ਕ੍ਰੋਮਕਾਸਟ ਨੂੰ ਕੁਨੈਕਟ ਕਰਨ ਲਈ ਪਹਿਲਾਂ ਤੁਹਾਨੂੰ ਕ੍ਰੋਮ ਬ੍ਰਾਊਜ਼ਰ 'ਚ ਕ੍ਰੋਮਕਾਸਟ ਪਲੱਗਇਨ ਇੰਸਟਾਲ ਕਰਨਾ ਹੋਵੇਗਾ।


Related News