ਈ-ਸਕੂਟਰ ਜ਼ੁਲੂ ਦੇ ਲਾਂਚ ਨਾਲ ਕਾਇਨੈਟਿਕ ਗ੍ਰੀਨ ਦਾ ਇਲੈਕਟ੍ਰਿਕ ਸਕੂਟਰਾਂ ਵਿਚ ਵੱਡਾ ਟੀਚਾ

Tuesday, Dec 12, 2023 - 03:38 PM (IST)

ਆਟੋ ਡੈਸਕ- ਭਾਰਤ ਵਿਚ ਇਲੈਕਟ੍ਰਿਕ ਵਾਹਨਾਂ ਦੀ ਪ੍ਰਮੁੱਖ ਨਿਰਮਾਤਾ ਕੰਪਨੀ ਕਾਇਨੈਟਿਕ ਗ੍ਰੀਨ ਨੇ ਮੁੰਬਈ ਵਿਚ ਇਕ ਸਮਾਗਮ ਦੌਰਾਨ ਆਪਣਾ ਲੰਬੀ ਉਡੀਕ ਵਾਲਾ, ਬਿਲਕੁਲ ਨਵਾਂ ਇਲੈਕਟ੍ਰਿਕ ਸਕੂਟਰ ਜ਼ੁਲੂ ਲਾਂਚ ਕੀਤਾ। ਕਾਇਨੈਟਿਕ ਗ੍ਰੀਨ ਨੇ ਬ੍ਰਾਂਡ ਫਿਲਾਸਫੀ ਸਟੇਟਮੈਂਟ - ‘ਪਲੈਨੇਟ ਐਟ ਅਵਰ ਹਾਰਟ’ ਨਾਲ ਇਕ ਨਵੀਂ ਬ੍ਰਾਂਡ ਪਛਾਣ ਦਾ ਪਰਦਾਫਾਸ਼ ਕੀਤਾ।

ਲਾਂਚ ਮੌਕੇ ਬੋਲਦਿਆਂ ਕਾਇਨੇਟਿਕ ਗ੍ਰੀਨ ਦੇ ਸੰਸਥਾਪਕ ਅਤੇ ਸੀ.  ਈ. ਓ. ਸੁਲੱਜਾ ਫਿਰੋਦੀਆ ਮੋਟਵਾਨੀ ਨੇ ਕਿਹਾ ਕਿ ਇਹ ਕਾਇਨੈਟਿਕ ਗ੍ਰੀਨ ਪਰਿਵਾਰ ਅਤੇ ਵੱਡੇ ਪੱਧਰ ’ਤੇ ਈ. ਵੀ. ਉਦਯੋਗ ਲਈ ਇਕ ਮਹੱਤਵਪੂਰਨ ਪਲ ਹੈ। ਕਾਇਨੈਟਿਕ ਗਰੁੱਪ ਆਪਣੇ ਕ੍ਰਾਂਤੀਕਾਰੀ ਦੋਪਹੀਆ ਵਾਹਨਾਂ ਜਿਵੇਂ ਕਾਇਨੈਟਿਕ ਹੌਂਡਾ ਸਕੂਟਰ ਅਤੇ ਕਾਇਨੈਟਿਕ ਲੂਨਾ ਲਈ ਲੱਖਾਂ ਲੋਕਾਂ ਵਲੋਂ ਜਾਣਿਆ ਅਤੇ ਪਿਆਰ ਕੀਤਾ ਜਾਂਦਾ ਹੈ। ਸਾਡੇ ਈ-ਸਕੂਟਰ ਜ਼ੁਲੂ ਦੇ ਲਾਂਚ ਦੇ ਨਾਲ, ਕਾਇਨੈਟਿਕ ਗ੍ਰੀਨ ਇਹ ਐਲਾਨ ਕਰਨ ਲਈ ਉਤਸ਼ਾਹਿਤ ਹੈ ਕਿ ਅਸੀਂ ਆਉਣ ਵਾਲੇ ਸਾਲਾਂ ਵਿਚ ਆਪਣੇ ਗਾਹਕਾਂ ਲਈ ਦੋ-ਪਹੀਆ ਅਤੇ ਤਿੰਨ-ਪਹੀਆ ਵਾਹਨਾਂ ਦੀ ਰੇਂਜ ਨੂੰ ਵਿਕਸਿਤ ਕਰਾਂਗੇ ਅਤੇ ਲਿਆਵਾਂਗੇ।


Rakesh

Content Editor

Related News