ਪੰਜਾਬ 'ਚ ਵੱਡਾ ਐਨਕਾਊਂਟਰ, ਖ਼ਤਰਨਾਕ ਮੁਲਜ਼ਮ ਢੇਰ
Wednesday, Oct 30, 2024 - 01:11 PM (IST)
ਅੰਮ੍ਰਿਤਸਰ : ਪੰਜਾਬ ਪੁਲਸ ਨੇ ਐਨਕਾਊਂਟਰ ਵਿਚ ਖ਼ਤਰਨਾਕ ਗੈਂਗਸਟਰ ਲੰਡਾ ਹਰੀਕੇ ਦੇ ਸ਼ੂਟਰ ਨੂੰ ਢੇਰ ਕਰ ਦਿੱਤਾ ਹੈ। ਡੀ. ਆਈ. ਜੀ. ਬਾਰਡਰ ਰੇਂਜ ਮੁਤਾਬਕ ਬੀਤੇ ਦਿਨੀਂ ਬਿਆਸ ਨੇੜੇ ਸਠਿਆਲਾ ਮੰਡੀ ਵਿਚ ਆੜ੍ਹਤੀਏ ਤੇ ਸਾਬਕਾ ਸਰਪੰਚ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਕਤਲ ਕਾਂਡ ਵਿਚ ਪੁਲਸ ਨੇ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਡੀ. ਆਈ. ਜੀ. ਬਾਰਡਰ ਰੇਂਜ ਸਤਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਅੱਤਵਾਦੀ ਲੰਡਾ ਹਰੀਕੇ ਦੇ ਤਿੰਨ ਸ਼ੂਟਰ ਗੁਰਸ਼ਰਨ, ਪਰਵੀਨ ਤੇ ਪਾਰਸ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਅੱਜ ਜਦੋਂ ਪੁਲਸ ਗੁਰਸ਼ਰਨ ਤੇ ਪਾਰਸ ਨੂੰ ਵਾਰਦਾਤ ਵਿਚ ਵਰਤੇ ਗਏ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਆਈ ਤਾਂ ਇਨ੍ਹਾਂ ਨੇ ਲਕੋਏ ਹਥਿਆਰਾਂ ਨਾਲ ਪੁਲਸ 'ਤੇ ਫਾਇਰਿੰਗ ਕਰ ਦਿੱਤੀ। ਪੁਲਸ ਦੀ ਜਵਾਬੀ ਕਾਰਵਾਈ ਵਿਚ ਗੈਂਗਸਟਰ ਗੁਰਸ਼ਰਨ ਮਾਰਿਆ ਗਿਆ ਜਦਕਿ ਦੂਜਾ ਗੈਂਗਸਟਰ ਪਾਰਸ ਦਰਿਆ ਵਿਚ ਛਾਲ ਮਾਰ ਕੇ ਭੱਜਣ ਵਿਚ ਕਾਮਯਾਬ ਰਿਹਾ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਪੰਜਾਬ 'ਚ ਵੱਡਾ ਹਾਦਸਾ, ਅਧਿਆਪਕਾ ਸਣੇ ਤਿੰਨ ਦੀ ਗਈ ਜਾਨ
ਡੀ. ਆਈ. ਜੀ. ਨੇ ਦੱਸਿਆ ਕਿ ਭਾਰੀ ਪੁਲਸ ਫੋਰਸ ਮੌਕੇ 'ਤੇ ਤਾਇਨਾਤ ਹੈ ਅਤੇ ਫਰਾਰ ਮੁਲਜ਼ਮ ਪਾਰਸ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਸ਼ਰਨ ਕੋਲੋਂ ਇਕ 9 ਐੱਮ. ਐੱਮ. ਦਾ ਗਲੋਕ ਪਿਸਟਲ ਬਰਾਮਦ ਹੋਇਆ ਹੈ, ਜਿਸ ਨਾਲ ਇਸ ਨੇ ਪੁਲਸ 'ਤੇ ਗੋਲੀਆਂ ਚਲਾਈਆਂ ਸਨ ਜਦਕਿ ਫਰਾਰ ਗੈਂਗਸਟਰ ਪਾਰਸ ਕੋਲ ਵੀ ਗਲੋਕ ਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਗੈਂਗਸਟਰ ਪਹਿਲਾਂ ਵੀ ਕਈ ਕਤਲ ਕੇਸਾਂ ਤੋਂ ਇਲਾਵਾ ਫਿਰੌਤੀ ਅਤੇ ਹੋਰ ਅਪਰਾਧਕ ਮਾਮਲਿਆਂ ਵਿਚ ਸ਼ਾਮਲ ਸੀ। ਡੀ. ਆਈ. ਜੀ. ਨੇ ਕਿਹਾ ਕਿ ਬਾਹਰ ਬੈਠੇ ਗੈਂਗਸਟਰਾਂ ਲਈ ਇਹ ਸਬਕ ਹੈ। ਇਹ ਗੈਂਗਸਟਰ ਖੁਦ ਬਾਹਰ ਬੈਠ ਕੇ ਸੁਰੱਖਿਅਤ ਹਨ ਤੇ ਇਥੋਂ ਦੇ ਨੌਜਵਾਨਾਂ ਨੂੰ ਜ਼ੁਰਮ ਦੀ ਦੁਨੀਆਂ ਵਿਚ ਸ਼ਾਮਲ ਕਰਵਾ ਕੇ ਵਾਰਦਾਤਾਂ ਕਰਵਾਉਂਦੇ ਹਨ। ਪਹਿਲਾਂ ਇਨ੍ਹਾਂ ਤੋਂ ਛੋਟਾ ਜ਼ੁਰਮ ਕਰਵਾਇਆ ਜਾਂਦਾ ਹੈ ਫਿਰ ਇਨ੍ਹਾਂ ਨੂੰ ਜ਼ੁਰਮ ਦੀ ਦੁਨੀਆਂ ਵਿਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ।
ਇਹ ਵੀ ਪੜ੍ਹੋ : ਵੱਡੇ ਸੁਫ਼ਨੇ ਵੇਖ ਅਮਰੀਕਾ ਭੇਜਿਆ ਸੀ ਇਕਲੌਤਾ ਪੁੱਤ, ਹੁਣ ਆਏ ਫੋਨ ਨੇ ਪੈਰਾਂ ਹੇਠੋਂ ਖਿਸਕਾਈ ਜ਼ਮੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e