ਗੂਗਲ ਦੀ ਇਸ ਨਵੀਂ ਐਪ ਨਾਲ ਹਰ ਕੋਈ ਬਣ ਸਕਦੈ ਵਿਗਿਆਨੀ
Monday, May 23, 2016 - 11:40 AM (IST)
ਜਲੰਧਰ : ਗੂਗਲ ਨੇ ਸਾਇੰਸ ਜਰਨਲ ਨਾਂ ਦੀ ਇਕ ਨਵੀਂ ਐਂਡ੍ਰਾਇਡ ਐਪ ਬਾਰੇ ਅਨਾਊਂਸ ਕੀਤਾ ਹੈ ਜੋ ਗੂਗਲ ਫਾਰ ਐਜੂਕੇਸ਼ਨ ਦੇ ਤਹਿਤ ਤੁਹਾਨੂੰ ਸਾਇੰਸ ਨੂੰ ਸਮਝਣ ''ਚ ਮਦਦ ਕਰੇਗੀ। ਇਹ ਐਪ ਤੁਹਾਡੇ ਫੋਨ ਦੇ ਸੈਂਸਰਜ਼ ਜਿਵੇਂ ਐਕਸੈਲੋਮੀਟਰ ਤੇ ਲਾਈਟ ਸੈਂਸਰ ਦੀ ਮਦਦ ਨਾਲ ਡਾਟਾ ਇਕੱਠਾ ਕਰ ਕੇ ਤੁਹਾਨੂੰ ਵੀ ਇਕ ਸਾਇੰਟਿਸਟ ਦੀ ਤਰ੍ਹਾਂ ਬਣਾ ਦਵੇਗਾ।
ਗੂਗਲ ਵੱਲੋਂ ਇਸ ਐਪ ਲਈ ਕੈਲੀਫੋਰਨੀਆ ਸਥਿਤ ਐਕਸਪਲੋਰੇਟੋਰੀਅਮ ਲੈਬਾਰਟ੍ਰੀ ਨਾਲ ਪਰਾਟਰਨਸ਼ਿਪ ਕੀਤੀ ਗਈ ਹੈ ਤਾਂ ਜੋ ਇਸ ਐਪ ਲਈ ਅਲੱਗ ਤੋਂ ਕਿੱਟ ਤਿਆਰ ਕੀਤੀ ਜਾ ਸਕੇ। ਇਨ੍ਹਾਂ ਕਿਟਸ ''ਚ ਸਸਤੇ ਸੈਂਸਰਜ਼, ਮਾਈਕ੍ਰੋਸੰਟ੍ਰੋਲਰ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ ਐਪ ਅਜੇ ਗੂਗਲ ਪਲੇਅ ਸਟੋਰ ''ਤੇ ਮੌਜੂਦ ਹੈ ਜਿਸ ਨੂੰ ਇਸ ਲਿੰਕ ''ਤੇ ਕਲਿਕ ਕਰ ਕੇ ਤੁਸੀਂ ਡਾਊਨਲੋਡ ਕਰ ਸਕਦੇ ਹੋ।
