ਵਿੰਡੋਜ਼ ਯੂਜ਼ਰਸ ਲਈ ਵੱਡਾ ਖ਼ਤਰਾ, ਹੈਕਰਾਂ ਦੇ ਨਿਸ਼ਾਨੇ ’ਤੇ ਨਿੱਜੀ ਡਾਟਾ

Tuesday, Nov 03, 2020 - 01:39 PM (IST)

ਗੈਜੇਟ ਡੈਸਕ– ਵਿੰਡੋਜ਼ ਆਪਰੇਟਿੰਗ ਸਿਸਟਮ ’ਤੇ ਚੱਲਣ ਵਾਲੇ ਲੈਪਟਾਪ ਅਤੇ ਕੰਪਿਊਟਰ ਹੈਕਰਾਂ ਦੇ ਨਿਸ਼ਾਨੇ ’ਤੇ ਹਨ। ਗੂਗਲ ਪ੍ਰਾਜੈੱਕਟ ਜ਼ੀਰੋ ਦੀ ਸਕਿਓਰਿਟੀ ਟੀਮ ਨੇ ਇਕ ਸਕਿਓਰਿਟੀ ਬਗ ਦਾ ਪਤਾ ਲਗਾਇਆ ਹੈ ਜੋ ਵਿੰਡੋਜ਼ 7 ਤੋਂ ਵਿੰਡੋਜ਼ 10 ਵਿਚਲੇ ਸਾਰੇ ਵਰਜ਼ਨ ਲਈ ਵੱਡਾ ਖ਼ਤਰਾ ਬਣ ਸਕਦਾ ਹੈ। ਹੈਕਰ ਇਸ ਰਾਹੀਂ ਵਿੰਡੋਜ਼ ਕਰਨਲ ਕ੍ਰਿਪਟੋਗ੍ਰਾਫੀ ਡ੍ਰਾਈਵਰ ਨੂੰ ਅਟੈਕ ਕਰਕੇ ਯੂਜ਼ਰ ਦੇ ਕੰਪਿਊਟ ਨੂੰ ਐਡਮਿਨ ਦੀ ਤਰ੍ਹਾਂ ਕੰਟਰੋਲ ਕਰ ਸਕਦੇ ਹਨ। 

WhatsApp ਦੀ ਚੈਟ ਆਪਣੇ ਆਪ ਹੋ ਜਾਵੇਗੀ ਗਾਇਬ, ਜਾਣੋ ਕਿਵੇਂ ਕੰਮ ਕਰੇਗਾ ਨਵਾਂ ਫੀਚਰ

ਗੂਗਲ ਪ੍ਰਾਜੈੱਕਟ ਜ਼ੀਰੋ ਦੀ ਸਕਿਓਰਿਟੀ ਟੀਮ ਨੇ ਦਿੱਤੀ ਜਾਣਕਾਰੀ
ਗੂਗਲ ਦੀ ਪ੍ਰਾਜੈੱਕਟ ਜ਼ੀਰੋ ਦੀ ਸਕਿਓਰਿਟੀ ਟੀਮ ਨੇ ਵਿੰਡੋਜ਼ ਆਪਰੇਟਿੰਗ ਸਿਸਟਮ ਅਤੇ ਯੂਜ਼ਰ ਦੇ ਡਾਟਾ ’ਤੇ ਮੰਡਰਾ ਰਹੇ ਇਸ ਖ਼ਤਰੇ ਬਾਰੇ ਜਾਣਕਾਰੀ ਦੇ ਦਿੱਤੀ ਹੈ। ਕੰਪਨੀ ਨੂੰ ਇਸ ਬਗ ਨੂੰ ਠੀਕ ਕਰਨ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਤੋਂ ਬਾਅਦ ਗੂਗਲ ਇਸ ਬਗ ਨਾਲ ਜੁੜੀ ਹੋਰ ਜਾਣਕਾਰੀ ਸਾਂਝੀ ਕਰੇਗਾ। 

ਐਪਲ ਦੇਣ ਜਾ ਰਹੀ ਹੈ ਵੱਡਾ ਸਰਪ੍ਰਾਈਜ਼, 10 ਨਵੰਬਰ ਨੂੰ ਲਾਂਚ ਹੋਣਗੇ ਇਹ ਨਵੇਂ ਪ੍ਰੋਡਕਟਸ

ਕੰਪਨੀ ਨੇ ਯੂਜ਼ਰਸ ਨੂੰ ਦਿੱਤੀ ਸਾਵਧਾਨ ਰਹਿਣ ਦੀ ਸਲਾਹ
ਵਿੰਡੋਜ਼ ਲਈ ਆਏ ਇਸ ਬਗ ਨੇ ਯੂਜ਼ਰਸ ਦੇ ਨਾਲ ਹੀ ਮਾਈਕ੍ਰੋਸਾਫਟ ਦੀ ਵੀ ਚਿੰਤਾ ਵਧਾ ਦਿੱਤੀ ਹੈ। ਕੰਪਨੀ ਨੇ ਇਸ ਵਿਚਕਾਰ ਯੂਜ਼ਰਸ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਕੰਪਨੀ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਹੈ ਕਿ ਯੂਜ਼ਰਸ ਦੀ ਸੁਰੱਖਿਆ ਨਾਲ ਜੁੜਿਆ ਕੋਈ ਵੀ ਖ਼ਤਰਾ ਸੀਮਿਤ ਸਮੇਂ ਲਈ ਹੀ ਹੁੰਦਾ ਹੈ ਅਤੇ ਇਸ ਬਗ ਨੂੰ ਫਿਲਹਾਲ ਵੱਡੇ ਪੱਧਰ ’ਤੇ ਫੈਲਣ ਦੇ ਕੋਈ ਸਬੂਤ ਨਹੀਂ ਮਿਲੇ ਹਨ। 

Ducati ਦੀ ਜ਼ਬਰਦਸਤ ਬਾਈਕ ਭਾਰਤ ’ਚ ਲਾਂਚ, ਜਾਣੋ ਕੀਮਤ ਤੇ ਖੂਬੀਆਂ

ਅਗਲੇ ਹਫ਼ਤੇ ਆ ਸਕਦਾ ਹੈ ਸਕਿਓਰਿਟੀ ਪੈਚ
ਇਸ ਖ਼ਤਰੇ ਨੂੰ ਦੂਰ ਕਰਨ ਲਈ ਮਾਈਕ੍ਰੋਸਾਫਟ ਕਦੋਂ ਤਕ ਸਕਿਓਰਿਟੀ ਪੈਚ ਰਿਲੀਜ਼ ਕਰੇਗੀ, ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਹਾਲਾਂਕਿ, ਕੁਝ ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਅਗਲੇ ਮੰਗਲਵਾਰ ਯਾਨੀ 10 ਨਵੰਬਰ ਨੂੰ ਇਸ ਦਾ ਬਗ ਫਿਕਸ ਰਿਲੀਜ਼ ਕਰ ਸਕਦੀ ਹੈ। ਯੂਜ਼ਰਸ ਦੇ ਡਾਟਾ ਨੂੰ ਖ਼ਤਰਾ ਨਾ ਪਹੁੰਚੇ ਇਸ ਲਈ ਫਿਲਹਾਲ ਬਿਹਤਰ ਇਹੀ ਹੈ ਕਿ ਬ੍ਰਾਊਜ਼ਰ ਨੂੰ ਅਪਡੇਟ ਕਰਕੇ ਹੀ ਰੱਖਿਆ ਜਾਵੇ। 


Rakesh

Content Editor

Related News