ਹੁਣ ਤੁਹਾਡੇ ਐਂਡਰਾਇਡ ''ਚ ਉਪਲੱਬਧ ਹੋਣਗੇ iOS ਵਾਲੇ ਫੀਚਰਸ, ਸਤੰਬਰ ''ਚ ਹੋ ਸਕਦਾ ਹੈ ਲਾਂਚ Android O

03/11/2017 4:38:05 PM

ਜਲੰਧਰ- ਐਂਡਰਾਇਡ ਨੇ ਪਿਛਲੇ ਸਾਲ ਹੀ ਆਪਣੇ ਓਪਰੇਟਿੰਗ ਸਿਸਟਮ ਦਾ ਨਵਾਂ ਵਰਜਨ ਨਾਗਟ 7 ਲਾਂਚ ਕੀਤਾ ਸੀ। ਜਿਸ ਤੋਂ ਬਾਅਦ ਹੁਣ 8 ਗੂਗਲ ਐਂਡਰਾਇਡ ਦਾ ਇਕ ਨਵਾਂ ਵਰਜਨ ਲਾਂਚ ਕਰਨ ਦੀ ਤਿਆਰੀ ''ਚ ਹੈ। ਤੁਹਾਨੂੰ ਦੱਸ ਦਈਏ ਕਿ 17 ਮਈ ਨੂੰ ਗੂਗਲ ਦਾ ਇਕ ਈਵੈਂਟ ਆਯੋਜਿਤ ਕੀਤਾ ਜਾਵੇਗਾ। ਰਿਪੋਰਟ ਦੀ ਮੰਨੀਏ ਤਾਂ Google I/O ਈਵੈਂਟ ''ਚ ਐਂਡਰਾਇਡ ਦਾ ਨਵਾਂ ਵਰਜਨ Android O ਲਾਂਚ ਕੀਤਾ ਜਾ ਸਕਦਾ ਹੈ। ਇਸ ''ਚ iOS ਦੇ ਕੁਝ ਫੀਚਰਸ ਵੀ ਦੇਖਣ ਨੂੰ ਮਿਲ ਸਕਦੇ ਹਨ। ਖਬਰ ਇਹ ਆ ਰਹੀ ਹੈ ਕਿ ਗੂਗਲ ਇਸ ਨੂੰ developer preview ਵਰਜਨ ਨਾਲ ਲਾਂਚ ਕਰ ਸਕਦੀ ਹੈ।
ਗੂਗਲ ਇਸ ਸਾਲ ਪਿਕਸਲ 2 ਸਮਾਰਟਫੋਨ ਲਾਂਚ ਕਰ ਸਕਦੀ ਹੈ, ਜਿਸ ''ਚ Android O ਦਿੱਤਾ ਜਾ ਸਕਦਾ ਹੈ। ਪਿਕਸਲ 2 ਦਾ ਸਿੱਧਾ ਮੁਕਾਬਲਾ ਆਈਫੋਨ 8 ਨਾਲ ਹੋਵੇਗਾ। ਅਜਿਹੇ ''ਚ ਰਿਪੋਰਟਸ ਦੀ ਮੰਨੀਏ ਤਾਂ ਗੂਗਲ ਇਸ ''ਚ iOS ਵਰਗੇ ਕੁਝ ਫੀਚਰਸ ਦੇ ਸਕਦੀ ਹੈ। ਇਸ ''ਚ ਇਕ ਟੈਕਸਟ ਕਾਪੀ ਫੀਚਰ ਹੋਵੇਗਾ, ਜਿਸ ਦੇ ਤਹਿਤ ਹੁਣ ਯੂਜ਼ਰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਟਾਈਪ ਕਰਨਾ ਸ਼ੁਰੂ ਕਰਨਾ ਹੋਵੇਗਾ, ਤਾਂ ਉਸ ਜਗ੍ਹਾ ਪਹਿਲਾਂ ਵਾਲੀਆਂ ਚੀਜ਼ਾਂ ਆਪਣੇ-ਆਪ ਕਾਪੀ ਹੋ ਜਾਣਗੀਆਂ। ਇਹ ਫੀਚਰ iOS ''ਚ ਪਹਿਲਾਂ ਤੋਂ ਹੀ ਹੈ। ਇਹ ਵੀ ਸਾਫ ਨਹੀਂ ਹੈ ਕਿ ਐਂਡਰਾਇਡ ਦੇ ਨਵੇਂ ਵਰਜਨ ਨੇ ਵਰਚੁਅਲ ਕੀ-ਬੋਰਡ ਹੋਵੇਗਾ ਜਾਂ ਨਹੀਂ। 
ਜ਼ਿਕਰਯੋਗ ਹੈ ਕਿ ਆਈ. ਓ. ਐੱਸ. ''ਚ ਇਕ ਅਜਿਹਾ ਫੀਚਰ ਹੈ, ਜਿਸ ਦੇ ਤਹਿਤ ਆਈਫੋਨ ਤੋਂ ਆਈਫੋਨ ''ਚ ਜੇਕਰ ਏਡ੍ਰੇਸ ਭੇਜਿਆ ਜਾਵੇ, ਤਾਂ ਉਹ ਦੂਜੇ ਫੋਨ ''ਚ ਕਲਿੱਕ ਕਰਨ ''ਤੇ ਸਿੱਧੇ ਮੈਪਸ ''ਚ ਹੀ ਖੁੱਲ੍ਹੇਗਾ। ਇਹ ਫੀਚਰ ਐਂਡਰਾਇਡ ਓ ''ਚ ਲਾਇਆ ਜਾ ਸਕਦਾ ਹੈ। ਰਿਪੋਰਟਸ ਦੇ ਮੁਤਾਬਕ ਅਗਲੇ ਐਂਡਰਾਇਡ ''ਚ ਆਫ ਸਕਿਨ ਜ਼ੇਸਚਰ ਫੀਚਰ ਵੀ ਦਿੱਤਾ ਜਾ ਸਕਦਾ ਹੈ।  

Related News