ਸ਼ਿਓਮੀ ਦੇ ME 11 ਲਾਈਟ ਦੇ 5G ਮਾਡਲ ਲਈ ਕਰਨਾ ਹੋਵੇਗਾ ਇੰਨਾ ਇੰਤਜ਼ਾਰ

06/22/2021 7:30:12 PM

ਨਵੀਂ ਦਿੱਲੀ- ਚਾਈਨਿਜ਼ ਮੋਬਾਇਲ ਕੰਪਨੀ ਸ਼ਿਓਮੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਵਿਚ 5-ਜੀ ਨੈੱਟਵਰਕ ਦੇ ਚਾਲੂ ਹੋਣ ਤੋਂ ਬਾਅਦ ਉਹ ਆਪਣਾ ਸਭ ਤੋਂ ਹਲਕਾ ਤੇ ਸਭ ਤੋਂ ਸਲਿਮ ਸਮਾਰਟ ਫੋਨ ਐੱਮ. ਈ.-11 ਲਾਈਟ ਦਾ 5-ਜੀ ਮਾਡਲ ਪੇਸ਼ ਕਰੇਗੀ। 

ਹਾਲਾਂਕਿ, ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਹੈਂਡਸੈਟ ਦੀ ਮੰਗ ਚੰਗੀ ਦਿਖਾਈ ਦਿੰਦੀ ਹੈ ਤਾਂ ਇਸ ਦੀ ਪੇਸ਼ਕਸ਼ ਪਹਿਲਾਂ ਵੀ ਕੀਤੀ ਜਾ ਸਕਦੀ ਹੈ।

ਇਸ ਵਿਚਕਾਰ ਸ਼ਿਓਮੀ ਨੇ ਐੱਮ. ਈ.-11 ਲਾਈਟ ਦੇ ਦੋ 4-ਜੀ ਮਾਡਲ ਲਾਂਚ ਕੀਤੇ ਹਨ, ਜਿਨ੍ਹਾਂ ਦਾ ਵਜ਼ਨ 157 ਗ੍ਰਾਮ ਤੇ ਕੀਮਤ ਕ੍ਰਮਵਾਰ 21,999 ਰੁਪਏ ਅਤੇ 23,999 ਰੁਪਏ ਹੈ। ਇਹ ਮੋਬਾਇਲ ਫੋਨ 25 ਜੂਨ ਤੋਂ ਐੱਮ. ਈ. ਵੈੱਬਸਾਈਟ, ਫਲਿੱਪਕਾਰਟ ਤੇ ਪ੍ਰਚੂਨ ਸਟੋਰਾਂ 'ਤੇ ਵਿਕਰੀ ਲਈ ਉਪਲਬਧ ਹੋਣਗੇ। ਸ਼ਿਓਮੀ ਇੰਡੀਆ ਦੇ ਪ੍ਰਬੰਧਕ ਨਿਰਦੇਸ਼ਕ ਮਨੂ ਜੈਨ ਨੇ ਇਸ ਮੌਕੇ 'ਤੇ ਕਿਹਾ, ''ਜਦੋਂ 5-ਜੀ ਨੈੱਟਵਰਕ ਸ਼ੁਰੂ ਹੋਵੇਗਾ ਜਾਂ ਭਾਰਤ ਵਿਚ ਇਸ 5-ਜੀ ਮਾਡਲ ਦੀ ਮੰਗ ਚੰਗੀ ਹੋਵੇਗੀ ਤਾਂ ਸਾਨੂੰ 5-ਜੀ ਮਾਡਲ ਲਿਆਉਣ ਵਿਚ ਬਹੁਤ ਖ਼ੁਸ਼ੀ ਹੋਵੇਗੀ।" ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀ ਤਿਮਾਹੀ ਵਿਚ ਲਗਭਗ 30 ਫ਼ੀਸਦੀ ਬਾਜ਼ਾਰਾ ਹਿੱਸੇਦਾਰੀ ਦੇ ਨਾਲ ਸ਼ਿਓਮੀ ਪਿਛਲੇ ਚਾਰ ਸਾਲਾਂ ਤੋਂ ਚੋਟੀ ਦਾ ਸਮਾਰਟ ਫੋਨ ਬ੍ਰਾਂਡ ਹੈ।


Sanjeev

Content Editor

Related News