ਇਨਫੋਕਸ ਲਾਂਚ ਕਰੇਗੀ ਆਧਾਰ-ਇਨੇਬਲ ਆਈਰਿਸ ਸਕੈਨਰ ਵਾਲਾ ਸਮਾਰਟਫੋਨ

Tuesday, Dec 06, 2016 - 12:52 PM (IST)

ਇਨਫੋਕਸ ਲਾਂਚ ਕਰੇਗੀ ਆਧਾਰ-ਇਨੇਬਲ ਆਈਰਿਸ ਸਕੈਨਰ ਵਾਲਾ ਸਮਾਰਟਫੋਨ
ਜਲੰਧਰ— ਅਮਰੀਕੀ ਸਮਾਰਟਫੋਨ ਨਿਰਮਾਤਾ ਕੰਪਨੀ ਇਨਫੋਕਸ ਜਲਦ ਹੀ ਭਾਰਤ ''ਚ ਅਜਿਹਾ ਸਮਾਰਟਫੋਨ ਲਾਂਚ ਕਰ ਰਹੀ ਹੈ, ਜੋ ਆਧਾਰ ਆਥੇਟਿਕੇਸ਼ਨ ਇਸਤੇਮਾਲ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਫੋਨ ''ਚ ਆਈਰਿਸ ਸਕੈਨਰ ਲੱਗਾ ਹੋਵੇਗਾ। ਅਗਲੇ ਸਾਲ ਲਾਂਚ ਹੋਣ ਵਾਲੇ ਇਸ ਸਮਾਰਟਫੋਨ ਦੀ ਕੀਮਤ 12,000 ਰੁਪਏ ਦੇ ਕਰੀਬ ਹੋਵੇਗੀ। ਕੰਪਨੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਇਸ ਨੂੰ STQC ਦਿੱਤਾ ਹੈ। ਆਧਾਰ ਪ੍ਰੋਜੈਕਟ ਨਾਲ ਜੁੜੇ ਬਾਓਮੀਟ੍ਰਿਕ ਆਥੇਂਟਿਕੇਸ਼ਨ ਲਈ ਆਈਰਿਸ ਰਿਕਾਗ੍ਰਿਸ਼ਨ ਆਈਰਿਸ ਰਿਕਾਗ੍ਰਿਸ਼ਨ ਡਿਵਾਈਸੇਜ ਇਸਤੇਮਾਲ ਕਰਨ ਲਈ STQC ਸਰਟੀਫਿਕੇਸ਼ਨ ਦਿੱਤਾ ਜਾਂਦਾ ਹੈ।
 
ਕਿਸ ਤਰ੍ਹਾਂ ਕੰਮ ਕਰੇਗਾ ਫੋਨ?
ਇਨਫੋਕਸ ਇੰਡੀਆ ਦੇ ਕੰਟ੍ਰੀ ਹੇਡ ਸਚਿਨ ਥਾਪਰ ਨੇ ਕਿਹਾ ਹੈ ਕਿ ਇਨਫੋਕਸ ਦੇ ਸਮਾਰਟਫੋਨ IriTech ਦਾ ਸੁਪੀਰੀਅਰ ਇਮੇਜ਼ ਕਵਾਲਿਟੀ ਅਸੈਸਮੈਂਟ ਐੱਲਗਾਰਿਮ ਹੋਵੇਗਾ, ਜਿਸ ''ਚ ਸਹੀ ਆਈਡੇਫਿਕੇਸ਼ਨ ਹੋਵੇਗੀ। ਆਧਾਰ ਤੋਂ ਇਲਾਵਾ IriTech ਅਮਰੀਕਾ, ਕੀਨੀਆ ਅਤੇ ਕੋਲੰਬੀਆਂ ''ਚ ਸਰਕਾਰੀ ਏਜੰਸੀਆਂ ਨਾਲ ਵੀ ਕੰਮ ਕਰਦੀ ਹੈ। ਕੰਪਨੀ ਇਸ ਤਰ੍ਹਾਂ ਦੇ ਆਧਾਰ-ਇਨੇਬਲ ਬਾਓਮੀਟ੍ਰਿਕ ਆਥੇਂਟਿਕੇਸ਼ਨ ਵਾਲੇ ਅਤੇ ਸਮਾਰਟਫੋਨਜ਼ ਲਾਂਚ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਹੁਣ ਸਿਰਫ ਸੈਮਸੰਗ ਹੀ ਅਜਿਹੀ ਕੰਪਨੀ ਹੈ, ਜਿਸ ਨੇ ਆਪਣੇ ਗਲੈਕਸੀ ਟੈਬ ਆਈਰਿਸ ''ਚ Delta IDs ਦੀ ActiveIRIS ਟੈਕਨਾਲੋਜੀ ਇਸਤੇਮਾਲ ਕੀਤੀ ਹੈ।
 
ਫੀਚਰਸ-
ਦੱਸਿਆ ਜਾ ਰਿਹਾ ਹੈ ਕਿ ਆਈਰਿਸ ਸਕੈਨਰ ਵਾਲੇ ਇਸ ਡਿਵਾਈਸ ਦਾ ਨਾਂ ਐੱਮ425 ਹੋਵੇਗਾ, ਜੋ ਇਨਫੋਕਸ ਬਿੰਗੋ 20 (ਐੱਮ425) ਦਾ ਹੀ ਇਕ ਵੇਰਿਅੰਟ ਹੋਵੇਗਾ। ਇਸ ਨੂੰ 2 ਤੋਂ 3 ਮਹੀਨਿਆਂ ''ਚ ਲਾਂਚ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਡਿਊਲ ਸਿਮ ਇਨਫੋਕਸ ਬਿੰਗੋ 20 (ਐੱਮ425) ਸਮਾਰਟਫੋਨ 4ਜੀ VoLTE ਸਪੋਰਟ ਕਰਦਾ ਹੈ। ਐਂਡਰਾਇਡ 5.1 ਲਾਲੀਪਾਪ ''ਤੇ ਕਰਨ ਵਾਲੇ ਇਸ ਸਮਾਰਟਫੋਨ ''ਚ 1.5 GHz ਕਵਾਡ-ਕੋਰ ਪ੍ਰੋਸੈਸਰ ਨਾਲ 1ਜੀਬੀ ਰੈਮ ਲਾਈ ਗਈ ਹੈ। ਡਿਸਪਲੇ 4.5 ਇੰਚ ਹੈ ਅਤੇ ਇੰਟਰਨਲ ਮੈਮਰੀ 8ਜੀਬੀ ਹੈ। ਬੈਟਰੀ 2300mAh ਹੈ।

Related News