ਨਵੀਂ Tesla Roadster ਲਈ ਕਰਨਾ ਪਵੇਗਾ ਇੰਤਜ਼ਾਰ, 2023 ’ਚ ਹੋਵੇਗੀ ਲਾਂਚ
Saturday, Oct 16, 2021 - 01:13 PM (IST)
ਆਟੋ ਡੈਸਕ– ਟੈਸਲਾ ਨੇ ਪਿਛਲੇ ਸਾਲ ਹੀ ਅਧਿਕਾਰਤ ਤੌਰ ’ਤੇ ਭਾਰਤ ’ਚ ਐਂਟਰੀ ਦਾ ਐਲਾਨ ਕੀਤਾ ਸੀ। ਭਾਰਤ ’ਚ ਐਂਟਰੀ ਤੋਂ ਪਹਿਲਾਂ ਵੀ ਕੰਪਨੀ ਨੇ ਕਈ ਮਾਡਲ ਬਾਜ਼ਾਰ ’ਚ ਲਾਂਚ ਕੀਤੇ ਹਨ। ਹੁਣ ਇਕ ਵਾਰ ਫਿਰ ਤੋਂ ਟੈਸਲਾ ਆਪਣੀ ਨਵੀਂ ਕਾਰ ਲਾਂਚ ਕਰਨ ਜਾ ਰਹੀ ਹੈ ਪਰ ਗਾਹਕਾਂ ਨੂੰ ਟੈਸਲਾ ਦੀ ਨਹੀਂ Roadster ਖਰੀਦਣ ਲਈ ਅਜੇ ਕਾਫੀ ਇੰਤਜ਼ਾਰ ਕਰਨਾ ਪਵੇਗਾ।
ਟੈਸਲਾ ਨੇ ਸਾਲ 2017 ’ਚ Roadster ਦੇ ਪ੍ਰੋਡਕਸ਼ਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਇਸ ਨੂੰ ਜਲਦ ਹੀ ਲਾਂਚ ਕਰ ਦਿੱਤਾ ਜਾਵੇਗਾ। ਹੁਣ ਕੰਪਨੀ ਨੇ ਅਧਿਕਾਰਤ ਤੌਰ ’ਤੇ ਇਹ ਦੱਸ ਦਿੱਤਾ ਹੈ ਕਿ ਸਾਲ 2023 ’ਚ ਇਸ ਨੂੰ ਲਾਂਚ ਕਰ ਦਿੱਤਾ ਜਾਵੇਗਾ। ਇਸ ਗੱਲ ਦਾ ਖੁਲਾਸਾ ਟੈਸਲਾ ਮੁਖੀ Elon Mask ਦੁਆਰਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਕਾਰ ਦੀ ਲਾਂਚਿੰਗ ’ਚ ਦੇਰੀ ਦੇ ਪਿੱਛੇ ਕਈ ਕਾਰਨ ਰਹੇ ਹਨ। ਜਿਸ ਵਿਚ ਕਿਤੇ ਨਾ ਕਿਤੇ ਕੋਵਿਡ-ਮਹਾਮਾਰੀ ਦੌਰਾਨ ਆਟੋ-ਪਾਰਟਸ ਦੀ ਕਮੀ ਵੀ ਮੁੱਖ ਕਾਰਨ ਰਿਹਾ ਹੈ।
ਇਸ ਦੇ ਨਾਲ ਮਸਕ ਨੇ ਕਿਹਾ ਕਿ ਟੈਸਲਾ ਦੁਆਰਾ ਸਾਲ 2023 ’ਚ ਹੀ ਸਾਈਬਰਟਰੱਕ ਦੇ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਕੀਤਾ ਜਾਵੇਗਾ।
ਕੰਪਨੀ ਇਹ ਦਾਅਵਾ ਕਰ ਰਹੀ ਹੈ ਕਿ ਨਵੀਂ ਰੋਡਸਟਰ 1.9 ਸਕਿੰਟਾਂ ’ਚ 0 ਤੋਂ 96 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦੀ ਹੈ। ਇਸ ਤੋਂ ਇਲਾਵਾ ਇਹ 1,000 ਐੱਨ.ਐੱਮ. ਦਾ ਟਾਰਕ ਵੀ ਜਨਰੇਟ ਕਰ ਸਕਦੀ ਹੈ। ਇਹ ਮਾਡਲ 4.2 ਸਕਿੰਟਾਂ ’ਚ 160 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ ਸਕਦਾ ਹੈ। ਟੈਸਲਾ ਕੰਪਨੀ ਦਾ ਇਹ ਪਹਿਲਾ ਮਾਡਲ ਨਹੀਂ ਹੈ ਜਿਸ ਦੀ ਲਾਂਚਿੰਗ ’ਚ ਦੇਰੀ ਹੋ ਰਹੀ ਹੈ। ਇਸ ਤੋਂ ਪਹਿਲਾਂ ਮਾਡਲ 3 ਸੇਡਾਨ ਨੂੰ ਵੀ ਤੈਅ ਸਮੇਂ ’ਤੇ ਲਾਂਚ ਨਹੀਂ ਕੀਤਾ ਗਿਆ ਸੀ।