ਫੇਸਬੁੱਕ ਨੂੰ ਟੱਕਰ ਦੇਵੇਗੀ ਵਿਕੀਪੀਡੀਆ ਦੇ ਕੋ-ਫਾਊਂਡਰ ਦੀ ਇਹ ਸੋਸ਼ਲ ਨੈੱਟਵਰਕਿੰਗ ਸਾਈਟ

11/15/2019 8:14:56 PM

ਗੈਜੇਟ ਡੈਸਕ—ਵਿਕੀਪੀਡੀਆ (Wikipedia) ਦੇ ਕੋ-ਫਾਊਂਡਰ Jimmy Wales  ਨੇ ਇਕ ਸੋਸ਼ਲ ਮੀਡੀਆ ਵੈੱਬਸਾਈਟ ਲਾਂਚ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਸ਼ਹੂਰ ਸੋਸ਼ਲ ਮੀਡੀਆ ਫੇਸਬੁੱਕ ਅਤੇ ਮਾਈਕ੍ਰੋ ਬਲਾਗਿੰਗ ਸਾਈਟ ਟਵਿਟਰ ਦੀ ਰਾਇਵਲ ਹੋਵੇਗੀ।

ਇਸ ਨਵੇਂ ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਦਾ ਨਾਂ WT:Social ਰੱਖਿਆ ਗਿਆ ਹੈ। ਫੇਸਬੁੱਕ ਦੀ ਨਿਊਜ਼ ਫੀਡ ਦੀ ਤਰ੍ਹਾਂ ਵੀ ਇਥੇ ਵੀ ਯੂਜ਼ਰਸ ਆਰਟੀਕਲ ਦੇ ਲਿੰਕਸ ਸ਼ੇਅਰ ਕਰ ਸਕਦੇ ਹਨ ਅਤੇ ਡਿਸਕਸ਼ਨ ਕਰ ਸਕਦੇ ਹਨ। ਇਥੇ ਵੱਖ-ਵੱਖ ਤਰ੍ਹਾਂ ਦੇ ਟਾਪਿਕਸਲ ਦਿੱਤੇ ਗਏ ਹਨ ਜਿਨ੍ਹਾਂ 'ਚ ਪਾਲਿਟਿਕਸ, ਸਿੱਖਿਆ ਤੋਂ ਲੈ ਕੇ ਤਕਨਾਲੋਜੀ ਤਕ ਸ਼ਾਮਲ ਹੈ।

PunjabKesari

WT:Social ਦਰਅਸਲ ਇਕ ਨਿਊਜ਼ ਸੈਂਟਰਿਕ ਸੋਸ਼ਲ ਮੀਡੀਆ ਵੈੱਬਸਾਈਟ ਹੈ ਜਿਥੇ ਤੁਸੀਂ ਫੇਸਬੁੱਕ ਦੀ ਤਰ੍ਹਾਂ ਹੀ ਫ੍ਰੀ ਅਕਾਊਂਟ ਬਣਾ ਸਕਦੇ ਹੋ। ਕਈ ਮਾਇਨੀਆਂ 'ਚ ਇਹ ਸੋਸ਼ਲ ਮੀਡੀਆ ਵੈੱਬਸਾਈਟ ਫੇਸਬੁੱਕ ਤੋਂ ਵੱਖ ਹੀ ਹੈ। ਵਿਕੀਪੀਡੀਆ ਦੀ ਤਰ੍ਹਾਂ ਹੀ WT:Social ਵੀ ਪਬਲਿਕ ਫੰਡੇਡ ਹੋਵੇਗੀ। ਯੂਜ਼ਰਸ ਦੁਆਰਾ ਦਿੱਤੇ ਗਏ ਪੈਸੇ ਤੋਂ ਕੰਪਨੀ ਬਿਜ਼ਨੈੱਸ ਚੱਲਾਵੇਗੀ। ਇਸ ਤਰ੍ਹਾਂ ਦੇ ਮਾਡਲ ਨੰਬਰ ਦੇ ਬਿਜ਼ਨੈੱਸ ਦੀ ਖਾਸ ਗੱਲ ਇਹ ਹੈ ਕਿ ਇਥੇ ਤੁਹਾਨੂੰ ਵਿਗਿਆਪਨ ਨਹੀਂ ਮਿਲਦੇ ਹਨ।

Jimmy Wales ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਕੰਪਨੀਆਂ ਦਾ ਬਿਜ਼ਨੈੱਸ ਮਾਡਲ ਪੂਰੀ ਤਰ੍ਹਾਂ ਨਾਲ ਵਿਗਿਆਪਨ 'ਤੇ ਹੁੰਦਾ ਹੈ ਅਤੇ ਇਹ ਇਕ ਸਮੱਸਿਆ ਹੈ। ਇਸ ਕਾਰਨ ਇਥੇ ਖਰਾਬ ਕੁਆਲਟੀ ਦੇ ਕੰਟੈਂਟ ਵੀ ਵਿਨਰ ਹੁੰਦੇ ਹਨ।

PunjabKesari

ਦਰਅਸਲ Jimmy Wales ਚਾਹੁੰਦੇ ਹਨ ਕਿ WT:Social 'ਤੇ ਕਲਿੱਕਬੇਟ, ਵਿਗਿਆਪਨ ਅਤੇ ਖਰਾਬ ਕੁਆਲਟੀ ਦੇ ਕੰਟੈਂਟ ਨਾ ਹੋਣ। ਇਸ ਲਈ ਫੇਸਬੁੱਕ ਅਤੇ ਟਵਿਟਰ ਦੇ ਮੁਕਾਬਲੇ WT:Social ਦਾ ਐਲਗੋਰਿਦਮ ਵੀ ਕਾਫੀ ਵੱਖ ਹੈ। ਇਥੇ ਕੁਆਲਟੀ ਸਟੋਰੇਜ਼ੀ ਲਈ  Upvote ਬਟਨ ਐਡ ਕੀਤਾ ਜਾਵੇਗਾ।

PunjabKesari

ਇਕ ਰਿਪੋਰਟ ਮੁਤਾਬਕ 200 ਤੋਂ ਜ਼ਿਆਦਾ ਲੋਕਾਂ ਨੇ ਇਸ ਦੇ ਲਈ ਡੋਨੇਸ਼ਨ ਦਿੱਤੀ ਹੈ ਅਤੇ ਹੁਣ ਤਕ ਇਸ ਦੇ 50,000 ਯੂਜ਼ਰਸ ਹੋ ਗਏ ਹਨ। ਇਸ ਨੂੰ ਪਿਛਲੇ ਮਹੀਨੇ ਹੀ ਪਬਲਿਕ ਲਈ ਜਾਰੀ ਕੀਤਾ ਗਿਆ ਸੀ। ਜੇਕਰ ਤੁਹਾਨੂੰ ਵੀ WT:Social 'ਤੇ ਅਕਾਊਂਟ ਬਣਾਉਣਾ ਹੈ ਤਾਂ ਫਿਲਹਾਲ ਤੁਹਾਨੂੰ ਇੰਤਜ਼ਾਰ ਕਰਨਾ ਹੋਵੇਗਾ। ਤੁਸੀਂ ਈਮੇਲ ਆਈ.ਡੀ., ਨਾਂ ਅਤੇ ਡੇਟ ਆਫ ਬਰਥ ਭਰ ਕੇ ਸਾਈਨ ਅਪ ਤਾਂ ਕਰ ਸਕਦੇ ਹੋ ਪਰ ਅਜੇ ਇਸ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ। Jimmy Wales ਦਾ ਕਹਿਣਾ ਹੈ ਕਿ ਇਹ ਸੋਸ਼ਲ ਸਾਈਟ ਕਲਿੱਕ ਬੇਟ ਤੋਂ ਪੂਰੀ ਤਰ੍ਹਾਂ ਫ੍ਰੀ ਹੋਵੇਗਾ।


Karan Kumar

Content Editor

Related News