ਜਲਦ ਹੀ ਤੁਸੀਂ ਵਟਸਐਪ ''ਤੇ ਸ਼ੇਅਰ ਕਰ ਸਕੋਗੇ GIF ਈਮੇਜ
Wednesday, Jun 08, 2016 - 12:42 PM (IST)

ਜਲੰਧਰ-ਵਟਸਐਪ ਦੇ ਬੋਲਡ ਇਟੈਲਿਕ ਫਾਰਮੈਟ, ਜ਼ਿੱਪ ਫਾਇਲਜ਼ ਸਪੋਰਟ ਅਤੇ ਪੀ.ਡੀ.ਐੱਫ. ਫਾਇਲ ਸਪੋਰਟ ਵਰਗੇ ਫੀਚਰਸ ਤੋਂ ਬਾਅਦ ਹੁਣ ਵਟਸਐਪ ਇਕ ਹੋਰ ਦਿਲਚਸਪ ਫੀਚਰ ਨੂੰ ਐਡ ਕਰ ਰਹੀ ਹੈ। ਜੀ ਹਾਂ ਵਟਸਐਪ ਹੁਣ GIF ਈਮੇਜ ਨੂੰ ਵੀ ਸਪੋਰਟ ਕਰੇਗੀ। ਮੌਜੂਦਾ ਵਟਸਐਪ ''ਚ ਕਿਸੇ GIF ਨੂੰ ਦੇਖਣ ਲਈ ਤੁਹਾਨੂੰ ਕਿਸੇ GIF ਦੇ ਲਿੰਕ ਨੂੰ ਆਪਣੇ ਬਰਾਊਜ਼ਰ ''ਚ ਓਪਨ ਕਰਨਾ ਪੈਂਦਾ ਹੈ ਜੋ ਕਿ ਕਾਫੀ ਮੁਸ਼ਕਿਲ ਲੱਗਦਾ ਹੈ।
ਇਕ ਰਿਪੋਰਟ ਮੁਤਾਬਿਕ GIF ਨੂੰ ਤੁਸੀਂ ਵਟਸਐਪ ਦੀ ਐਪ ''ਚ ਹੀ ਦੇਖ ਸਕੋਗੇ। ਇਹ GIF ਸਪੋਰਟ ਫਿਲਹਾਲ ਇਕ ਬੀਟਾ ਟੈਸਟ ਹੈ ਜਿਸ ਨੂੰ ਆਈ.ਓ.ਐੱਸ. ਦੇ ਵਟਸਐਪ ਲਈ ਟੈਸਟ ਕੀਤਾ ਜਾ ਰਿਹਾ ਹੈ। ਇਸ ਨੂੰ ਵਿੰਡੋਜ਼ ਐਪ ਲਈ ਪੇਸ਼ ਕਰਨ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਅਜਿਹਾ ਕਿਹਾ ਜਾ ਸਕਦਾ ਹੈ ਕਿ ਵਿੰਡੋਜ਼ ਫੋਨ ਨੂੰ ਇਸ ਸਪੋਰਟ ਨਾਲ ਹੋਰ ਵੀ ਵਧੀਆ ਬਣਾਉਣ ''ਚ ਜ਼ਿਆਦਾ ਸਮਾਂ ਨਹੀਂ ਲੱਗੇਗਾ।