ਵਟਸਐਪ ’ਚ ਜੁੜਨ ਵਾਲੇ ਹਨ ਨਵੇਂ ਫੀਚਰਜ਼, ਵੀਡੀਓ ਕਾਲਿੰਗ ਤੋਂ ਮੈਸੇਜ ਤੱਕ ਹੋਣਗੇ ਇਹ ਵੱਡੇ ਬਦਲਾਅ

09/02/2020 7:25:57 PM

ਗੈਜੇਟ ਡੈਸਕ—ਵਟਸਐਪ ’ਤੇ ਤੁਹਾਨੂੰ ਜਲਦ ਹੀ ਕਈ ਨਵੇਂ ਫੀਚਰਜ਼ ਦੇਖਣ ਨੂੰ ਮਿਲ ਸਕਦੇ ਹਨ। ਦਰਅਸਲ ਦੁਨੀਆ ਦਾ ਸਭ ਤੋਂ ਵੱਡਾ ਮੈਸੇਜਿੰਗ ਐਪ ਆਪਣੇ ਕਈ ਨਵੇਂ ਫੀਚਰਸ ’ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ’ਚ ਐਨੀਮੇਟੇਡ ਸਟਿਕਰ ਪੈਕ, ਨਵੇਂ ਵਾਲਪੇਪਰ ਅਤੇ ਸਟੋਰੇਜ਼ ਯੂਸੇਜ ਸ਼ਾਮਲ ਹੈ। ਹਾਲਾਂਕਿ ਇਥੇ ਧਿਆਨ ਦੇਣਾ ਜ਼ਰੂਰੀ ਹੈ ਕਿ ਇਨ੍ਹਾਂ ’ਚੋਂ ਕਈ ਫੀਚਰਸ ਸਿਰਫ ਬੀਟਾ ਟੈਸਟਰ ਲਈ ਉਪਲੱਬਧ ਹਨ। ਅਜਿਹੇ ’ਚ ਸਿਰਫ ਨਵੇਂ ਐਨੀਮੇਟੇਡ ਸਟਿਕਰ ਪੈਕ ਹੀ WhatsApp web ਯੂਜ਼ਰਸ ਲਈ ਉਪਲੱਬਧ ਹੋਣਗੇ।

ਵਟਸਐਪ ਦੇ ਬੀਟਾ ਵਰਜ਼ਨ ਨੂੰ ਟਰੈਕ ਕਰਨ ਵਾਲੀ WABetaInfo ਦੀ ਇਕ ਰਿਪੋਰਟ ਮੁਤਾਬਕ ਵਟਸਐਪ ਸਟੋਰੇਜ਼ ਆਪਟੀਮਾਈਜੇਸ਼ਨ ਸਮੇਤ ਕਈ ਨਵੇਂ ਫੀਚਰਸ ’ਤੇ ਕੰਮ ਕਰ ਰਿਹਾ ਹੈ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਵਟਸਐਪ ਗਰੁੱਪ ਕਾਲ ਲਈ ਨਵੀਂ ਰਿੰਗਟੋਨ ਨੂੰ ਲਾਗੂ ਕਰਨ ’ਤੇ ਕੰਮ ਕਰ ਰਿਹਾ ਹੈ ਤਾਂ ਕਿ ਜਦ ਤੁਹਾਨੂੰ ਗਰੁੱਪ ਕਾਲ ਆਵੇ ਤਾਂ ਵਟਸਐਪ ਲੂਪ ’ਤੇ ਇਕ ਨਵੀਂ ਰਿੰਗਟੋਨ ਵਜੇਗੀ। ਮੌਜੂਦਾ ਸਮੇਂ ’ਚ ਜਦ ਤੁਸੀਂ ਗਰੁੱਪ ਕਾਲ ਰਿਸੀਵ ਕਰਦੇ ਹੋ ਤਾਂ ਇਸ ਦੀ ਨੋਟੀਫਿਕੇਸ਼ਨ ਟੋਨ ਤੁਹਾਡੇ ਫੋਨ ਦੀ ਰਿੰਗਟੋਨ ਵਰਗੀ ਹੀ ਹੁੰਦੀ ਹੈ ਪਰ ਹੁਣ WhatsApp ਇਕ ਵੱਖ ਰਿੰਗਟੋਨ ’ਤੇ ਕੰਮ ਕਰ ਰਿਹਾ ਹੈ।

ਵਟਸਐਪ ਮੀਡੀਆ ਦੀ ਸਟੋਰੇਜ਼ ਨੂੰ ਦੇਖ ਸਕਣਗੇ ਗਾਹਕ
ਵਟਸਐਪ ਜਲਦ ਇਕ ਨਵਾਂ ਫੀਚਰ ਲੈ ਕੇ ਆ ਰਿਹਾ ਹੈ ਜਿਸ ’ਚ ਯੂਜ਼ਰਸ ਇਹ ਦੇਖ ਸਕਣਗੇ ਕਿ ਵਟਸਐਪ ਮੀਡੀਆ ਉਨ੍ਹਾਂ ਦੀ ਸਟੋਰੇਜ਼ ਦੀ ਖਪਤ ਕਿਵੇਂ ਕਰ ਰਿਹਾ ਹੈ। ਇਸ ਤੋਂ ਇਲਾਵਾ ਯੂਜ਼ਰਸ ਇਸ ਫੀਚਰ ਦੀ ਮਦਦ ਨਾਲ ਉਨ੍ਹਾਂ ਫਾਈਲਸ ਨੂੰ ਆਸਾਨੀ ਨਾਲ ਡਿਲੀਟ ਕਰ ਸਕਣਗੇ ਜਿਨ੍ਹਾਂ ਦਾ ਉਹ ਇਸਤੇਮਾਲ ਨਹੀਂ ਕਰਦੇ ਹਨ। WABetaInfo ਨੇ ਵਟਸਐਪ ਦੇ ਇੰਸਟੈਂਟ ਮੈਸੇਜਿੰਗ ਐਪਲੀਕੇਸ਼ਨ ਡਾਟਾ ਅਤੇ ਸਟੋਰੇਜ਼ ਸੈਟਿੰਗਸ ’ਚ ਇਕ ਨਵਾਂ ਇੰਟਰਫੇਸ ਦੇਖਿਆ ਹੈ। ਇਸ ਤੋਂ ਪਹਿਲਾਂ ਵੈੱਬਸਾਈਟ ਨੇ ਅਜਿਹੇ ਹੀ ਇਕ ਫੀਚਰ ਨੂੰ ਪ੍ਰੋਟੋਟਾਈਪ ਸਟੇਜ਼ ’ਚ ਰਿਪੋਰਟ ਕੀਤੀ ਸੀ। ਹਾਲਾਂਕਿ ਵਟਸਐਪ ਨੇ ਪੂਰੇ ਇੰਟਰਫੇਸ ਨੂੰ ਬਦਲ ਦਿੱਤਾ ਹੈ ਅਤੇ ਹੁਣ ਕੁਝ ਨਵੇਂ ਫੰਕਸ਼ਨ ਨੂੰ ਜੋੜਿਆ ਹੈ।

ਵੈੱਬਬੀਟਾਇੰਫੋ ਵੱਲੋਂ ਸ਼ੇਅਰ ਕੀਤੇ ਗਏ ਸਕਰੀਨਸ਼ਾਟ ’ਚ ਇਹ ਦੇਖਿਆ ਜਾ ਸਕਦਾ ਹੈ ਕਿ ਵਟਸਐਪ ਡਾਟਾ ਦੀ ਕਿੰਨੀ ਖਪਤ ਕਰ ਰਿਹਾ ਹੈ। ਇਸ ਤੋਂ ਇਲਾਵਾ ਯੂਜ਼ਰਸ ਉਨ੍ਹਾਂ ਸਾਰੀਆਂ ਫਾਈਲਜ਼ ਦਾ ਰੀਵਿਊ ਵੀ ਕਰ ਸਕਦੇ ਹਨ ਅਤੇ ਸਟੋਰੇਜ਼ ਦੀ ਜ਼ਿਆਦਾ ਖਪਤ ਕਰ ਰਹੇ ਹਨ ਮੀਡੀਆ ਫਾਇਲਾਂ ਨੂੰ ਡਿਲੀਟ ਨੂੰ ਵੀ ਕਰ ਸਕਦੇ ਹਨ। ਯੂਜ਼ਰਸ ਇਸ ਫੀਚਰ ਦੀ ਮਦਦ ਨਾਲ ਇਹ ਆਸਾਨੀ ਨਾਲ ਪਤਾ ਲੱਗਾ ਸਕਦੇ ਹਨ ਕਿ ਮੀਡੀਆ ਫਾਈਲ ਨੂੰ ਕਿਥੋ ਹਟਾਣਾ ਹੈ। ਇਹ ਸੈਕਸ਼ਨ ਫਾਰਵਡ ਕੀਤੀਆਂ ਗਈਆਂ ਫਾਈਲਜ਼ ਦੀ ਪਛਾਣ ਕਰ ਸਕਦਾ ਹੈ ਜੋ ਇੰਸਟੈਂਟ ਮੈਸੇਜ ਪਲੇਟਫਾਰਮ ’ਤੇ ਸ਼ੇਅਰ ਕੀਤੇ ਜਾਂਦੇ ਹਨ। ਇਸ ਨਵੇਂ ਫੀਚਰ ਦੀ ਮਦਦ ਨਾਲ ਯੂਜ਼ਰਸ ਇਹ ਵੀ ਪਤਾ ਲੱਗਾ ਸਕਦੇ ਹਨ ਕਿ ਹਰੇਕ ਚੈਟ ਕਿੰਨੀ ਸਟੋਰੇਜ਼ ਦੀ ਖਪਤ ਕਰ ਰਹੀ ਹੈ।


Karan Kumar

Content Editor

Related News