ਵਟਸਐਪ ਦੇ ਡੈਸਕਟਾਪ ਵਰਜ਼ਨ ''ਤੇ ਹੋ ਸਕਦੈ ਇਹ ਅਹਿਮ ਬਦਲਾਅ

Thursday, Aug 02, 2018 - 08:45 PM (IST)

ਵਟਸਐਪ ਦੇ ਡੈਸਕਟਾਪ ਵਰਜ਼ਨ ''ਤੇ ਹੋ ਸਕਦੈ ਇਹ ਅਹਿਮ ਬਦਲਾਅ

ਜਲੰਧਰ—ਵਟਸਐਪ ਦੇ ਡੈਸਕਟਾਪ ਵਰਜ਼ਨ ਤੋਂ ਪਹਿਲਾਂ ਵੀ ਯੂਜ਼ਰਸ GIF ਭੇਜਦੇ ਸਨ। ਹੁਣ ਖਬਰ ਆਈ ਹੈ ਕਿ ਵਟਸਐਪ ਦੇ ਇਸ ਵਰਜ਼ਨ 'ਤੇ ਜਿਫ ਸਰਚ ਵਾਲੇ ਬਟਨ ਦੀ ਜਗ੍ਹਾ ਬਦਲ ਜਾਵੇਗੀ। ਫਿਲਹਾਲ ਇਸ ਫੀਚਰ 'ਚ ਬਦਲਾਅ 'ਤੇ ਕੰਮ ਚੱਲ ਰਿਹਾ ਹੈ। ਜਾਣਕਾਰੀ ਮਿਲੀ ਹੈ ਕੀ ਹੁਣ ਵਟਸਐਪ ਵੈੱਬ 'ਚ ਇਮੋਜੀ ਬਟਨ ਦੇ ਸੱਜੇ ਪਾਸੇ ਜਿਫ ਸਰਚ ਕਰਨ ਵਾਲਾ ਬਟਨ ਆ ਜਾਵੇਗਾ। ਦੱਸਣਯੋਗ ਹੈ ਕਿ ਇਹ ਦੋਵੇਂ ਬਟਨ ਸੈਂਡ ਮੈਸੇਜ ਦੇ ਖੱਬੇ ਪਾਸੇ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਜਿਫ ਕੈਟੇਗਰੀ ਨੂੰ ਵੀ ਸਰਚ ਬਟਨ 'ਚ ਜੋੜਿਆ ਜਾਵੇਗਾ। ਉੱਥੇ ਵਟਸਐਪ ਦੇ ਸਟੀਕਰਸ ਫੀਚਰਸ ਨੂੰ ਡੈਸਕਟਾਪ ਵਰਜ਼ਨ 'ਤੇ ਵੀ ਲਿਆਇਆ ਜਾਵੇਗਾ। ਵਟਸਐਪ ਨਾਲ ਜੁੜੀ ਜਾਣਕਾਰੀਆਂ 'ਤੇ ਪੈਨੀ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਦਾਅਵਾ ਕੀਤਾ ਹੈ ਕਿ ਵਟਸਐਪ ਵੈੱਬ 'ਤੇ ਜਿਫ ਸਰਚ ਬਟਨ ਦੀ ਜਗ੍ਹਾ ਬਦਲਣ ਵਾਲੀ ਹੈ। ਰਿਪੋਰਟ ਮੁਤਾਬਕ ਯੂਜ਼ਰ ਟੇਨੋਰ ਅਤੇ ਜੀਫੀ ਦੀ ਮਦਦ ਨਾਲ ਜਿਫ ਲੱਭ ਸਕਣਗੇ। ਪਰ ਭਵਿੱਖ 'ਚ ਜਿਫ ਕੈਟੇਗਰੀ ਨੂੰ ਵੀ ਜੋੜਿਆ ਜਾਵੇਗਾ।
ਮਈ 2018 'ਚ ਫੇਸਬੁੱਕ ਐੱਫ8 ਡਿਵੈੱਲਪਰ ਕਾਨਫਰੰਸ 'ਚ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਐਲਾਨ ਕੀਤਾ ਸੀ ਕਿ ਜਲਦ ਹੀ ਵਟਸਐਪ 'ਤੇ ਸਟੀਕਰਸ ਆ ਜਾਣਗੇ। ਜੂਨ 2018 'ਚ ਆਈ ਰਿਪੋਰਟ 'ਚ ਸੀਟਕਰਸ ਨੂੰ ਸਪਾਟ ਕੀਤਾ ਗਿਆ ਜਿਸ 'ਚ ਖੁਸ਼ੀ, ਦੁੱਖ ਵਰਗੀਆਂ ਭਾਵਨਾਵਾਂ ਨੂੰ ਜ਼ਾਹਿਰ ਕਰਨ ਵਾਲੇ ਕਈ ਸਟੀਕਰਸ ਦਿਖਾਏ ਗਏ ਸਨ। WABetaInfo ਨੇ ਕਿਹਾ ਕਿ ਇਹ ਸਟੀਕਰ ਜਲਦ ਵੈਟਸਐਪ ਵੈੱਬ 'ਤੇ ਵੀ ਯੂਜ਼ਰ ਲਈ ਆ ਜਾਣਗੇ।
ਜੁਕਰੇ ਤੁਸੀਂ ਵਟਸਐਪ ਵੈੱਬ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਬ੍ਰਾਊਜ਼ਰ 'ਤੇ web.whatsapp.com ਓਪਨ ਕਰੋ। ਇਸ ਤੋਂ ਬਾਅਦ ਆਪਣੇ ਸਮਾਰਟਫੋਨ 'ਚ ਵਟਸਐਪ ਓਪਨ ਕਰ ਉੱਤੇ ਸੱਜੇ ਪਾਸੇ ਹੱਥ ਦਿਖਾਈ ਦੇ ਰਹੇ ਤਿੰਨ ਡਾਟ 'ਤੇ ਕਲਿੱਕ ਕਰੋ। ਇਥੇ ਤੁਹਾਨੂੰ ਵਟਸਐਪ ਵੈੱਬ ਆਪਸ਼ਨ ਦਿਖੇਗਾ। ਇਸ ਆਪਸ਼ਨ 'ਤੇ ਕਲਿੱਕ ਕਰਨ ਤੋਂ ਬਾਅਦ ਸਮਾਰਟਫੋਨ ਨੂੰ ਕੰਪਿਊਟਰ 'ਤੇ ਨਜ਼ਰ ਆ ਰਹੇ ਕੋਡ ਦੇ ਸਾਹਮਣੇ ਲਿਆ ਕੇ ਸਕੈਨ ਕਰੋ। ਦੱਸਣਯੋਗ ਹੈ ਕਿ ਜੇਕਰ ਤੁਹਾਡਾ ਸਮਾਰਟਫੋਨ ਇੰਟਰਨੈੱਟ ਨਾਲ ਕੁਨੈਕਟ ਨਹੀਂ ਹੋਵੇਗਾ ਤਾਂ ਵਟਸਐਪ ਵੈੱਬ ਕੰਮ ਕਰਨਾ ਬੰਦ ਕਰ ਦੇਵੇਗਾ।


Related News