ਹੁਣ Whatsapp ''ਤੇ ਹੋ ਸਕਦੀ ਹੈ ਵੀਡੀਓ ਕਾਲਿੰਗ
Saturday, May 14, 2016 - 02:43 PM (IST)

ਜਲੰਧਰ— ਇੰਸਟੈਂਟ ਮੈਸੇਜਿੰਗ ਐਪ ਵਟਸਐਪ ''ਤੇ ਹੁਣ ਛੇਤੀ ਹੀ ਯੂਜ਼ਰਸ ਵੀਡੀਓ ਕਾਲਿੰਗ ਦਾ ਮਜ਼ਾ ਲੈ ਸਕਣਗੇ। ਐਂਡ੍ਰਾਇਡ ਯੂਜ਼ਰਸ ਲਈ ਵੀਡੀਓ ਕਾਲਿੰਗ ਦੀ ਸੁਵਿਧਾ ਬੀਟਾ ਵਟਸਐਪ APK ''ਤੇ ਉਪਲੱਬਧ ਹੋਵੇਗੀ। ਉਮੀਦ ਹੈ ਕਿ ਇਹ ਫੀਚਰ ਸਭ ਤੋਂ ਪਹਿਲਾਂ ਆਈ.ਓ.ਐੱਸ. ਲਈ ਸ਼ੁਰੂ ਕੀਤਾ ਜਾਵੇਗਾ।
ਵੀਡੀਓ ਕਾਲਿੰਗ ਦੀ ਸੁਵਿਧਾ ਲਈ ਪਹਿਲਾਂ ਤੋਂ ਬਣਿਆ ਯੂਜ਼ਰ ਇੰਟਰਫੇਸ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ। ਵੀਡੀਓ ਕਾਲਿੰਗ ਲਈ ਚੈਟ ਮੇਨੂ ''ਚ ਕਾਲ ਆਈਕਨ ''ਤੇ ਟੈਪ ਕਰਨਾ ਹੋਵੇਗਾ। ਇਸ ਤੋਂ ਬਾਅਦ ਵੁਆਇਸਕਾਲ ਅਤੇ ਵੀਡੀਓ ਕਾਲ ''ਚੋਂ ਇਕ ਨੂੰ ਸਿਲੈਕਟ ਕਰਨਾ ਹੋਵੇਗਾ।
ਜਲਦੀ ਹੀ ਫੇਸਬੁੱਕ ਬੀਟਾ ਵਰਜ਼ਨ ''ਚ ਕੁਝ ਹੋਰ ਫੀਚਰ ਜੋੜ ਸਕਦੀ ਹੈ। ਅਜੇ ਤੱਕ ਵੀਡੀਓ ਕਾਲ ਦੀ ਆਪਸ਼ਨ ਸਿਰਫ ਚੈਟ ਮੇਨੂ ''ਚ ਹੀ ਹੈ। ਫੇਸਬੁੱਕ ਕਾਲ ਮੇਨੂ ''ਚ ਵੀ ਨਵੇਂ ਫੀਚਰ ਜੋੜਨ ਦੀ ਯੋਜਨਾ ਬਣਾ ਰਹੀ ਹੈ। ਫੇਸਬੁੱਕ ਵਿੰਡੋਜ਼ ਅਤੇ ਮੈਕ ਯੂਜ਼ਰਸ ਲਈ ਪਹਿਲਾਂ ਹੀ ਸਟੈਂਡਅਲੋਨ ਵਟਸਐਪ ਐਪਸ ਸ਼ੁਰੂ ਕਰ ਚੁੱਕੀ ਹੈ।
ਇਹ ਵਟਸਐਪ ਦੇ ਵੈੱਬ ਐਪ ਦੀ ਤਰ੍ਹਾਂ ਹੀ ਕੰਮ ਕਰਦਾ ਹੈ। ਵਟਸਐਪ ਇੰਸਟਾਲਡ ਡਿਵਾਈਸ ਨੂੰ ਇੰਟਰਨੈੱਟ ਨਾਲ ਕੁਨੈੱਕਟ ਕਰਕੇ ਕੰਪਿਊਟਰ ''ਤੇ ਵੀ ਵਟਸਐਪ ਚਲਾਇਆ ਜਾ ਸਕਦਾ ਹੈ।