WhatsApp ਚੈਨਲ ਬੈਨ ਹੋਣ ''ਤੇ ਅਨਬਾਲਕ ਕਰਨ ਦਾ ਮਿਲੇਗਾ ਆਪਸ਼ਨ, ਜਲਦ ਆ ਰਿਹਾ ਨਵਾਂ ਅਪਡੇਟ

Saturday, Nov 25, 2023 - 04:38 PM (IST)

WhatsApp ਚੈਨਲ ਬੈਨ ਹੋਣ ''ਤੇ ਅਨਬਾਲਕ ਕਰਨ ਦਾ ਮਿਲੇਗਾ ਆਪਸ਼ਨ, ਜਲਦ ਆ ਰਿਹਾ ਨਵਾਂ ਅਪਡੇਟ

ਗੈਜੇਟ ਡੈਸਕ- ਵਟਸਐਪ ਨੇ ਕੁਝ ਦਿਨ ਪਹਿਲਾਂ ਹੀ ਚੈਨਲ ਫੀਚਰ ਨੂੰ ਲਾਂਚ ਕੀਤਾ ਹੈ ਜੋ ਕਿ ਵਟਸਐਪ ਦੇ ਬ੍ਰਾਡਕਾਸਟ ਫੀਚਰ ਦਾ ਹੀ ਇਕ ਵਿਸਤਾਰ ਰੂਪ ਹੈ। ਵਟਸਐਪ ਚੈਨਲ ਦੇ ਯੂਜ਼ਰਜ਼ ਦੀ ਗਿਣਤੀ ਭਾਰਤ 'ਚ ਬਹੁਤ ਹੀ ਘੱਟ ਸਮੇਂ 'ਚ 500 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। ਇਹ ਸਭ ਚੈਨਲ ਦੇ ਲਾਂਚਿੰਗ ਦੇ ਸਿਰਫ 7 ਹਫਤਿਆਂ ਦੇ ਅੰਦਰ ਹੋਇਆ ਹੈ। ਹੁਣ ਇਕ ਨਵੀਂ ਰਿਪੋਰਟ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਟਸਐਪ ਚੈਨਲ ਲਈ ਕੰਪਨੀ ਇਕ ਅਲੱਗ ਫੀਚਰ ਦੇਣ ਜਾ ਰਹੀ ਹੈ। 

ਵਟਸਐਪ ਚੈਨਲ ਬੈਨ ਜਾਂ ਸਸਪੈਂਡ ਹੋਣ 'ਤੇ ਯੂਜ਼ਰਜ਼ ਹੁਣ ਅਨਬਲਾਕ ਲਈ ਰਿਕਵੈਸਟ ਕਰ ਸਕਣਗੇ। ਇਸ ਲਈ ਅਲੱਗ ਤੋਂ ਇਕ ਫੀਚਰ ਆ ਰਿਹਾ ਹੈ। ਇਸ ਨਵੇਂ ਫੀਚਰ ਦੀ ਜਾਣਕਾਰੀ WABetaInfo ਦਿੱਤੀ ਹੈ ਜੋ ਕਿ ਵਟਸਐਪ ਦੇ ਸਾਰੇ ਫੀਚਰਜ਼ ਨੂੰ ਟ੍ਰੈਕ ਕਰਦਾ ਹੈ। ਫਿਲਹਾਲ ਇਹ ਫੀਚਰ ਬੀਟਾ ਟੈਸਟਿੰਗ ਮੋਡ 'ਚ ਹੈ ਅਤੇ ਕੁਝ ਸਮੇਂ ਬਾਅਦ ਇਸਨੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ। 

ਵਟਸਐਪ ਨੂੰ ਵੀ ਠੀਕ ਉਸੇ ਤਰ੍ਹਾਂ ਬੈਨ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਤੁਹਾਡਾ ਅਕਾਊਂਟ ਹੁੰਦਾ ਹੈ। ਵਟਸਐਪ ਚੈਨਲ 'ਤੇ ਵੀ ਕੰਪਨੀ ਦੀ ਕੰਟੈਂਟ ਪਾਲਸੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਅਕਾਊਂਟ ਸਸਪੈਂਸ ਜਾਂ ਬੈਨ ਹੋਣ ਦੀ ਸਥਿਤੀ 'ਚ ਤੁਸੀਂ ਆਪਣੇ ਚੈਨਲ ਤੋਂ ਕੋਈ ਮੈਸੇਜ, ਫੋਟੋ ਜਾਂ ਵੀਡੀਓ ਕਿਸੇ ਦੇ ਨਾਲ ਸ਼ੇਅਰ ਨਹੀਂ ਕਰ ਸਕੋਗੇ। ਜੇਕਰ ਤੁਸੀਂ ਕਿਸੇ ਅਜਿਹੇ ਕੰਟੈਂਟ ਨੂੰ ਚੈਨਲ 'ਤੇ ਸ਼ੇਅਰ ਕਰਦੇ ਹੋ ਜੋ ਸਪੈਮ ਸ਼ਿਕਾਇਤ ਕਰਦਾ ਹੈ ਤਾਂ ਤੁਹਾਡਾ ਚੈਨਲ ਸਸਪੈਂਸ ਹੋ ਸਕਦਾ ਹੈ। ਆਮਤੌਰ 'ਤੇ ਵਟਸਐਪ ਕਿਸੇ ਸ਼ਿਕਾਇਤ 'ਤੇ ਖੁਦ ਹੀ ਰੀਵਿਊ ਕਰਦਾ ਹੈ ਅਤੇ ਸਸਪੈਂਸ਼ਨ ਖਤਮ ਕਰ ਦਿੰਦਾ ਹੈ ਪਰ ਕਈ ਵਿਸ਼ੇਸ਼ ਹਲਾਤਾਂ 'ਚ ਯੂਜ਼ਰਜ਼ ਨੂੰ ਰਿਕਵੈਸਟ ਕਰਨੀ ਪੈਂਦੀ ਹੈ।


author

Rakesh

Content Editor

Related News