WhatsApp 'ਚ ਆਏ 3 ਨਵੇਂ ਫੀਚਰ, ਹੁਣ ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
Thursday, Feb 16, 2023 - 06:22 PM (IST)
ਗੈਜੇਟ ਡੈਸਕ- ਮੇਟਾ ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਇਕੱਠੇ 3 ਨਵੇਂ ਫੀਚਰਜ਼ ਪੇਸ਼ ਕੀਤੇ ਹਨ। ਵਟਸਐਪ ਦੇ ਇਹ ਸਾਰੇ ਫੀਚਰਜ਼ ਐਂਡਰਾਇਡ ਯੂਜ਼ਰਜ਼ ਲਈ ਹਨ। ਵਟਸਐਪ ਦੇ ਨਵੇਂ ਫੀਚਰਜ਼ 'ਚ ਡਾਕਿਊਮੈਂਟ ਕੈਪਸ਼ਨ, ਵੱਡਾ ਗਰੁੱਪ ਸਬਜੈਕਟ ਅਤੇ ਡਿਸਕ੍ਰਿਪਸ਼ਨ ਸ਼ਾਮਲ ਹਨ। ਨਵੇਂ ਅਪਡੇਟ ਤੋਂ ਬਾਅਦ ਹੁਣ ਤੁਸੀਂ ਵਟਸਐਪ 'ਤੇ 100 ਮੀਡੀਆ ਫਾਈਲਾਂ ਇਕੱਠੀਆਂ ਭੇਜ ਸਕੋਗੇ। ਦੱਸ ਦੇਈਏ ਕਿ ਪਹਿਲਾਂ ਇਕ ਵਾਰ 'ਚ ਸਿਰਫ 30 ਫਾਈਲਾਂ ਨੂੰ ਹੀ ਸੈਂਡ ਕੀਤਾ ਜਾ ਸਕਦਾ ਸੀ।
ਇਹ ਵੀ ਪੜ੍ਹੋ– ਇਨ੍ਹਾਂ ਮੋਬਾਇਲ ਐਪਸ 'ਚ ਮਿਲਿਆ ਖ਼ਤਰਨਾਕ ਵਾਇਰਸ, ਤੁਰੰਤ ਕਰੋ ਡਿਲੀਟ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ
ਜੇਕਰ ਤੁਸੀਂ ਵੀ ਇਨ੍ਹਾਂ ਫੀਚਰਜ਼ ਨੂੰ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਵਟਸਐਪ ਐਪ ਨੂੰ ਅਪਡੇਟ ਕਰੋ। ਵਟਸਐਪ ਨੇ ਇਨ੍ਹਾਂ ਤਿੰਨਾਂ ਫੀਚਰਜ਼ ਨੂੰ ਆਈ.ਓ.ਐੱਸ. ਲਈ ਵੀ ਜਾਰੀ ਕੀਤਾ ਹੈ ਪਰ ਫਿਲਹਾਲ ਐਂਡਰਾਇਡ ਲਈ ਹੀ ਜਾਰੀ ਕੀਤੇ ਗਏ ਹਨ। ਗੂਗਲ ਪਲੇਅ ਸਟੋਰ 'ਤੇ ਨਵੇਂ ਫੀਚਰਜ਼ ਦੇ ਡਿਸਕ੍ਰਿਪਸ਼ਨ ਦੇ ਨਾਲ ਵਟਸਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਇਨ੍ਹਾਂ ਫੀਚਰਜ਼ ਨੂੰ ਆਈ.ਓ.ਐੱਸ. ਯੂਜ਼ਰਜ਼ ਲਈ ਕਦੋਂ ਜਾਰੀ ਕੀਤਾ ਜਾਵੇਗਾ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ– ਐਲਨ ਮਸਕ ਨੇ ਕੁੱਤੇ ਨੂੰ ਬਣਾਇਆ ਟਵਿਟਰ ਦਾ CEO! ਕਿਹਾ- 'ਇਹ ਦੂਜਿਆਂ ਤੋਂ ਬਿਹਤਰ ਹੈ'
ਨਵੇਂ ਅਪਡੇਟ ਤੋਂ ਬਾਅਦ ਹੁਣ ਜਦੋਂ ਕਿਸੇ ਡਾਕਿਊਮੈਂਟ ਨੂੰ ਸ਼ੇਅਰ ਕਰੋਗੇ ਤਾਂ ਕੈਪਸ਼ਨ ਵੀ ਲਿਖ ਸਕੋਗੇ। ਪਹਿਲਾਂ ਸਿਰਫ ਫੋਟੋ ਅਤੇ ਵੀਡੀਓ ਦੇ ਨਾਲ ਕੈਪਸ਼ਨ ਦਾ ਆਪਸ਼ਨ ਆਉਂਦਾ ਸੀ। ਪਹਿਲਾਂ ਛੋਟੇ ਕੈਪਸ਼ਨ ਦਾ ਆਪਸ਼ਨ ਸੀ ਪਰ ਹੁਣ ਮੀਡੀਆ ਫਾਈਲ ਦੇ ਨਾਲ ਵੱਡੇ ਕੈਪਸ਼ਨ ਵੀ ਲਿਖ ਸਕੋਗੇ। ਕੈਪਸ਼ਨ 'ਚ ਤੁਸੀਂ ਸ਼ੇਅਰ ਹੋਣ ਵਾਲੀ ਫਾਈਲ ਬਾਰੇ ਪੂਰੀ ਜਾਣਕਾਰੀ ਦੇ ਸਕੋਗੇ।
ਇਹ ਵੀ ਪੜ੍ਹੋ– ਨਵੇਂ iPhone 'ਚ ਮਿਲੇਗਾ Type-C ਪੋਰਟ ਪਰ ਨਹੀਂ ਚੱਲੇਗਾ ਐਂਡਰਾਇਡ ਵਾਲਾ ਚਾਰਜਰ, ਜਾਣੋ ਕਾਰਨ
ਵਟਸਐਪ ਨੇ ਨਵੇਂ ਅਪਡੇਟ ਦੇ ਨਾਲ ਅਵਤਾਰ ਸਟੀਕਰ ਨੂੰ ਵੀ ਪੇਸ਼ ਕੀਤਾ ਹੈ। ਹੁਣ ਅਵਤਾਰ ਨੂੰ ਐਡਿਟ ਕਰਨ ਲਈ 36 ਤਰ੍ਹਾਂ ਦੇ ਸਟੀਕਰ ਮਿਲਣਗੇ। ਇਸ ਤੋਂ ਇਲਾਵਾ ਵਟਸਐਪ ਇਕ ਹੋਰ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸਦੇ ਜਾਰੀ ਹੋਣ ਤੋਂ ਬਾਅਦ ਓਰਿਜਨਲ ਕੁਆਲਿਟੀ 'ਚ ਫੋਟੋ ਨੂੰ ਭੇਜਿਆ ਜਾ ਸਕੇਗਾ ਯਾਨੀ ਵਟਸਐਪ 'ਤੇ ਭੇਜਣ ਤੋਂ ਬਾਅਦ ਵੀ ਫੋਟੋ ਦੀ ਕੁਆਲਿਟੀ ਖਰਾਬ ਨਹੀਂ ਹੋਵੇਗੀ। ਫਿਲਹਾਲ ਵਟਸਐਪ ਭੇਜਣ ਤੋਂ ਪਹਿਲਾਂ ਫਾਈਲ ਨੂੰ ਕੰਪ੍ਰੈੱਸ ਕਰਦਾ ਹੈ।
ਇਹ ਵੀ ਪੜ੍ਹੋ– ਸੈਮਸੰਗ ਨੂੰ ਟੱਕਰ ਦੇਣ ਲਈ Oppo ਨੇ ਲਾਂਚ ਕੀਤਾ ਫੋਲਡੇਬਲ ਫੋਨ, ਜਾਣੋ ਕੀਮਤ ਤੇ ਫੀਚਰਜ਼