ਹੁਣ Whatsapp ਬੋਲ ਕੇ ਸੁਣਾਏਗਾ ਤੁਹਾਡੇ ਮੈਸੇਜ!

04/23/2017 1:38:17 PM

ਜਲੰਧਰ- ਆਈਫੋਨ ਇਸਤੇਮਾਲ ਕਰਨ ਵਾਲੇ ਯੂਜ਼ਰਸ ਧਿਆਨ ਦੇਣ! ਹੁਣ ਤੁਸੀਂ ਵਟਸਐਪ ਨੂੰ ਅਪਡੇਟ ਕਰਨ ''ਤੇ ਸੀਰੀ ਰਾਹੀਂ ਆਏ ਮੈਸੇਜ ਦੀ ਆਡੀਓ ਸੁਣ ਸਕੋਗੇ। ਵਟਸਐਪ ਦਾ ਨਵਾਂ ਵਰਜ਼ਨ 89 ਐੱਮ.ਬੀ. ਦਾ ਹੈ, ਇਸ ਵਿਚ 4 ਮੁੱਖ ਅਪਡੇਟਸ ਜੋੜੇ ਗਏ ਹਨ। ਇਹ ਸੀਰੀ ਰਾਹੀਂ ਮੈਸੇਜਿਸ ਬੋਲ ਕੇ ਦੱਸੇਗਾ, ਕਾਲ, ਟੈਬ, ਕੰਟੈੱਕਟ ਇੰਫੋ ਅਤੇ ਗਰੁੱਪ ਇੰਫੋ ਦੇ ਇਕੱਠੇ ਸਾਰੇ ਸਟੇਟਸ ਦਿਖਾਏਗਾ। 
ਸੀਰੀ ਅਪਡੇਟ ਦੀ ਗੱਲ ਕਰੀਏ ਤਾਂ ਵਟਸਐਪ ਪਹਿਲਾਂ ਹੀ ਸੀਰੀ ਰਾਹੀਂ ਮੈਸੇਜ ਕਰਨ ਅਤੇ ਭੇਜਣ ਦਾ ਫੀਚਰ ਦੇ ਚੁੱਕਾ ਹੈ। ਹੁਣ ਨਵੇਂ ਅਪਡੇਟ ਰਾਹੀਂ ਸੀਰੀ ਮੈਸੇਜਿਸ ਨੂੰ ਫੜ੍ਹ ਕੇ ਤੁਹਾਨੂੰ ਸੁਣਾਏਗਾ ਵੀ। ਸੀਰੀ ਹੁਣ ਡ੍ਰਾਈਵਿੰਗ ਦੌਰਾਨ ਹੈਂਡਸ ਫਰੀ ਸਪੋਰਟ ਦਾ ਫੀਚਰ ਵੀ ਦੇ ਰਿਹਾ ਹੈ। ਮੈਸੇਜ ਆਡੀਓ ਫੀਚਰ ਦੀ ਗੱਲ ਕਰੀਏ ਤਾਂ ਜਦੋਂ ਤੁਹਾਡੇ ਫੋਨ ''ਚ ਜ਼ਿਆਦਾ ਅਨਰੀਡ ਮੈਸੇਜ ਹੋ ਜਾਣਗੇ ਤਾਂ ਤੁਹਾਡੇ Hey Siri, read my last WhatsApp message ਕਹਿੰਦੇ ਹੀ ਸੀਰੀ ਤੁਹਾਡੇ ਹੁਕਮ ਦਾ ਪਾਲਨ ਕਰੇਗੀ। ਇਸ ਦੇ ਨਾਲ ਹੀ ਤੁਸੀਂ ਉਨ੍ਹਾਂ ਮੈਸੇਜਿਸ ਦਾ ਕਮਾਂਡ ਦੇ ਕੇ ਰਿਪਲਾਈ ਵੀ ਕਰਵਾ ਸਕਦੇ ਹੋ। 
ਇਹ ਫੀਚਰ ਆਈਫੋਨ ਇਸਤੇਮਾਲ ਕਰਨ ਵਾਲੇ ਉਹੀ ਲੋਕ ਕਰ ਸਕਣਗੇ, ਜਿਨ੍ਹਾਂ ਕੋਲ ਅਪਡੇਟਿਡ ਆਈ.ਓ.ਐੱਸ. 10.3+ ਹੋਵੇਗਾ। ਇਸ ਤੋਂ ਇਲਾਵਾ ਵਟਸਐਪ ਅਪਡੇਟ ''ਚ ਪਾਰਸੀ ਭਾਸ਼ਾ ਦਾ ਵਿਕਲਪ ਵੀ ਜੋੜਿਆ ਗਿਆ ਹੈ।
 

Related News