WhatsApp ਨੂੰ ਮਿਲਣਗੇ ਇਹ 5 ਕਮਾਲ ਦੇ ਫੀਚਰਜ਼, ਪੂਰੀ ਤਰ੍ਹਾਂ ਬਦਲ ਜਾਵੇਗਾ ਚੈਟਿੰਗ ਦਾ ਅੰਦਾਜ਼
Wednesday, Mar 17, 2021 - 02:09 PM (IST)
ਗੈਜੇਟ ਡੈਸਕ– ਵਟਸਐਪ ਵੱਲੋਂ ਜਲਦ ਹੀ ਉਪਭੋਗਤਾਵਾਂ ਦੀ ਸੁਵਿਧਾ ਲਈ ਕਮਾਲ ਦੇ ਫੀਚਰਜ਼ ਲਾਂਚ ਕੀਤੇ ਜਾਣਗੇ। ਵਟਸਐਪ ਦੇ ਨਵੇਂ ਫੀਚਰਜ਼ ਅਪਡੇਟ ਦੇ ਤੌਰ ’ਤੇ ਲਾਂਚ ਕੀਤੇ ਜਾ ਸਕਦੇ ਹਨ। ਨਾਲ ਹੀ ਕੁਝ ਫੀਚਰਜ਼ ਬਿਲਕੁਲ ਨਵੇਂ ਹੋਣਗੇ। ਇਸ ਨਾਲ ਉਪਭੋਗਤਾਵਾਂ ਨੂੰ ਚੈਟਿੰਗ ’ਚ ਕਾਫੀ ਸੁਵਿਧਾ ਹੋ ਜਾਵੇਗੀ। ਵਟਸਐਪ ਦੇ ਇਨ੍ਹਾ ਆਉਣ ਵਾਲੇ ਫੀਚਰਜ਼ ਨੂੰ ਜਲਦ ਲਾਂਚ ਕੀਤਾ ਜਾਵੇਗਾ। ਇਨ੍ਹਾਂ ਫੀਚਰਜ਼ ਨੂੰ ਐਂਡਰਾਇਡ ਅਤੇ ਆਈ.ਓ.ਐੱਸ. ਲਈ ਟੈਸਟ ਕੀਤਾ ਜਾ ਰਿਹਾ ਹੈ।
ਡਿਸਅਪੀਅਰਿੰਗ
ਵਟਸਐਪ ਡਿਸਅਪੀਅਰਿੰਗ ਮੈਸੇਜ ਦੇ ਅਪਡੇਟਿਡ ਵਰਜ਼ਨ ਨੂੰ ਲਾਂਚ ਕਰੇਗਾ ਜਿਸ ਨੂੰ ਇਨੇਬਲ ਕਰਨ ’ਤੇ ਤੁਹਾਡੀ ਚੈਟ ਲਿਸਟ ’ਚੋਂ ਆਪਣੇ ਆਪ ਮੈਸੇਜ ਡਿਲੀਟ ਹੋ ਜਾਣਗੇ। ਮੈਸੇਜ ਡਿਲੀਟ ਹੋਣ ਦੀ ਲਿਮਟ 7 ਦਿਨ ਸੀ ਜਿਸ ਨੂੰ ਘੱਟ ਕਰਕੇ 24 ਘੰਟੇ ਕੀਤਾ ਜਾ ਰਿਹਾ ਹੈ। ਇਸੇ ਤਰਜ਼ ’ਤੇ ਵਟਸਐਪ ਇਮੇਜ ਡਿਲੀਟ ਕਰਨ ਦੇ ਫੀਚਰ ’ਤੇ ਕੰਮ ਕਰ ਰਿਹਾ ਹੈ।
ਮਲਟੀ ਡਿਵਾਈਸ ਸੁਪੋਰਟ
ਵਟਸਐਪ ਦੇ ਮਲਟੀਪਲ ਡਿਵਾਈਸ ਫੀਚਰ ਨਾਲ ਇਕ ਹੀ ਅਕਾਊਂਟ ਨੂੰ ਇਕ ਤੋਂ ਜ਼ਿਆਦਾ ਡਿਵਾਈਸ ’ਤੇ ਚਲਾਇਆ ਜਾ ਸਕੇਗਾ। ਫਿਲਹਾਲ ਅਜੇ ਇਹ ਵੈੱਬ ਅਤੇ ਡੈਸਕਟਾਪ ’ਤੇ ਹੀ ਸੰਭਵ ਹੈ ਪਰ ਛੇਤੀ ਹੀ ਇਸ ਨੂੰ ਚਾਰ ਡਿਵਾਈਸ ’ਤੇ ਇਸਤੇਮਾਲ ਕਰਨ ਦੀ ਸੁਵਿਧਾ ਮਿਲੇਗੀ।
ਐਨਕ੍ਰਿਪਟਿਡ ਚੈਟ ਬੈਕਅਪ
ਵਟਸਐਪ ਬੈਕਅਪ ਨੂੰ ਪ੍ਰੋਟੈਕਟਿਡ ਕਰਨ ਲਈ ਕੰਪਨੀ ਨਵਾਂ ਫੀਚਰ ਲਿਆ ਰਹੀ ਹੈ। ਉਂਝ ਤਾਂ ਵਟਸਐਪ ਚੈਟ ਐਂਡ-ਟੂ-ਐਂਡ ਐਨਕ੍ਰਿਪਟਿਡ ਹੁੰਦੀ ਹੈ ਪਰ ਇਸ ਐਨਕ੍ਰਿਪਟਿਡ ਚੈਟ ਨੂੰ ਗੂਗਲ ਡਰਾਈਵ ਅਤੇ ਕਲਾਊਡ ’ਤੇ ਸਟੋਰ ਕੀਤਾ ਜਾਂਦਾ ਹੈ। ਅਜਿਹੇ ’ਚ ਹੁਣ ਵਟਸਐਪ ਵੱਲੋਂ ਚੈਟ ਬੈਕਅਪ ਨੂੰ ਪਾਸਵਰਡ ਨਾਲ ਪ੍ਰੋਟੈਕਟ ਕਰ ਰਿਹਾ ਹੈ।
ਇੰਸਟਾਗ੍ਰਾਮ ਰੀਲਸ
ਵਟਸਐਪ ਜਲਦ ਹੀ ਇੰਸਟਾਗ੍ਰਾਮ ਰੀਲਸ ਨੂੰ ਵਟਸਐਪ ’ਤੇ ਐਕਸੈਸ ਦੇਣ ਜਾ ਰਿਹਾ ਹੈ। ਇਸ ਨਾਲ ਉਪਭੋਗਤਾ ਨੂੰ ਕਾਫ਼ੀ ਸੁਵਿਧਾ ਹੋ ਜਾਵੇਗੀ।
ਆਰਕਾਈਵ ਚੈਟ
ਵਟਸਐਪ ਦਾ ਆਰਕਾਈਵ ਚੈਟ ਫੀਚਰ ਲਾਂਚ ਹੋਣ ਤੋਂ ਬਾਅਦ ਨਵੇਂ ਮੈਸੇਜ ਆਉਣ ’ਤੇ ਵੀ ਆਰਕਾਈਵਡ ਚੈਟ ’ਚ ਵਿਖਾਈ ਨਹੀਂ ਦੇਣਗੇ ਮਤਲਬ, ਜੇਕਰ ਤੁਸੀਂ ਚਾਹੋਗੇ ਤਾਂ ਪੁਰਾਣੀ ਚੈਟ ਵਿਖਾਈ ਦੇਵੇਗੀ। ਇਹ ਫੀਚਰ ਪਹਿਲਾਂ ‘Vacation Mode’ ਜਾਂ ‘Read Later’ ਦੇ ਨਾਂਅ ਨਾਲ ਜਾਣੀ ਜਾਂਦੀ ਸੀ।