ਵਟਸਐਪ ਦੇ ਇਸ ਫੀਚਰ ਨਾਲ ਕਈ ਮਹੀਨੇ ਪੁਰਾਣੇ ਮੈਸੇਜ ਨੂੰ ਵੀ ਕਰ ਸਕੋਗੇ ਡਿਲੀਟ!
Monday, Nov 08, 2021 - 10:51 AM (IST)
ਗੈਜੇਟ ਡੈਸਕ– ਵਟਸਐਪ ’ਚ ਜਲਦ ਹੀ ‘ਡਿਲੀਟ ਫਾਰ ਐਵਰੀਵਨ’ ਫੀਚਰ ਨੂੰ ਅਪਡੇਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਤੁਸੀਂ ਪੁਰਾਣੇ ਮੈਸੇਜ ਨੂੰ ਕਦੇ ਵੀ ਡਿਲੀਟ ਕਰ ਸਕੋਗੇ। ਇਸ ’ਤੇ ਅਜੇ ਕੰਪਨੀ ਕੰਮ ਕਰ ਰਹੀ ਹੈ। WaBetaInfo ਨੇ ਰਿਪੋਰਟ ’ਚ ਦੱਸਿਆ ਹੈ ਕਿ ਕੰਪਨੀ ਇਸ ਫੀਚਰ ਲਈ ਟਾਈਮ ਲਿਮਟ ਨੂੰ ਐਕਸਟੈਂਡ ਕਰ ਸਕਦੀ ਹੈ। ਅਜੇ ਇਕ ਘੰਟਾ ਪਹਿਲਾ ਸੈਂਡ ਕੀਤੇ ਗਏ ਮੈਸੇਜ ਨੂੰ ਡਿਲੀਟ ਕੀਤਾ ਜਾ ਸਕਦਾ ਹੈ।
ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫੀਚਰ ਨੂੰ ਸਾਲ 2017 ’ਚ ਰੋਲਆਊਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਇਸ ਨੂੰ ਕਈ ਵਾਰ ਅਪਡੇਟ ਕੀਤਾ ਜਾ ਚੁੱਕਾ ਹੈ। ਸ਼ੁਰੂਆਤ ’ਚ ਮੈਸੇਜ ਨੂੰ ਸਾਰਿਆਂ ਲਈ ਡਿਲੀਟ ਕਰਨ ਲਈ ਸੈਂਡ ਕਰਨ ਤੋਂ ਬਾਅਦ 8 ਮਿੰਟ ਦੀ ਹੀ ਲਿਮਟ ਮਿਲਦੀ ਸੀ। ਹਾਲਾਂਕਿ, ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਦੋਵੇਂ ਯੂਜ਼ਰਸ ਬਿਨਾਂ ਕਿਸੇ ਟਾਈਮ ਲਿਮਟ ਦੇ ਐਪ ’ਚੋਂ ਪੁਰਾਣੇ ਮੈਸੇਜ ਨੂੰ ਹਟਾ ਸਕਦੇ ਹਨ।
ਵਟਸਐਪ ਨੂੰ ਟ੍ਰੈਕ ਕਰਨ ਵਾਲੀ ਵੈੱਬਸਾਈਟ WABetaInfo ਨੇ ਇਸ ਫੀਚਰ ਨਾਲ ਜੁੜਿਆ ਸਕਰੀਨਸ਼ਾਟ ਸਾਂਝਾ ਕੀਤਾ ਹੈ ਜਿਸ ਵਿਚ ਇਕ ਡਾਇਲਾਗ ਬਾਕਸ ਦਿਸ ਰਿਹਾ ਹੈ ਜਿਸ ਵਿਚ ਯੂਜ਼ਰ ਨੂੰ ਸਿਰਫ ਆਪਣੇ ਲਈ ਜਾਂ ਸਾਰਿਆਂ ਲਈ ਮੈਸੇਜ ਡਿੀਟ ਕਰਨ ਦਾ ਆਪਸ਼ਨ ਮਿਲ ਰਿਹਾ ਹੈ।