WhatsApp ਰਾਹੀਂ ਵੀ ਖ਼ਰੀਦ ਸਕੋਗੇ ਸਿਹਤ ਬੀਮਾ, ਜਲਦ ਸ਼ੁਰੂ ਹੋਵੇਗੀ ਸੇਵਾ
Wednesday, Dec 16, 2020 - 04:34 PM (IST)
ਗੈਜੇਟ ਡੈਸਕ– ਵਟਸਐਪ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਭਾਰਤ ’ਚ ਆਪਣੇ ਯੂਜ਼ਰਸ ਨੂੰ ਵਿੱਤੀ ਸੇਵਾਵਾਂ ਤਕ ਵਿਆਪਕ ਉਪਲੱਬਧ ਕਰਵਾਉਣ ਲਈ ਇਸ ਸਾਲ ਦੇ ਅੰਤ ਤਕ ਕਿਫਾਇਤੀ sachet-sized ਸਿਹਤ ਬੀਮਾ ਖ਼ਰੀਦਣ ਦੀ ਪੇਸ਼ਕਸ਼ ਕਰੇਗੀ। sachet-sized ਬੀਮਾ ਯੋਜਨਾਵਾਂ ’ਚ ਖ਼ਾਸ ਜ਼ਰੂਰਤਾਂ ’ਤੇ ਆਧਾਰਿਤ ਬੀਮਾ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਜਿਨ੍ਹਾਂ ’ਚ ਪ੍ਰੀਮੀਅਮ ਅਤੇ ਬੀਮਾ ਕਵਰ ਦੋਵੇਂ ਹੀ ਕੰਮ ਹੁੰਦੇ ਹਨ।
ਇਹ ਵੀ ਪੜ੍ਹੋ– ਪੂਰੇ ਦੇਸ਼ ’ਚ ਸ਼ੁਰੂ ਹੋਈ WhatsApp Payments ਸੇਵਾ, ਮੈਸੇਜ ਦੀ ਤਰ੍ਹਾਂ ਭੇਜ ਸਕਦੇ ਹੋ ਪੈਸੇ
ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਨੇ ਕਿਹਾ ਕਿ ਉਸ ਦੀ ਭੁਗਤਾਨ ਸੁਵਿਧਾ ਹੁਣ ਬੈਂਕਿੰਗ ਹਿੱਸੇਦਾਰਾਂ ਭਾਰਤੀ ਸਟੇਟ ਬੈਂਕ, ਐੱਚ.ਡੀ.ਐੱਫ.ਸੀ., ਬੈਂਕ, ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਐਕਸਿਸ ਬੈਂਕ ਦੇ ਸਮਰਥਨ ਨਾਲ ਦੇਸ਼ ਭਰ ’ਚ (ਮੌਜੂਦਾ 2 ਕਰੋੜ ਯੂਜ਼ਰਸ ਤਕ) ਉਪਲੱਬਧ ਹੈ।
ਇਹ ਵੀ ਪੜ੍ਹੋ– ਜਲਦੀ ਖ਼ਤਮ ਹੋ ਰਹੀ ਹੈ ਬੈਟਰੀ ਤਾਂ ਹੁਣੇ ਬਦਲੋ ਫੋਨ ਦੀਆਂ ਇਹ 4 ਸੈਟਿੰਗਾਂ
ਵਟਸਐਪ ਇੰਡੀਆ ਦੇ ਮੁਖੀ ਅਭਿਜੀਤ ਬੋਸ ਨੇ ਫੇਸਬੁੱਕ ਦੇ ਪ੍ਰੋਗਰਾਮ ‘ਫਿਊਲ ਆਫ ਇੰਡੀਆ 2020’ ’ਚ ਕਿਹਾ ਕਿ ਵਟਸਐਪ ਭਾਰਤ ’ਚ 40 ਕਰੋੜ ਤੋਂ ਜ਼ਿਆਦਾ ਸਰਗਰਮ ਯੂਜ਼ਰਸ ਲਈ ਵਚਨਬੱਧ ਹੈ, ਇਹ ਸਾਡਾ ਸਭ ਤੋਂ ਵੱਡਾ ਬਾਜ਼ਾਰ ਹੈ। ਸਾਡੀ ਪਹਿਲ ਹਮੇਸ਼ਾ ਲੋਕਾਂ ਨੂੰ ਇਕ-ਦੂਜੇ ਨਾਲ ਜੁੜਨ ਲਈ ਸਭ ਤੋਂ ਆਸਾਨ, ਭਰੋਸੇਮੰਦ, ਨਿੱਜੀ ਅਤੇ ਸੁਰੱਖਿਅਤ ਸਾਧਨ ਮੁਹੱਈਆ ਕਰਵਾਉਣਾ ਹੋਵੇਗਾ। ਹਾਲਾਂਕਿ, ਭਾਰਤ ’ਚ ਅਸੀਂ 4 ਹੋਰ ਸਤੰਭਾਂ ’ਤੇ ਵੀ ਨਿਰਮਾਣ ਕਰ ਰਹੇ ਹਾਂ।
ਇਹ ਵੀ ਪੜ੍ਹੋ– ਪੁਰਾਣੇ TV ਨੂੰ ਦੋ ਮਿੰਟ ’ਚ ਬਣਾਓ ਸਮਾਰਟ TV, ਇਹ ਹਨ ਆਸਾਨ ਤਰੀਕੇ
ਉਨ੍ਹਾਂ ਕਿਹਾ ਕਿ ਵਟਸਐਪ ਭਾਰਤ ਦੇ ਛੋਟੇ ਵਪਾਰਾਂ ਅਤੇ ਜ਼ਿਆਦਾ ਡਿਜੀਟਲੀਕਰਣ ’ਚ ਮਦਦ ਕਰਨਾ ਚਾਹੁੰਦਾ ਹੈ ਤਾਂ ਜੋ ਯੂਜ਼ਰਸ ਲਈ ਆਪਣੇ ਪਸੰਦੀਦਾ ਵਪਾਰਾਂ ਨਾਲ ਜੁੜਨਾ ਅਤੇ ਉਨ੍ਹਾਂ ਨੂੰ ਖ਼ਰੀਦਣਾ ਆਸਾਨ ਹੋ ਸਕੇ। ਇਸ ਲਈ ਸਾਰੇ ਖ਼ੇਤਰਾਂ ’ਚ ਡਿਜੀਟਲ ਭੁਗਤਾਨ ਦਾ ਨਿਰਮਾਣ ਕਰਨਾ ਹੈ, ਖ਼ਾਸ ਕਰਕੇ ਭਾਰਤ ’ਚ ਬਿਨਾਂ ਲਾਈਸੈਂਸ ਵਾਲੇ ਯੂਜ਼ਰਸ ਲਈ।
ਇਹ ਵੀ ਪੜ੍ਹੋ– Dell ਲਿਆਈ 11ਵੀਂ ਜਨਰੇਸ਼ਨ ਦੇ ਇੰਟੈਲ ਪ੍ਰੋਸੈਸਰ ਵਾਲਾ ਲੈਪਟਾਪ, ਕੀਮਤ ਕਰ ਦੇਵੇਗੀ ਹੈਰਾਨ
ਬੋਸ ਨੇ ਕਿਹਾ ਕਿ ਵਟਸਐਪ ਲਗਾਤਾਰ ਕਈ ਯੋਜਨਾਵਾਂ ’ਤੇ ਕੰਮ ਕਰ ਰਿਹਾ ਹੈ ਤਾਂ ਜੋ ਇਹ ਯਕੀਨੀ ਕਰਨ ’ਚ ਮਦਦ ਮਿਲ ਸਕੇ ਕਿ ਹਰ ਵਿਅਕਤੀ ਆਪਣੇ ਮੋਬਾਇਲ ਡਿਵਾਈਸ ਰਾਹੀਂ ਸਭ ਤੋਂ ਬੁਨਿਆਦੀ ਵਿੱਤੀ ਸੇਵਾਵਾਂ ਅਤੇ ਆਜੀਵਿਕਾ ਸੰਬੰਧੀ ਸੇਵਾਵਾਂ ਨੂੰ ਪਾ ਸਕੇ। ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਅੰਤ ਤਕ ਲੋਕ ਵਟਸਐਪ ਰਾਹੀਂ ਕਿਫਾਇਤੀ ਸਕੈਚ-ਸਾਈਜ਼ ਸਿਹਤ ਬੀਮਾ ਖ਼ਰੀਦ ਸਕਣਗੇ।
ਇਹ ਵੀ ਪੜ੍ਹੋ– Google Maps ਦੀ ਇਕ ਗਲਤੀ ਕਾਰਨ ਨੌਜਵਾਨ ਨੂੰ ਮਿਲੀ ਦਰਦਨਾਕ ਮੌਤ
ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਐਡੁ-ਟੈੱਕ ਅਤੇ ਐਗਰੀ-ਟੈੱਕ ਵਰਗੇ ਹੋਰ ਖ਼ੇਤਰਾਂ ’ਚ ਕੀਤੀ ਜਾ ਰਹੀ ਪਹਿਲ ਨਾਲ ਜ਼ਿਆਦਾ ਡਿਜੀਟਲ ਅਰਥਵਿਵਸਥਾ ਬਣਾਉਣ ਦੇ ਸਰਕਾਰ ਦੇ ਟੀਚੇ ਨੂੰ ਪਾਉਣ ’ਚ ਮਦਦ ਮਿਲੇਗੀ। ਇਕ ਬਿਆਨ ’ਚ ਵਟਸਐਪ ਨੇ ਕਿਹਾ ਕਿ ਇਸ ਸਾਲ ਦੇ ਅੰਤ ਤਕ ਐੱਸ.ਬੀ.ਆਈ. ਦਾ ਕਿਫਾਇਤੀ ਸਿਹਤ ਬੀਮਾ ਵਟਸਐਪ ਰਾਹੀਂ ਖ਼ਰੀਦਿਆ ਜਾ ਸਕੇਗਾ।