ਹੁਣ Whatsapp ਦੇ ਵੀਡੀਓ ਕਾਲਿੰਗ ''ਚ ਵੀ ਐਡ ਹੋਵੇਗੀ ਐਨਕ੍ਰਿਪਸ਼ਨ

Sunday, Nov 20, 2016 - 12:39 PM (IST)

ਹੁਣ Whatsapp ਦੇ ਵੀਡੀਓ ਕਾਲਿੰਗ ''ਚ ਵੀ ਐਡ ਹੋਵੇਗੀ ਐਨਕ੍ਰਿਪਸ਼ਨ
ਜਲੰਧਰ- ਦੁਨੀਆ ਦੀ ਸਭ ਤੋਂ ਲੋਕਪ੍ਰਿਅ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਹਾਲ ਹੀ ''ਚ ਆਪਣੇ ਯੂਜ਼ਰਸ ਲਈ ਵੀਡੀਓ ਕਾਲਿੰਗ ਫੀਚਰ ਲਾਂਚ ਕੀਤਾ ਹੈ। ਰਿਪੋਰਟ ਮੁਤਾਬਕ ਵਟਸਐਪ ਦੇ ਕੋ-ਫਾਊਂਡਰ ਜਾਂ ਕਾਮ ਨੇ ਕਿਹਾ ਹੈ ਕਿ ਸੋਮਵਾਰ ਤੋਂ ਵਟਸਐਪ ''ਚ ਐਨਕ੍ਰਿਪਟਿਡ ਵੀਡੀਓ ਕਾਲਿੰਗ ਸ਼ੁਰੂ ਹੋ ਜਾਵੇਗੀ। 
ਵਟਸਐਪ ਦੇ ਕੋ-ਫਾਊਂਡਰ ਜਾਂ ਕਾਮ ਮੁਤਾਬਕ ਇਨੀਂ ਦਿਨੀਂ ਜ਼ਿਆਦਾਤਰ ਯੂਜ਼ਰਸ ਵੀਡੀਓ ਕਾਲਿੰਗ ਨੂੰ ਪਸੰਦ ਕਰ ਰਹੇ ਹਨ ਅਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਯੂਜ਼ਰਸ ਨੂੰ ਆਡੀਓ ਕਾਲ ਦੀ ਤਰ੍ਹਾਂ ਹੀ ਵੀਡੀਓ ਕਾਲਿੰਗ ਫੀਚਰ ਵੀ ਵਧੀਆ ਮਿਲੇ। ਇਸ ਤੋਂ ਪਹਿਲਾਂ ਫੇਸਬੁਕ ਦੀ ਮਲਕੀਅਤ ਵਾਲੀ ਮੈਸੇਜ ਸਰਵਿਸ ਚੈਟ ਮੈਸੇਜਿੰਗ ਸਰਵਿਸ ਨੇ ਇਸ ਸਾਲ ਦੀ ਸ਼ੁਰੂਅਤ ''ਚ ਹੀ ਚੈਟ ਮੈਸੇਜਿੰਗ ਅਤੇ ਆਡੀਓ ਕਾਲ ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਪੇਸ਼ ਕੀਤਾ ਸੀ। 
ਵਟਸਐਪ ਦੇ ਮੁਕਾਬਲੇ ਦੇ ਐਪਸ ਜਿਵੇਂ ਸਕਾਈਪ ਅਤੇ ਫੇਸ ਟਾਈਮ ਦੇ ਮੈਸੇਜਿੰਗ ''ਤੇ ਵੀਡੀਓ ਸਰਵਿਸ ਦੇ ਰਹੇ ਹਨ ਪਰ ਪ੍ਰਾਈਵੇਸੀ ਐਡਵੋਕੇਟਸ ਮੁਤਾਬਕ ਸਕਾਈਪ ਦੇ ਮੈਸੇਜ ਅਤੇ ਵੀਡੀਓ ''ਤੇ ਫੁੱਲ ਐਨਕ੍ਰਿਪਸ਼ਨ ਉਪਲੱਬਧ ਨਹੀਂ ਹੋਈ ਹੈ। ਇਹ ਸਰਵਿਸ ਸਿਰਫ ਪਾਰਸ਼ੀਅਲ ਐਨਕ੍ਰਿਪਸ਼ਨ ਹੀ ਪ੍ਰੋਵਾਈਡ ਕਰਵਾਉਂਦੀ ਹੈ ਨਾ ਕਿ ਐਂਡ-ਟੂ-ਐਂਡ ਐਨਕ੍ਰਿਪਸ਼ਨ।

Related News