WhatsApp ’ਤੇ ਕਿਸ ਨਾਲ ਕਰਦੇ ਹੋ ਸਭ ਤੋਂ ਜ਼ਿਆਦਾ ਗੱਲਾਂ, ਸਕਿੰਟਾਂ ’ਚ ਕਰੋ ਪਤਾ
Thursday, Sep 23, 2021 - 01:26 PM (IST)
ਗੈਜੇਟ ਡੈਸਕ– ਅੱਜ ਦੇ ਦੌਰ ’ਚ ਲੋਕ ਚੈਟਿੰਗ ਤੋਂ ਲੈ ਕੇ ਵੀਡੀਓ ਕਾਲਿੰਗ ਤਕ ਵਟਸਐਪ ਦੀ ਹੀ ਵਰਤੋਂ ਕਰਦੇ ਹਨ। ਵਟਸਐਪ ਲਿਸਟ ’ਚ ਕੁਝ ਕਾਨਟੈਕਟ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਅਸੀਂ ਸਭ ਤੋਂ ਜ਼ਿਆਦਾ ਗੱਲਾਂ ਕਰਦੇ ਹਾਂ ਅਤੇ ਇਨ੍ਹਾਂ ਨੂੰ ਹੀ ਅਸੀਂ ਸਭ ਤੋਂ ਜ਼ਿਆਦਾ ਫੋਟੋਆਂ ਅਤੇ ਵੀਡੀਓਜ਼ ਵੀ ਭੇਜਦੇ ਹਾਂ। ਅੱਜ ਅਸੀਂ ਤੁਹਾਨੂੰ ਇਕ ਅਜਿਹਾ ਤਰੀਕਾ ਦੱਸਾਂਗੇ ਜਿਸ ਨਾਲ ਤੁਹਾਨੂੰ ਸਕਿੰਟਾਂ ਨਾਲ ਪਤਾ ਲੱਗ ਜਾਵੇਗਾ ਕਿ ਤੁਸੀਂ ਕਿਸ ਕਾਨਟੈਕਟ ਨਾਲ ਕਿੰਨੀਆਂ ਮੀਡੀਆ ਫਾਈਲਾਂ ਅਤੇ ਮੈਸੇਜ ਸਾਂਝੇ ਕੀਤੇ ਹਨ।
ਇਹ ਵੀ ਪੜ੍ਹੋ– ਬੁਰੀ ਖ਼ਬਰ! 1 ਨਵੰਬਰ ਤੋਂ ਇਨ੍ਹਾਂ 43 ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ ਵਟਸਐਪ, ਦੇਖੋ ਪੂਰੀ ਲਿਸਟ
ਇੰਝ ਕਰੋ ਪਤਾ
- ਇਸ ਲਈ ਸਭ ਤੋਂ ਪਹਿਲਾਂ ਆਪਣੇ ਵਟਸਐਪ ਨੂੰ ਓਪਨ ਕਰੋ।
- ਐਪ ਦੇ ਸੱਜੇ ਪਾਸੇ ਮੌਜੂਦ ਤਿੰਨ ਬਿੰਦੀਆਂ ’ਤੇ ਕਲਿੱਕ ਕਰਕੇ ਸੈਟਿੰਗ ’ਚ ਜਾਓ।
- ਸੈਟਿੰਗ ’ਚ ਜਾਣ ਤੋਂ ਬਾਅਦ ਡਾਟਾ ਐਂਡ ਸਟੋਰੇਜ ਯੂਸੇਜ਼ ਆਪਸ਼ਨ ’ਤੇ ਕਲਿੱਕ ਕਰੋ। ਹੁਣ ਸਟੋਰੇਜ ਯੂਸੇਜ਼ ਆਪਸ਼ਨ ਵਿਖਾਈ ਦੇਵੇਗਾ, ਉਸ ਤੇ ਕਲਿੱਕ ਕਰੋ।
- ਇਥੇ ਤੁਹਾਨੂੰ ਉਨ੍ਹਾਂ ਕਾਨਟੈਕਟ ਦੀ ਇਕ ਲਿਸਟ ਵਿਖਾਈ ਦੇਵੇਗੀ ਜਿਨ੍ਹਾਂ ਨਾਲ ਤੁਸੀਂ ਜ਼ਿਆਦਾ ਗੱਲਾਂ ਕਰਦੇ ਹੋ।
- ਜਿਵੇਂ ਹੀ ਤੁਸੀਂ ਇਨ੍ਹਾਂ ਕਾਨਟੈਕਟ ’ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਜਾਣਕਾਰੀ ਮਿਲੇਗੀ ਕਿ ਤੁਸੀਂ ਕਿੰਨੇ ਮੈਸੇਜ, ਫੋਟੋਆਂ, ਵੀਡੀਓਜ਼ ਅਤੇ ਆਡੀਓ ਮੈਸੇਜ ਰਿਸੀਵ ਜਾਂ ਫਿਰ ਸੈਂਡ ਕੀਤੇ ਹਨ।
ਇਹ ਵੀ ਪੜ੍ਹੋ– WhatsApp ਨੇ 30 ਲੱਖ ਭਾਰਤੀ ਖਾਤਿਆਂ ’ਤੇ ਲਗਾਈ ਰੋਕ, ਜਾਣੋ ਕਾਰਨ