WhatsApp ''ਚ ਆ ਰਿਹੈ ਬੇਹੱਦ ਸ਼ਾਨਦਾਰ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
Saturday, Jul 13, 2024 - 05:36 PM (IST)

ਗੈਜੇਟ ਡੈਸਕ- ਮੈਟਾ ਦੀ ਮਲਕੀਅਤ ਵਾਲਾ ਇੰਸਟੈਂਟ ਮਲਟੀਮੀਡੀਆ ਮੈਸੇਜਿੰਗ ਐਪ ਵਟਸਐਪ ਇਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਆਉਣ ਤੋਂ ਬਾਅਦ ਚੈਟਿੰਗ ਕਰਨਾ ਹੋਰ ਵੀ ਮਜ਼ੇਦਾਰ ਹੋ ਜਾਵੇਗਾ। ਵਟਸਐਪ 'ਚ ਨਵਾਂ ਫੀਚਰ ਦੇ ਆਉਣ ਤੋਂ ਬਾਅਦ ਵੌਇਸ ਮੈਸੇਜ ਆਪਣੇ ਆਪ ਟੈਕਸਟ 'ਚ ਬਦਲ ਜਾਣਗੇ। ਵਟਸਐਪ ਟ੍ਰਾਂਸਕ੍ਰਾਈਬ ਵੌਇਸ ਮੈਸੇਜ 'ਤੇ ਕੰਮ ਕਰ ਰਿਹਾ ਹੈ। ਇਸ ਦੀ ਜਾਣਕਾਰੀ ਵਟਸਐਪ ਦੇ ਫੀਚਰ ਨੂੰ ਟ੍ਰੈਕ ਕਰਨ ਵਾਲੇ WABetaInfo ਨੇ ਦਿੱਤੀ ਹੈ। ਇਸ ਫੀਚਰ ਦੀ ਟੈਸਟਿੰਗ ਪਹਿਲਾਂ ਆਈ.ਓ.ਐੱਸ. 'ਤੇ ਹੋ ਚੁੱਕੀ ਹੈ ਅਤੇ ਹੁਣ ਇਸ ਨੂੰ ਐਂਡਰਾਇਡ 'ਤੇ ਟੈਸਟ ਕੀਤਾ ਜਾ ਰਿਹਾ ਹੈ।
ਵੌਇਸ ਮੈਸੇਜ ਟ੍ਰਾਂਸਕ੍ਰਿਪਸ਼ਨ
ਰਿਪੋਰਟ ਮੁਤਾਬਕ, ਇਹ ਫੀਚਰ ਡਿਫਾਲਟ ਰੂਪ ਨਾਲ ਐਕਟਿਵ ਨਹੀਂ ਹੋਵੇਗਾ, ਸਗੋਂ ਯੂਜ਼ਰਜ਼ ਨੂੰ ਦੱਸਣਾ ਹੋਵੇਗਾ ਕਿ ਉਹ ਕਿਸੇ ਵੌਇਸ ਮੈਸੇਜ ਦਾ ਟ੍ਰਾਂਸਕ੍ਰਿਪਸ਼ਨ ਚਾਹੁੰਦਾ ਹੈ ਜਾਂ ਨਹੀਂ। ਵਟਸਐਪ ਦੇ ਨਵੇਂ ਫੀਚਰ ਦੀ ਟੈਸਟਿੰਗ ਐਂਡਰਾਇਡ ਬੀਟਾ ਵਰਜ਼ਨ 2.24.15.5 'ਤੇ ਹੋ ਰਹੀ ਹੈ। ਵਟਸਐਪ ਦਾ ਵੌਇਸ ਟ੍ਰਾਂਸਕ੍ਰਿਪਸ਼ਨ ਫੀਚਰ ਹਿੰਦੀ, ਅੰਗਰੇਜ਼ੀ, ਰਸ਼ੀਅਨ, ਸਪੈਨਿਸ਼ ਵਰਗੀਆਂ ਭਾਸ਼ਾਵਾਂ ਨੂੰ ਸਪੋਰਟ ਕਰੇਗਾ।
ਦੱਸ ਦੇਈਏ ਕਿ ਵਟਸਐਪ ਇਕ ਹੋਰ ਨਵੇਂ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ ਜੋ ਗਰੁੱਪ ਮੈਸੇਜਿੰਗ ਨੂੰ ਬਿਹਤਰ ਬਣਾਏਗਾ ਅਤੇ ਬਿਹਤਰ ਸਕਿਓਰਿਟੀ ਵੀ ਦੇਵੇਗਾ। ਵਟਸਐਪ ਗਰੁੱਪ 'ਚ ਨਵੇਂ ਮੈਂਬਰਾਂ ਨੂੰ ਗਰੁੱਪ ਦੀ ਸੰਦਰਭੀ ਜਾਣਕਾਰੀ ਦਿਸੇਗੀ। ਇਸ ਨਾਲ ਮੈਂਬਰ ਨੂੰ ਇਹ ਤੈਅ ਕਰਨ 'ਚ ਆਸਾਨੀ ਹੋਵੇਗੀ ਕਿ ਉਸ ਨੂੰ ਗਰੁੱਪ ਵਿਚ ਸ਼ਾਮਲ ਹੋਣਾ ਚਾਹੀਦਾ ਹੈ ਜਾਂ ਨਹੀਂ। ਸੰਦਰਭੀ ਜਾਣਕਾਰੀ ਦੇ ਨਾਲ ਗਰੁੱਪ ਐਗਜ਼ਿਟ ਲਈ ਇਕ ਸ਼ਾਰਟਕੱਟ ਬਟਨ ਵੀ ਦਿਖਾਈ ਦੇਵੇਗਾ। ਜੇਕਰ ਨਵੇਂ ਮੈਂਬਰ ਨੂੰ ਗਰੁੱਪ ਪਸੰਦ ਨਹੀਂ ਆਉਂਦਾ ਤਾਂ ਉਹ ਤੁਰੰਤ ਇਸ ਬਟਨ ਰਾਹੀਂ ਗਰੁੱਪ ਤੋਂ ਐਗਜ਼ਿਟ ਹੋ ਜਾਵੇਗਾ।