ਸਾਵਧਾਨ! WhatsApp ’ਤੇ ਆ ਰਿਹੈ ਇਹ ‘Scary Message’, ਖੋਲ੍ਹਦੇ ਹੀ ਕ੍ਰੈਸ਼ ਹੋ ਰਹੀ ਐਪ

Wednesday, Sep 09, 2020 - 10:28 AM (IST)

ਸਾਵਧਾਨ! WhatsApp ’ਤੇ ਆ ਰਿਹੈ ਇਹ ‘Scary Message’, ਖੋਲ੍ਹਦੇ ਹੀ ਕ੍ਰੈਸ਼ ਹੋ ਰਹੀ ਐਪ

ਗੈਜੇਟ ਡੈਸਕ– ਵਟਸਐਪ ’ਤੇ ਅੱਜ-ਕੱਲ੍ਹ ਇਕ ਅਜੀਬ ਮੈਸੇਜ ਆ ਰਿਹਾ ਹੈ। ਇਸ ਮੈਸੇਜ ਦੇ ਰਿਸੀਵ ਹੁੰਦੇ ਹੀ ਐਪ ਕ੍ਰੈਸ਼ ਜਾਂ ਫ੍ਰੀਜ਼ ਹੋ ਜਾਂਦਾ ਹੈ। ਇਹ ਮੈਸੇਜ ਲੰਬੇ ਹਨ ਅਤੇ ਇਨ੍ਹਾਂ ਨੂੰ ਸਪੈਸ਼ਲ ਕਰੈਕਟਰਾਂ ਦੀ ਮਦਦ ਨਾਲ ਲਿਖਿਆ ਗਿਆ ਹੈ ਜਿਸ ਨੂੰ ਵਟਸਐਪ ਡੀਕੋਡ ਨਹੀਂ ਕਰ ਪਾਉਂਦਾ। ਇਸੇ ਕਾਰਨ ਐਪ ਦੇ ਕ੍ਰੈਸ਼ ਹੋਣ ਦੀ ਸਮੱਸਿਆ ਆ ਰਹੀ ਹੈ। ਬ੍ਰਾਜ਼ੀਲ ਦੇ ਨਾਲ ਹੀ ਦੁਨੀਆ ਦੇ ਕਈ ਦੇਸ਼ਾਂ ਦੇ ਯੂਜ਼ਰਸ ਨੇ ਵਟਸਐਪ ’ਚ ਆ ਰਹੀ ਇਸ ਸਮੱਸਿਆ ਬਾਰੇ ਰਿਪੋਰਟ ਕੀਤਾ ਹੈ। WABetaInfo ਨੇ ਇਸ ਨੂੰ ‘Scary Message’ ਕਿਹਾ ਹੈ ਅਤੇ ਦੱਸਿਆ ਹੈ ਕਿ ਇਹ ਕਾਫੀ ਖ਼ਤਰਨਾਕ ਹੈ, ਜਿਸ ਨਾਲ ਵਟਸਐਪ ਦਾ ਪੂਰਾ ਐਕਸਪੀਰੀਅੰਸ ਤਬਾਹ ਹੋ ਸਕਦਾ ਹੈ। 

ਮੈਸੇਜ ਪ੍ਰੋਸੈਸ ਨਾ ਕਰ ਸਕਣ ਕਾਰਨ ਪੂਰੀ ਤਰ੍ਹਾਂ ਕ੍ਰੈਸ਼ ਹੁੰਦੀ ਹੈ ਐਪ
WABetaInfo ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਇਸ ਮੈਸੇਜ ’ਚ ਅਜੀਬ ਕਰੈਕਟਰਾਂ ਦੀ ਵਰਤੋਂ ਕੀਤੀ ਗਈ ਹੈ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਨਿਕਲਦਾ। WABetaInfo ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਕੋਈ ਕਾਨਟੈਕਟ ਅਜਿਹਾ ਮੈਸੇਜ ਭੇਜ ਸਕਦਾ ਹੈ ਜਿਸ ਵਿਚ ਅਜੀਬ ਕਰੈਕਟਰਾਂ ਦਾ ਇਸਤੇਮਾਲ ਕੀਤਾ ਗਿਆ ਹੋਵੇ। ਜੇਕਰ ਤੁਸੀਂ ਇਨ੍ਹਾਂ ਨੂੰ ਪੂਰਾ ਪੜ੍ਹੋਗੇ ਤਾਂ ਤੁਸੀਂ ਪਾਓਗੇ ਕਿ ਇਨ੍ਹਾਂ ਮੈਸੇਜਿਸ ਦਾ ਕੋਈ ਮਤਲਬ ਨਹੀਂ ਨਿਕਲਦਾ ਪਰ ਹੋ ਸਕਦਾ ਹੈ ਕਿ ਵਟਸਐਪ ਇਸ ਮੈਸੇਜ ਦਾ ਗਲਤ ਮਤਲਬ ਸਮਝ ਸਮਝਦਾ ਹੋਵੇ। ਕਈ ਵਾਰ ਵਟਸਐਪ ਵੀ ਮੈਸੇਜਿਸ ਨੂੰ ਪੂਰੀ ਤਰ੍ਹਾਂ ਰੈਂਡਰ ਨਹੀਂ ਕਰ ਪਾਉਂਦਾ ਕਿਉਂਕਿ ਉਨ੍ਹਾਂ ਦੇ ਢਾਂਚੇ  ਪੂਰੀ ਤਰ੍ਹਾਂ ਅਜੀਬ ਹੁੰਦੇ ਹਨ। ਇਨ੍ਹਾਂ ਮੈਸੇਜਿਸ ਦੇ ਕੰਬੀਨੇਸ਼ਨ ਇਕ ਅਜਿਹੀ ਸਥਿਤੀ ਪੈਦਾ ਕਰ ਦਿੰਦੇ ਹਨ ਜਿਨ੍ਹਾਂ ਕਾਰਨ ਵਟਸਐਪ ਨੂੰ ਪ੍ਰੋਸੈਸ ਨਹੀਂ ਕਰ ਪਾਉਂਦਾ ਅਤੇ ਐਪ ਪੂਰੀ ਤਰ੍ਹਾਂ ਕ੍ਰੈਸ਼ ਹੋ ਜਾਂਦੀ ਹੈ। 

 

ਵਾਰ-ਵਾਰ ਐਪ ਖੋਲ੍ਹਣ ਨਾਲ ਵੀ ਨਹੀਂ ਪੈਂਦਾ ਫਰਕ
ਐਪ ਦੇ ਕ੍ਰੈਸ਼ ਹੋਣ ਨਾਲ ਯੂਜ਼ਰ ਐਪ ਨੂੰ ਓਪਨ ਨਹੀਂ ਕਰ ਪਾਉਂਦੇ। ਜੇਕਰ ਯੂਜ਼ਰ ਵਾਰ-ਵਾਰ ਐਪ ਖੋਲ੍ਹਣ ਦੀ ਕੋਸ਼ਿਸ਼ ਕਰਨ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਅਤੇ ਵਟਸਐਪ ਬੰਦ ਹੀ ਰਹਿੰਦਾ ਹੈ। ਦੁਨੀਆ ਭਰ ਦੇ ਯੂਜ਼ਰਸ ਨੇ ਇਸ ਸਮੱਸਿਆ ਬਾਰੇ ਰਿਪੋਰਟ ਕੀਤਾ ਹੈ ਪਰ ਬ੍ਰਾਜ਼ੀਲ ਦੇ ਯੂਜ਼ਰਸ ਨੂੰ ਇਸ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। 

ਵਰਚੁਅਲ ਕਾਰਡ ਦੇ ਰੂਪ ’ਚ ਆ ਰਹੇ ਮੈਸੇਜ
ਰਿਪੋਰਟ ’ਚ ਕਿਹਾ ਗਿਆ ਹੈ ਕਿ ਇਹ ਮੈਸੇਜ ਵਰਚੁਅਲ ਕਾਰਡ (vcard) ਦੇ ਰੂਪ ’ਚ ਵੀ ਭੇਜੇ ਜਾ ਰਹੇ ਹਨ। WABetaInfo ਨੇ ਕਿਹਾ ਕਿ ਜੇਕਰ ਤੁਸੀਂ ਇਸ ਵਰਚੁਅਲ ਕਾਰਡ ਮੈਸੇਜ ਨੂੰ ਖੋਲ੍ਹਦੇ ਹੋ ਤਾਂ ਤੁਸੀਂ ਪਾਓਗੇ ਕਿ ਇਥੇ 100 ਦੇ ਲਗਭਗ ਐਸੋਸੀਏਟਿਡ ਕਾਨਟੈਕਟ ਹੋਣਗੇ। ਹਰ ਕਾਨਟੈਕਟ ਦਾ ਨਾਂ ਬੇਹੱਦ ਲੰਬਾ ਅਤੇ ਅਜੀਬ ਹੋਵੇਗਾ ਅਤੇ ਇਨ੍ਹਾਂ ’ਚ ਹੀ ਕ੍ਰੈਸ਼ ਕੋਡ ਲੁਕਿਆ ਰਹਿੰਦਾ ਹੈ। ਕਈ ਵਾਰ ਵਰਚੁਅਲ ਕਾਰਡਸ ’ਚ ਛੇੜਛਾੜ ਕਰਕੇ Payload ਇੰਜੈਕਟ ਕਰ ਦਿੱਤਾ ਜਾਂਦਾ ਹੈ ਜੋ ਕਿ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੰਦਾ ਹੈ। 

 

ਕੀ ਹੈ ਬਚਣ ਦਾ ਤਰੀਕਾ
ਜੇਕਰ ਤੁਸੀਂ ਅਜੀਬ ਕਰੈਕਟਰ ਵਾਲੇ ਕਿਸੇ ਵਟਸਐਪ ਮੈਸੇਜ ਨੂੰ ਰਿਸੀਵ ਕਰਦੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਉਸ ਕਾਨਟੈਕਟ ਨੂੰ WhatsApp Web ਰਾਹੀਂ ਬਲਾਕ ਕਰ ਦਿਓ। ਕਾਨਟੈਕਟ ਨੂੰ ਬਲਾਕ ਕਰਨ ਤੋਂ ਬਾਅਦ ਆਪਣੇ ਗਰੁੱਪ ਦੀ ਪ੍ਰਾਈਵੇਸੀ ਸੈਟਿੰਗ ਨੂੰ 'My Contacts' ਜਾਂ 'My Contacts Except' ’ਤੇ ਸੈੱਟ ਕਰ ਦਿਓ। ਇਸ ਤੋਂ ਬਾਅਦ ਜੇਕਰ ਤੁਸੀਂ ਵਟਸਐਪ ਨੂੰ ਐਕਸੈਸ ਕਰ ਪਾ ਰਹੇ ਹੋ ਤਾਂ ਤੁਹਾਨੂੰ ਵਟਸਐਪ ਵੈੱਬ ਦੀ ਮਦਦ ਨਾਲ ਕ੍ਰੈਸ਼ ਕੋਡ ਵਾਲੇ ਮੈਸੇਜ ਨੂੰਡਿਲੀਟ ਕਰਨਾ ਚਾਹੀਦਾ ਹੈ। ਜੇਕਰ ਇਹ ਤਰੀਕਾ ਕੰਮ ਨਾ ਆਓ ਤਾਂ ਵਟਸਐਪ ਨੂੰ ਫੋਨ ’ਚੋਂ ਅਨਇੰਸਟਾਲ ਕਰਕੇ ਫਿਰ ਤੋਂ ਇੰਸਟਾਲ ਕਰੋ। ਹਾਲਾਂਕਿ, ਅਜਿਹਾ ਕਰਨ ਨਾਲ ਤੁਹਾਡੀ ਚੈਟ ਹਿਸਟਰੀ ਡਿਲੀਟ ਹੋ ਸਕਦੀ ਹੈ। 


author

Rakesh

Content Editor

Related News