WhatsApp 'ਚ ਆਇਆ ਬੇਹੱਦ ਕਮਾਲ ਦਾ ਫੀਚਰ, ਹੁਣ Reels ਦੀ ਤਰ੍ਹਾਂ ਭੇਜ ਸਕੋਗੇ 'ਵੀਡੀਓ ਮੈਸੇਜ'
Friday, Jul 28, 2023 - 05:25 PM (IST)
ਗੈਜੇਟ ਡੈਸਕ- ਵਟਸਐਪ ਦੁਨੀਆ 'ਚ ਸਭ ਤੋਂ ਜ਼ਿਆਦਾ ਇਸਤੇਮਾਲ ਹੋਣ ਵਾਲਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੈ। ਕੰਪਨੀ ਲਗਾਤਾਰ ਇਸ ਪਲੇਟਫਾਰਮ 'ਚ ਨਵੇਂ ਫੀਚਰਜ਼ ਜੋੜਦੀ ਰਹਿੰਦੀ ਹੈ। ਇਸ ਪਲੇਟਫਾਰਮ 'ਤੇ ਇਕ ਹੋਰ ਨਵਾਂ ਫੀਚਰ ਜੋੜਿਆ ਗਿਆ ਹੈ, ਜਿਸਦੀ ਮਦਦ ਨਾਲ ਤੁਸੀਂ ਸ਼ਾਰਟ ਵੀਡੀਓ ਮੈਸੇਜ ਸੈਂਡ ਕਰ ਸਕੋਗੇ।
ਕੰਪਨੀ ਨੇ ਇਸ ਫੀਚਰ ਨੂੰ 'ਵੀਡੀਓ ਮੈਸੇਜ' ਨਾਂ ਦਿੱਤਾ ਹੈ। ਇਹ ਫੀਚਰ ਕਾਫੀ ਹੱਦ ਤਕ ਆਡੀਓ ਮੈਸੇਜ ਵਰਗਾ ਹੀ ਹੈ, ਜਿਸਦੀ ਮਦਦ ਨਾਲ ਤੁਸੀਂ ਇੰਸਟੈਂਟ ਰਿਪਲਾਈ ਕਰ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਯੂਜ਼ਰਜ਼ ਕਿਸੇ ਟੈਕਸਟ ਜਾਂ ਆਡੀਓ ਮੈਸੇਜ ਦੇ ਕੁਇੱਕ ਰਿਪਲਾਈ ਲਈ ਵੀਡੀਓ ਮੈਸੇਜ ਰਿਕਾਰਡ ਕਰ ਸਕਦੇ ਹਨ।
ਇਹ ਵੀ ਪੜ੍ਹੋ– iPhone ਯੂਜ਼ਰਜ਼ ਲਈ WhatsApp ਲਿਆਇਆ ਕਮਾਲ ਦੇ ਫੀਚਰਜ਼, ਚੈਟਿੰਗ ਹੋਵੇਗੀ ਹੋਰ ਵੀ ਮਜ਼ੇਦਾਰ
ਨਵੇਂ ਫੀਚਰ 'ਚ ਕੀ ਹੈ ਖ਼ਾਸ
ਵਟਸਐਪ ਦਾ ਨਵਾਂ ਫੀਚਰ ਇਕ ਰੀਅਲ ਟਾਈਮ ਵੀਡੀਓ ਮੈਸੇਜ ਸਰਵਿਸ ਲੈ ਕੇ ਆਉਂਦਾ ਹੈ, ਜਿਸਦੀ ਮਦਦ ਨਾਲ ਤੁਸੀਂ 60 ਸਕਿੰਟਾਂ ਦੀ ਵੀਡੀਓ ਰਿਕਾਰਡ ਕਰਕੇ ਭੇਜ ਸਕਦੇ ਹੋ। ਕੰਪਨੀ ਦਾ ਦਾਅਵਾ ਹੈ ਕਿ ਇਹ ਮੈਸੇਜ ਐਂਡ-ਟੂ-ਐਂਡ ਐਨਕ੍ਰਿਪਟਿਡ ਹੋਣਗੇ। ਇਸ ਫੀਚਰ ਨੂੰ ਰੋਲਆਊਟ ਕਰ ਦਿੱਤਾ ਗਿਆ ਹੈ ਅਤੇ ਅਗਲੇ ਕੁਝ ਹਫ਼ਤਿਆਂ 'ਚ ਇਹ ਸਾਰੇ ਯੂਜ਼ਰਜ਼ ਤਕ ਪਹੁੰਚ ਜਾਵੇਗਾ।
ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਇਕ ਫੇਸਬੁੱਕ ਪੋਸਟ ਸ਼ੇਅਰ ਕਰਕੇ ਇਸ ਫੀਚਰ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਹੈ ਕਿ ਇਹ ਫੀਚਰ ਕਿਸ ਤਰ੍ਹਾਂ ਵਟਸਐਪ 'ਤੇ ਕੰਮ ਕਰੇਗਾ। ਵਟਸਐਪ ਦਾ ਨਵਾਂ ਫੀਚਰ ਰੀਅਲ ਟਾਈਮ ਵੌਇਸ ਮੈਸੇਜਿੰਗ ਦੀ ਤਰ੍ਹਾਂ ਹੀ ਕੰਮ ਕਰੇਗਾ।
ਇਹ ਵੀ ਪੜ੍ਹੋ– ਰੀਲਜ਼ ਬਣਾਉਣ ਦਾ ਅਜੀਬ ਸ਼ੌਂਕ! ਜੋੜੇ ਨੇ iPhone ਖ਼ਰੀਦਣ ਲਈ ਵੇਚ ਦਿੱਤਾ 8 ਮਹੀਨਿਆਂ ਦਾ ਬੱਚਾ
Mark Zuckerberg just announced that WhatsApp is adding the ability to instantly record and share a video message in your WhatsApp chats!
— WABetaInfo (@WABetaInfo) July 27, 2023
Video messages are a real-time way to respond to chats with whatever you want to say and show in 60 seconds. It's as easy as sending a quick… pic.twitter.com/eOyOv0r3iI
ਇਹ ਵੀ ਪੜ੍ਹੋ– WhatsApp ਦਾ ਵੱਡਾ ਤੋਹਫ਼ਾ, ਹੁਣ ਇੰਨੇ ਲੋਕਾਂ ਨਾਲ ਸ਼ੁਰੂ ਕਰ ਸਕੋਗੇ ਵੀਡੀਓ ਕਾਲ, ਲਿਮਟ ਨੂੰ ਕੀਤਾ ਡਬਲ
ਇੰਝ ਕੰਮ ਕਰੇਗਾ ਇਹ ਫੀਚਰ
ਸਭ ਤੋਂ ਪਹਿਲਾਂ ਵਟਸਐਪ ਚੈਟ ਓਪਨ ਕਰੋ।
ਇਥੇ ਟੈਕਸਟ ਬਾਕਸ ਦੇ ਨਾਲ ਕੈਮਰੇ ਦਾ ਆਈਕਨ ਦਿਸੇਗਾ, ਉਸ 'ਤੇ ਟੈਪ ਕਰੋ।
ਵੀਡੀਓ ਰਿਕਾਰਡ ਕਰਨ ਲਈ ਆਈਕਨ ਨੂੰ ਹੋਲਡ ਕਰਕੇ ਰੱਖੋ।
ਇੱਥੇ ਤੁਸੀਂ 60 ਸਕਿੰਟਾਂ ਦੀ ਵੀਡੀਓ ਰਿਕਾਰਡ ਕਰਕੇ ਭੇਜ ਸਕਦੇ ਹੋ।
ਵੀਡੀਓ ਰਿਕਾਰਡ ਕਰਦੇ ਸਮੇਂ Swipe up ਕਰਕੇ ਲਾਕ ਕਰ ਸਕਦੇ ਹੋ ਅਤੇ ਫਿਰ ਵੀਡੀਓ ਹੈਂਡਸ-ਫ੍ਰੀ ਮੋਡ 'ਚ ਰਿਕਾਰਡ ਹੋ ਜਾਵੇਗੀ।
ਇਹ ਵੀ ਪੜ੍ਹੋ– ਹਰ ਜਗ੍ਹਾ ਪ੍ਰਮਾਣਿਤ ਹੋਵੇਗਾ ਜਨਮ ਸਰਟੀਫ਼ਿਕੇਟ, ਸਕੂਲ ਤੋਂ ਲੈ ਕੇ ਸਰਕਾਰੀ ਨੌਕਰੀ ਤਕ ਆਵੇਗਾ ਕੰਮ