ਵਟਸਐਪ ਵੈੱਬ ’ਚ ਆਇਆ ਸ਼ਾਨਦਾਰ ‘ਫੋਟੋ ਐਡੀਟਿੰਗ’ ਟੂਲ, ਇੰਝ ਕਰੋ ਇਸਤੇਮਾਲ

Wednesday, Aug 11, 2021 - 06:08 PM (IST)

ਵਟਸਐਪ ਵੈੱਬ ’ਚ ਆਇਆ ਸ਼ਾਨਦਾਰ ‘ਫੋਟੋ ਐਡੀਟਿੰਗ’ ਟੂਲ, ਇੰਝ ਕਰੋ ਇਸਤੇਮਾਲ

ਗੈਜੇਟ ਡੈਸਕ– ਇਹ ਗੱਲ ਤੁਸੀਂ ਵੀ ਜਾਣਦੇ ਹੋ ਕਿ ਐਪ ਤੋਂ ਇਲਾਵਾ ਵਟਸਐਪ ਦਾ ਇਕ ਵੈੱਬ ਵਰਜ਼ਨ ਹੈ। ਵਟਸਐਪ ਵੈੱਬ ਵਰਜ਼ਨ ’ਤੇ ਹੁਣ ‘ਫੋਟੋ ਐਡੀਟਿੰਗ’ ਦਾ ਫੀਚਰ ਆ ਗਿਆ ਹੈ ਯਾਨੀ ਤੁਸੀਂ ਆਪਣੇ ਲੈਪਟਾਪ ਜਾਂ ਪੀ.ਪੀ. ਤੋਂ ਵਟਸਐਪ ’ਤੇ ਕਿਸੇ ਫੋਟੋ ਨੂੰ ਭੇਜਣ ਤੋਂ ਪਹਿਲਾਂ ਉਸ ਨੂੰ ਐਡਿਟ ਕਰ ਸਕੋਗੇ। ਫਿਲਹਾਲ ਇਹ ਅਪਡੇਟ ਕੁਝ ਉਪਭੋਗਤਾਵਾਂ ਨੂੰ ਮਿਲੀ ਹੈ ਅਤੇ ਬਾਕੀਆਂ ਲਈ ਜਾਰੀ ਕੀਤੀ ਜਾ ਰਹੀ ਹੈ। ਵਟਸਐਪ ਦੇ ਇਸ ਫੀਚਰ ਨੂੰ ਕੁਝ ਦਿਨ ਪਹਿਲਾਂ ਬੀਟਾ ਵਰਜ਼ਨ ’ਤੇ ਵੇਖਿਆ ਗਿਆ ਸੀ। 

ਇਹ ਵੀ ਪੜ੍ਹੋ– ਹੁਣ WhatsApp ਰਾਹੀਂ ਡਾਊਨਲੋਡ ਕਰੋ Covid-19 ਵੈਕਸੀਨ ਸਰਟੀਫਿਕੇਟ, ਇਹ ਹੈ ਤਰੀਕਾ

ਵਟਸਐਪ ਵੈੱਬ ਦੀ ਨਵੀਂ ਅਪਡੇਟ ’ਚ ਉਪਭੋਗਤਾਵਾਂ ਨੂੰ ਫੋਟੋ ਨੂੰ ਐਡਿਟ ਕਰਨ ਦਾ ਆਪਸ਼ਨ ਮਿਲ ਰਿਹਾ ਹੈ। ਨਾਲ ਹੀ ਸਟਿਕਰ ਐਡ ਕਰਨ ਦਾ ਵੀ ਆਪਸ਼ਨ ਮਿਲਣ ਲੱਗਾ ਹੈ। ਕਿਸੇ ਫੋਟੋ ਨੂੰ ਭੇਜਣ ਤੋਂ ਪਹਿਲਾਂ ਤੁਸੀਂ ਉਸ ਨੂੰ ਕ੍ਰੋਪ ਕਰ ਸਕਦੇ ਹੋ, ਉਸ ਵਿਚ ਸਟਿਕਰ ਐਡ ਕਰ ਸਕਦੇ ਹੋ, ਕੋਈ ਟੈਕਸਟ ਲਿਖ ਸਕਦੇ ਹੋ ਅਤੇ ਇਮੋਜੀ ਵੀ ਐਡ ਕਰ ਸਕਦੇ ਹੋ। ਇਹ ਕਾਫ਼ੀ ਹੱਦ ਤਕ ਮੋਬਾਇਲ ਐਪ ਵਰਗਾ ਹੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਮੋਬਾਇਲ ਐਪ ’ਚ ਪੋਟੋ ਐਡੀਟਿੰਗ ਟੂਲ ’ਚ ਇਮੋਜੀ ਐਡ ਕਰਨ ਦਾ ਆਪਸਨ ਨਹੀਂ ਮਿਲਦਾ ਜਦਕਿ ਵੈੱਬ ਵਰਜ਼ਨ ’ਚ ਇਹ ਫੀਚਰ ਹੈ। 

ਇਹ ਵੀ ਪੜ੍ਹੋ– 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਵਾਲੇ 5 ਸ਼ਾਨਦਾਰ ਸਮਾਰਟਫੋਨ, ਖਰੀਦਣ ਲਈ ਵੇਖੋ ਪੂਰੀ ਲਿਸਟ​​​​​​​

ਇੰਝ ਕਰੋ ਫੀਚਰ ਦਾ ਇਸਤੇਮਾਲ
ਵਟਸਐਪ ਦੇ ਇਸ ਫੀਚਰ ਦਾ ਇਸਤੇਮਾਲ ਕਰਨ ਲਈ ਤੁਹਾਨੂੰ ਠੀਕ ਉਸੇ ਤਰ੍ਹਾਂ ਕਿਸੇ ਫੋਟੋ ਨੂੰ ਭੇਜਣ ਲਈ ਸਿਲੈਕਟ ਕਰਨਾ ਹੋਵੇਗਾ, ਉਸ ਤੋਂ ਬਾਅਦ ਤੁਹਾਨੂੰ ਆਪਣੇ ਐਡੀਟਿੰਗ ਦੇ ਟੂਲ ਦਿਸ ਜਾਣਗੇ। ਤੁਸੀਂ ਹੇਠਾਂ ਦਿੱਤੇ ਗਏ ਸਕਰੀਨਸ਼ਾਟ ਦੀ ਮਦਦ ਵੀ ਲੈ ਸਕਦੇ ਹੋ। 

PunjabKesari

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਵਟਸਐਪ ਨੇ ਆਈਫੋਨ ਉਪਭੋਗਤਾਵਾਂ ਲਈ ਵਿਊ ਵਨਸ ਫੀਚਰ ਦੀ ਅਪਡੇਟ ਜਾਰੀ ਕੀਤੀ ਹੈ। ਵਟਸਐਪ ਦੇ ਵਿਊ ਵਨਸ ਫੀਚਰ ਨੂੰ ਆਨ ਕਰਨ ਤੋਂ ਬਾਅਦ ਇਕ ਵਾਰ ਮੈਸੇਜ ਵੇਖਣ ਤੋਂ ਬਾਅਦ ਮੈਸੇਜ ਗਾਇਬ ਹੋ ਜਾਵੇਗਾ। ਵਟਸਐਪ ਦੇ ਵਿਊ ਵਨਸ ਫੀਚਰ ਦਾ ਇਸਤੇਮਾਲ ਫੋਟੋ, ਵੀਡੀਓ ਅਤੇ ਹੋਰ ਮੈਸੇਜ ਨਾਲ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ– WhatsApp ’ਚ ਜੁੜਿਆ ਸ਼ਾਨਦਾਰ ਫੀਚਰ, ਇਕ ਵਾਰ ਵੇਖਣ ਤੋਂ ਬਾਅਦ ਗਾਇਬ ਹੋ ਜਾਣਗੇ ਮੈਸੇਜ​​​​​​​


author

Rakesh

Content Editor

Related News