ਬਗਜ਼ ਨੂੰ ਫਿਕਸ ਕਰਦੇ ਹੋਏ ਵਟਸਐਪ ਨੇ ਪੇਸ਼ ਕੀਤਾ ਆਪਣਾ ਲੇਟੈਸਟ ਵਰਜਨ

Friday, Jun 10, 2016 - 12:03 PM (IST)

ਬਗਜ਼ ਨੂੰ ਫਿਕਸ ਕਰਦੇ ਹੋਏ ਵਟਸਐਪ ਨੇ ਪੇਸ਼ ਕੀਤਾ ਆਪਣਾ ਲੇਟੈਸਟ ਵਰਜਨ
ਜਲੰਧਰ-ਇਸ ''ਚ ਕੋਈ ਸ਼ੱਕ ਨਹੀਂ ਕਿ ਵਟਸਐਪ ਆਏ ਦਿਨ ਆਪਣੀ ਨਵੀਂ-ਨਵੀਂ ਅਪਡੇਟ ਨੂੰ ਪੇਸ਼ ਕਰਦੀ ਰਹਿੰਦੀ ਹੈ। ਹਾਲ ਹੀ ''ਚ ਵਟਸਐਪ ਦੀ ਨਵੀਂ ਅਪਡੇਟ ਨੂੰ ਰਿਲੀਜ਼ ਕੀਤਾ ਗਿਆ ਹੈ ਜਿਸ ਦੀ ਵਟਸਐਪ ਏ.ਪੀ.ਕੇ. ''ਤੇ ਡਿਵੈਲਪਰਜ਼ ਵੱਲੋਂ ਬੜੀ ਮਿਹਨਤ ਨਾਲ ਕੰਮ ਕੀਤਾ ਗਿਆ ਹੈ। ਹਾਲਾਂਕਿ ਆਉਣ ਵਾਲੀ ਹਰ ਅਪਡੇਟ ''ਚ ਕੁੱਝ ਜ਼ਿਆਦਾ ਫੀਚਰਸ ਨਹੀਂ ਦਿੱਤੇ ਜਾਂਦੇ ਪਰ ਬਗਜ਼ ਨੂੰ ਫਿਕਸ ਕਰ ਕੇ ਸੁਧਾਰ ਜ਼ਰੂਰ ਕੀਤਾ ਜਾਂਦਾ ਹੈ। ਇਸ  ਨਵੀਂ ਅਪਡੇਟ ''ਚ ਵਟਸਐਪ ਦਾ ਵਰਜਨ ਨੰਬਰ 2.16.117 ਪੇਸ਼ ਕੀਤਾ ਗਿਆ ਹੈ। 
 
ਇਸ ਲੇਟੈਸਟ ਏ.ਪੀ.ਕੇ. ਫਾਇਲ ਨੂੰ 451201 ਬਿਲਡ ਨੰਬਰ ਨਾਲ ਤਿਆਰ ਕੀਤਾ ਗਿਆ ਹੈ ਜੋ ਕਿ ਸਾਰੇ ਐਂਡ੍ਰਾਇਡ ਟੈਬਲੇਟ ਅਤੇ ਸਮਾਰਟਫੋਨ ਲਈ ਕੰਪੈਟੇਬਲ ਹੈ ਅਤੇ ਇਸ ਦਾ ਸਾਈਜ਼ 28.41 ਐੱਮ.ਬੀ. ਹੈ। ਇਸ ਅਪਡੇਟ ''ਚ ਵੀ ਕੁਝ ਬਗਜ਼ ਨੂੰ ਫਿਕਸ ਕੀਤਾ ਗਿਆ ਹੈ। ਇਹ ਵੀ ਦੱਸ ਦਈਏ ਕਿ ਪਿਛਲੇ ਕੁਝ ਸਮੇਂ ਤੋਂ ਵੀਡੀਓ ਕਾਲ ਆਪਸ਼ਨ ਦੀਆਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਨੂੰ ਹੁਣ ਤੱਕ ਐਕਟੀਵੇਟ ਨਹੀਂ ਕੀਤਾ ਗਿਆ ਪਰ ਉਮੀਦ ਹੈ ਇਸ ਮਹੀਨੇ ਦੇ ਅੰਤ ਤੱਕ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ ਤੁਸੀਂ ਇਸ ਦੇ ਲੇਟੈਸਟ ਵਰਜਨ ਨਾਲ ਆਪਣੀ ਵਟਸਐਪ ਨੂੰ ਅਪਡੇਟ ਕਰ ਸਕਦੇ ਹੋ। ਵਟਸਐਪ 2.16.117 ਏ.ਪੀ.ਕੇ. ਨੂੰ ਤੁਸੀਂ ਏ.ਪੀ.ਕੇ.ਪੁਲੀਸ ਡਾਟ ਕਾਮ(APKPolice.com) ਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ।  

 


Related News