ਹੁਣ WhatsApp ’ਤੇ ਭੇਜੇ ਹੋਏ ਮੈਸੇਜ ਨੂੰ ਵੀ ਕਰ ਸਕੋਗੇ ਐਡਿਟ, ਇੰਝ ਕੰਮ ਕਰੇਗਾ ਫੀਚਰ

Tuesday, Sep 20, 2022 - 06:42 PM (IST)

ਗੈਜੇਟ ਡੈਸਕ– ਇੰਸਟੈਂਟ ਮੈਸੇਜਿੰਗ ਐਪ ਵਟਸਐਪ ’ਤੇ ਤੁਹਾਨੂੰ ਜਲਦ ਨਵਾਂ ਫੀਚਰ ਮਿਲਣ ਵਾਲਾ ਹੈ। ਵਟਸਐਪ ਲਗਾਤਾਰ ਆਪਣੇ ਯੂਜ਼ਰਜ਼ ਨੂੰ ਨਵੀਆਂ ਸੁਵਿਧਾਵਾਂ ਅਤੇ ਨਵੇਂ ਫੀਚਰਜ਼ ਦੇਣ ਲਈ ਕਈ ਤਰ੍ਹਾਂ ਦੇ ਬਦਲਾਅ ਕਰਦਾ ਹੈ। ਹੁਣ ਜਲਦ ਹੀ ਵਟਸਐਪ ’ਤੇ ਮੈਸੇਜ ਨੂੰ ਐਡਿਟ ਕਰਨ ਦੀ ਸੁਵਿਧਾ ਵੀ ਮਿਲਣ ਵਾਲੀ ਹੈ। ਵਟਸਐਪ ਦੇ ਨਵੇਂ ਫੀਚਰ ਟ੍ਰੈਕ ਕਰਨ ਵਾਲੀ ਵੈੱਬਸਾਈਟ WABetaInfo ਨੇ ਇਸ ਆਉਣ ਵਾਲੇ ਵਟਸਐਪ ਫੀਚਰ ਬਾਰੇ ਜਾਣਕਾਰੀ ਦਿੱਤੀ ਹੈ। 

ਇਹ ਵੀ ਪੜ੍ਹੋ– 24 ਅਕਤੂਬਰ ਤੋਂ ਬਾਅਦ ਇਨ੍ਹਾਂ ਸਮਾਰਟਫੋਨਜ਼ ’ਤੇ ਨਹੀਂ ਚੱਲੇਗਾ WhatsApp, ਜਾਣੋ ਵਜ੍ਹਾ

ਜਲਦ ਹੋਵੇਗਾ ਜਾਰੀ

ਵਟਸਐਪ ਦੇ ਐਡਿਟ ਮੈਸੇਜ ਫੀਚਰ ਦੀ ਮਦਦ ਨਾਲ ਮੈਸੇਜ ਨੂੰ ਭੇਜਣ ਤੋਂ ਬਾਅਦ ਵੀ ਆਰਾਮ ਨਾਲ ਐਡਿਟ ਕੀਤਾ ਜਾ ਸਕੇਗਾ। ਵਟਸਐਪ ਮੈਸੇਜ ਐਡੀਟਿੰਗ ਫੀਚਰ ਦਾ ਇਕ ਸਕਰੀਨਸ਼ਾਟ ਵੀ ਸਾਹਮਣੇ ਆਇਆ ਹੈ। WABetaInfo ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਵਟਸਐਪ ਐਡਿਟ ਫੀਚਰ ’ਤੇ ਕੰਮ ਕਰ ਰਿਹਾ ਹੈ ਅਤੇ ਹੁਣ ਇਸਦੀ ਟੈਸਟਿੰਗ ਵੀ ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਥੋੜੇ ਦਿਨ ਪਹਿਲਾਂ ਵੀ ਇਸ ਫੀਚਰ ਨੂੰ ਵਟਸਐਪ ਦੇ ਐਂਡਰਾਇਡ ਬੀਟਾ ਵਰਜ਼ਨ ’ਚ ਵੇਖਿਆ ਗਿਆਸੀ। ਹੁਣ ਜਲਦ ਹੀ ਸੋਸ਼ਲ ਮੀਡੀਆ ਕੰਪਨੀ ਇਸ ਫੀਚਰ ਨੂੰ ਵਟਸਐਪ ਲਈ ਜਾਰੀ ਕਰ ਸਕਦੀ ਹੈ। 

 ਇਹ ਵੀ ਪੜ੍ਹੋ- iPhone ਦਾ ਕ੍ਰੇਜ਼: ਖ਼ਰੀਦਣ ਲਈ ਦੁਬਈ ਪਹੁੰਚ ਗਿਆ ਇਹ ਸ਼ਖ਼ਸ, ਟਿਕਟ 'ਤੇ ਖ਼ਰਚ ਦਿੱਤੇ ਇੰਨੇ ਪੈਸੇ

PunjabKesari

ਇਹ ਵੀ ਪੜ੍ਹੋ- Apple ਯੂਜ਼ਰਜ਼ ਨੂੰ ਸਰਕਾਰ ਦੀ ਚਿਤਾਵਨੀ, ਤੁਰੰਤ ਕਰੋ ਇਹ ਕੰਮ ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

ਇੰਝ ਕਰੇਗਾ ਕੰਮ

WABetaInfo ਦੀ ਰਿਪੋਰਟ ਮੁਤਾਬਕ, ਇਸ ਫੀਚਰ ’ਚ ਯੂਜ਼ਰਜ਼ ਇਕ ਸੀਮਿਤ ਸਮੇਂ ਤਕ ਹੀ ਮੈਸੇਜ ਨੂੰ ਐਡਿਟ ਕਰ ਸਕਣਗੇ। ਹਾਲਾਂਕਿ, ਅਜੇ ਤਕ ਇਸ ਬਾਰੇ ਸਹੀ ਜਾਣਕਾਰੀ ਨਹੀਂ ਮਿਲੀ। ਯੂਜ਼ਰਜ਼ ਨੂੰ ਭੇਜੇ ਗਏ ਮੈਸੇਜ ਨੂੰ ਐਡਿਟ ਕਰਨ ਲਈ ਟੈਕਸਟ ਨੂੰ ਦੇਰ ਤਕ ਪ੍ਰੈੱਸ ਕਰਨਾ ਹੋਵੇਗਾ। ਇਸਤੋਂ ਬਾਅਦ ਐਡਿਟ ਬਟਨ ਪਾਪ-ਅਪ ਹੋ ਜਾਵੇਗਾ, ਇਸ ਨਾਲ ਮੈਸੇਜ ਨੂੰ ਐਡਿਟ ਕੀਤਾ ਜਾ ਸਕੇਗਾ। 

ਇਹ ਵੀ ਪੜ੍ਹੋ- 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਆਉਂਦੇ ਹਨ ਇਹ ਸ਼ਾਨਦਾਰ ਸਮਾਰਟਫੋਨ, ਖ਼ਰੀਦਣ ਲਈ ਵੇਖੋ ਪੂਰੀ ਲਿਸਟ


Rakesh

Content Editor

Related News